ਟੋਰਾਂਟੋ/ਬਿਊਰੋ ਨਿਊਜ਼ : ਪ੍ਰਾਈਵੇਟ ਭੰਗ ਰਿਟੇਲ ਸਟੋਰਾਂ ਨੂੰ ਲਾਇਸੰਸ ਮੁਹੱਈਆ ਕਰਵਾਉਣ ਦੀ ਆਪਣੀ ਅਗਲੀ ਯੋਜਨਾ ਨੂੰ ਅਮਲ ਵਿੱਚ ਲਿਆ ਕੇ ਓਨਟਾਰੀਓ ਸਰਕਾਰ ਇਸ ਦੀ ਗੈਰਕਾਨੂੰਨੀ ਮਾਰਕਿਟ ਉੱਤੇ ਸ਼ਿਕੰਜਾ ਕੱਸਣ ਦੇ ਨਾਲ ਨਾਲ ਨੌਜਵਾਨਾਂ ਤੇ ਕਮਿਊਨਿਟੀਜ਼ ਦੀ ਹਿਫਾਜ਼ਤ ਕਰਨ ਜਾ ਰਹੀ ਹੈ। ਇਹ ਸਭ ਫੈਡਰਲ ਸਰਕਾਰ ਵੱਲੋਂ ਭੰਗ ਦੇ ਕਾਨੂੰਨੀਕਰਨ ਤੇ ਇਸ ਦੀ ਸਪਲਾਈ ਲਾਇਸੰਸਸ਼ੁਦਾ ਪ੍ਰਬੰਧਾਂ ਤਹਿਤ ਕੀਤੇ ਜਾਣ ਦੇ ਸਬੰਧ ਵਿੱਚ ਕੀਤਾ ਜਾ ਰਿਹਾ ਹੈ।ઠ
ਵਿੱਤ ਮੰਤਰੀ ਰੌਡ ਫਿਲਿਪਸ, ਅਟਾਰਨੀ ਜਨਰਲ ਡੱਗ ਡਾਊਨੀ ਨੇ ਐਲਾਨ ਕੀਤਾ ਕਿ ਅਲਕੋਹਲ ਐਂਡ ਗੇਮਿੰਗ ਕਮਿਸ਼ਨ ਆਫ ਓਨਟਾਰੀਓ (ਏਜੀਸੀਓ), ਜੋ ਕਿ ਭੰਗ ਰੀਟੇਲ ਸਟੋਰਾਂ ਲਈ ਪ੍ਰੋਵਿੰਸ਼ੀਅਲ ਰੈਗੂਲੇਟਰ ਹੈ, ਨੂੰ 42 ਪ੍ਰਾਈਵੇਟ ਭੰਗ ਰੀਟੇਲ ਸਟੋਰਾਂ ਨੂੰ ਅਧਿਕਾਰਿਤ ਕਰਨ ਲਈ ਦੂਜੀ ਲਾਟਰੀ ਕੱਢਣ ਦੀ ਰੈਗੂਲੇਟਰੀ ਅਥਾਰਟੀ ਦਿੱਤੀ ਗਈ ਹੈ। 2019 ਦੀਆਂ ਗਰਮੀਆਂ ਵਿੱਚ ਇਸ ਵਿੱਚ ਦਿਲਚਸਪੀ ਰੱਖਣ ਵਾਲੀਆਂ ਪਾਰਟੀਆਂ ਏਜੀਸੀਓ ਕੋਲ ਆਨਲਾਈਨ ਇੰਟਰਸਟ ਫਾਰਮ ਜਮ੍ਹਾਂ ਕਰਵਾ ਸਕਦੀਆਂ ਹਨ।
ਫਰਸਟ ਨੇਸ਼ਨ ਕਮਿਊਨਿਟੀਜ਼ ਨੇ ਵੀ ਆਪਣੇ ਇਲਾਕੇ ਵਿੱਚ ਸੇਫ ਤੇ ਸਕਿਓਰ ਰੀਟੇਲ ਆਊਟਲੈੱਟਸ ਚਲਾਉਣ ਵਿੱਚ ਓਨਟਾਰੀਓ ਸਰਕਾਰ ਕੋਲ ਆਪਣੀ ਦਿਲਚਸਪੀ ਵਿਖਾਈ ਹੈ। ਇਸੇ ਲਈ ਸਰਕਾਰ ਫਰਸਟ ਨੇਸ਼ਨਜ਼ ਰਿਜ਼ਰਵਜ਼ ਲਈ ਅੱਠ ਸਟੋਰਜ਼ ਖੋਲ੍ਹਣ ਦੀ ਇਜਾਜ਼ਤ ਦੇਣ ਦੀ ਤਿਆਰੀ ਕਰ ਰਹੀ ਹੈ। ਇਹ ਇੱਕ ਵੱਖਰੀ ਪ੍ਰਕਿਰਿਆ ਤਹਿਤ ਪਹਿਲੇ ਆਓ ਪਹਿਲੇ ਪਾਓ ਦੇ ਆਧਾਰ ਉੱਤੇ ਹੋਵੇਗੀ। ਮੰਤਰੀ ਫਿਲਿਪਸ ਨੇ ਆਖਿਆ ਕਿ ਸਾਡੀ ਸਰਕਾਰ ਓਨਟਾਰੀਓ ਭਰ ਵਿੱਚ ਭੰਗ ਸਟੋਰ ਖੋਲ੍ਹਣ ਲਈ ਜ਼ਿੰਮੇਵਾਰ ਪਹੁੰਚ ਅਪਨਾਉਣੀ ਚਾਹੁੰਦੀ ਹੈ ਤਾਂ ਕਿ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਸਾਰੀ ਪ੍ਰਕਿਰਿਆ ਸੰਪੰਨ ਹੋ ਸਕੇ ਤੇ ਗੈਰਕਾਨੂੰਨੀ ਮਾਰਕਿਟ ਉੱਤੇ ਨਕੇਲ ਕੱਸੀ ਜਾ ਸਕੇ। ਨੈਸ਼ਨਲ ਸਪਲਾਈ ਵਿੱਚ ਥੋੜ੍ਹਾ ਸੁਧਾਰ ਲਿਆਉਣ ਲਈ ਅਸੀਂ 50 ਨਵੇਂ ਭੰਗ ਸਟੋਰ ਲਾਇਸੰਸ ਜਾਰੀ ਕਰਨ ਜਾ ਰਹੇ ਹਾਂ।ઠਉਨ੍ਹਾਂ ਆਖਿਆ ਕਿ ਕਿਸੇ ਇਲਾਕੇ ਦੀ ਆਬਾਦੀ ਭਾਵੇਂ ਕਿੰਨੀ ਮਰਜ਼ੀ ਹੋਵੇ ਲਾਇਸੰਸਸ਼ੁਦਾ ਰੀਟੇਲ ਸਟੋਰ ਹੁਣ ਕਿਸੇ ਵੀ ਮਿਉਂਸਪੈਲਿਟੀ ਵਿੱਚ ਖੋਲ੍ਹੇ ਜਾ ਸਕਦੇ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …