21.2 C
Toronto
Sunday, September 6, 2026
spot_img
Homeਜੀ.ਟੀ.ਏ. ਨਿਊਜ਼ਟੋਰਾਂਟੋ 'ਚ ਕਿਰਾਏ ਦਾ ਘਰ ਆਮ ਆਦਮੀ ਦੀ ਪਹੁੰਚ ਤੋਂ ਬਾਹਰ

ਟੋਰਾਂਟੋ ‘ਚ ਕਿਰਾਏ ਦਾ ਘਰ ਆਮ ਆਦਮੀ ਦੀ ਪਹੁੰਚ ਤੋਂ ਬਾਹਰ

ਟੋਰਾਂਟੋ ‘ਚ ਕਿਰਾਏ ਦਾ ਘਰ ਆਮ ਆਦਮੀ ਦੀ ਪਹੁੰਚ ਤੋਂ ਬਾਹਰਟੋਰਾਂਟੋ/ਬਿਊਰੋ ਨਿਊਜ਼
ਟੋਰਾਂਟੋ ਵਿਚ ਇਸ ਸਮੇਂ ਕਿਰਾਏ ਦੀ ਸਮਰੱਥਾ ਕਈ ਜੀਟੀਏ ਨਿਵਾਸੀਆਂ ਲਈ ਲਗਭਗ ਪਹੁੰਚ ਤੋਂ ਬਾਹਰ ਹੋ ਰਹੀ ਹੈ। 2018 ਕੈਨੇਡੀਅਨ ਰੈਂਟਲ ਹਾਊਸਿੰਗ ਇੰਡੈਕਸ ਨੇ ਸੋਮਵਾਰ ਨੂੰ ਕਿਹਾ ਕਿ ਜੀਟੀਏ ਵਿਚ ਸਾਰੇ ਕਿਰਾਏਦਾਰਾਂ ਵਿਚੋਂ ਲਗਭਗ ਇਕ ਚੌਥਾਈ ਹੁਣ ਕਿਰਾਏ ‘ਤੇ ਆਪਣੀ ਕੁੱਲ ਆਮਦਨ ਦਾ ਅੱਧੇ ਤੋਂ ਜ਼ਿਆਦਾ ਖਰਚ ਕਰ ਰਹੇ ਹਨ। ਬੀਸੀ ਦੇ ਨਾਨ ਪ੍ਰਫਿਟੇਬਲ ਹਾਊਸਿੰਗ ਫੈਡਰੇਸ਼ਨ ਦੇ ਬੁਲਾਰੇ ਜਿਲ ਏਟਕੀ ਦਾ ਕਹਿਣਾ ਹੈ ਕਿ ਜ਼ਰੂਰਤ ਤੋਂ ਜ਼ਿਆਦਾ ਖਰਚ ਕਰਨਾ ਹੁਣ ਲੋਕਾਂ ਦੀ ਆਮ ਆਦਮ ਬਣ ਗਈ ਹੈ। ਕਿਰਾਏ ਦੀਆਂ ਕੀਮਤਾਂ ਜ਼ਿਆਦਾ ਵਧ ਰਹੀਆਂ ਹਨ। ਰਿਚਮੰਡ ਹਿਲ, ਵਾਨ ਅਤੇ ਮਾਕਹਮ ਕੈਨੇਡਾ ਦੇ ਉਨ੍ਹਾਂ ਏਰੀਆ ਵਿਚੋਂ ਇਕ ਹਨ, ਜਿੱਥੇ ਲਗਭਗ ਇਕ ਤਿਹਾਈ ਕਿਰਾਏਦਾਰ ਕਿਰਾਏ ‘ਤੇ ਆਪਣੀ ਆਮਦਨ ਦਾ ਅੱਧਾ ਹਿੱਸਾ ਖਰਚ ਕਰ ਰਹੇ ਹਨ।

RELATED ARTICLES
POPULAR POSTS