Breaking News
Home / ਜੀ.ਟੀ.ਏ. ਨਿਊਜ਼ / 47 ਮੌਜੂਦਾ ਐਮ ਪੀ ਨਹੀਂ ਲੜਨਗੇ ਚੋਣ

47 ਮੌਜੂਦਾ ਐਮ ਪੀ ਨਹੀਂ ਲੜਨਗੇ ਚੋਣ

ਲਿਬਰਲ ਦੇ 18, ਕੰਸਰਵੇਟਿਵ ਦੇ 15 ਤੇ ਐਨਡੀਪੀ ਦੇ 14 ਐਮ ਪੀ ਚੋਣ ਮੈਦਾਨ ‘ਚੋ ਹਟੇ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ‘ਚ ਸੰਸਦ ਦੀਆਂ ਚੋਣਾਂ ਦੋ ਕੁ ਮਹੀਨਿਆਂ ਬਾਅਦ ਹਨ। ਦੇਸ਼ ਭਰ ਵਿਚ ਕੁੱਲ ਹਲਕੇ 338 ਹਨ ਜਿੱਥੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਦੀ ਸਰਗਰਮੀ ਵਧਦੀ ਜਾ ਰਹੀ ਹੈ। ਪਾਰਟੀਆਂ ਵਲੋਂ ਹਲਕਾਵਾਰ ਉਮੀਦਵਾਰਾਂ ਦੇ ਨਾਮ ਐਲਾਨ ਨਹੀਂ ਕੀਤੇ ਜਾ ਰਹੇ ਹਨ। ਇਸੇ ਦੌਰਾਨ ਵੱਖ-ਵੱਖ ਪਾਰਟੀਆਂ ਦੇ 47 ਸੰਸਦ ਮੈਂਬਰ ਅਗਲੀ ਚੋਣ ਨਾ ਲੜਨ ਦਾ ਐਲਾਨ ਕਰ ਚੁੱਕੇ ਹਨ। ਉਨ੍ਹਾਂ ਵਿਚ 18 ਲਿਬਰਲ, 15 ਕੰਸਰਵੇਟਿਵ ਅਤੇ 14 ਨਿਊ ਡੈਮੋਕਰੇਟਿਕ ਪਾਰਟੀ ਦੇ ਪਾਰਲੀਮੈਂਟ ਮੈਂਬਰ ਹਨ। ਜਿਹੜੇ ਮੈਂਬਰ ਆਪਣੀ ਮਰਜ਼ੀ ਨਾਲ਼ ਉਮੀਦਵਾਰ ਨਾ ਬਣਨ ਦਾ ਫ਼ੈਸਲਾ ਕੀਤਾ ਹੈ ਅਤੇ ਇਸ ਫੈਸਲੇ ਦੇ ਆਮ ਕਰਕੇ ਕਾਰਨ ਨਿੱਜੀ ਦੱਸੇ ਜਾ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ 2015 ਵਿਚ ਜਿਹੜੇ 29 ਸੰਸਦ ਮੈਂਬਰ ਚੋਣ ਹਾਰ ਗਏ ਸਨ ਜਾਂ ਉਮੀਦਵਾਰ ਨਹੀਂ ਬਣੇ ਸਨ ਉਹ ਇਸ ਵਾਰ ਫਿਰ ਕਿਸਮਤ ਅਜ਼ਮਾਈ ਕਰਨਾ ਚਾਹੁੰਦੇ ਹਨ। ਹਾਲ ਦੀ ਘੜੀ ਸਰਵੇਖਣਾਂ ਵਿਚ ਕੰਸਰਵੇਟਿਵ ਪਾਰਟੀ ਅਤੇ ਲਿਬਰਲ ਪਾਰਟੀ ਵਿਚਕਾਰ ਫਸਵੀਂ ਟੱਕਰ ਦੱਸੀ ਜਾ ਰਹੀ ਹੈ। ਪਿਛਲੀ ਵਾਰੀ ਹਾਰ ਗਏ ਕੁਝ ਕੰਸਰਵੇਟਿਵ ਉਮੀਦਵਾਰ ਇਸ ਵਾਰ ਪਾਰਟੀ ਦੀ ਸਥਿਤੀ ਨੂੰ ਮਜ਼ਬੂਤ ਸਮਝਦੇ ਹੋਏ ਜਿੱਤਣ ਦੀ ਆਸ ਵਿਚ ਅੱਗੇ ਆ ਰਹੇ ਹਨ। ਉਪਰੋਕਤ ਤਿੰਨ ਰਾਜਨੀਤਕ ਪਾਰਟੀਆਂ ਦੇ ਡੇਢ ਦਰਜਨ ਦੇ ਕਰੀਬ ਭਾਰਤੀ ਮੂਲ ਦੇ ਮੈਂਬਰ ਪਾਰਲੀਮੈਂਟ ਵੀ ਹਨ, ਉਨ੍ਹਾਂ ਵਿਚੋਂ ਬਹੁਤੇ ਇਸ ਵਾਰ ਵੀ ਚੋਣ ਮੈਦਾਨ ਵਿਚ ਕੁੱਦਣ ਦੀ ਤਿਆਰੀ ‘ਚ ਹਨ। ਕੈਲਗਰੀ ਤੋਂ 2015 ਵਿਚ ਪਹਿਲੀ ਵਾਰੀ ਚੋਣ ਜਿੱਤੇ ਦਰਸ਼ਨ ਕੰਗ ਅਤੇ ਬਰੈਂਪਟਨ ਤੋਂ ਰਾਜ ਗਰੇਵਾਲ ਲਿਬਰਲ ਪਾਰਟੀ ਦੇ ਉਮੀਦਵਾਰ ਨਹੀਂ ਬਣ ਸਕਣਗੇ।

Check Also

ਜਗਮੀਤ ਸਿੰਘ ਦੇ ਫੈਸਲੇ ਨਾਲ ਟਰੂਡੋ ਸਰਕਾਰ ‘ਤੇ ਖਤਰੇ ਦੇ ਬੱਦਲ

ਟੋਰਾਂਟੋ/ਬਿਊਰੋ ਨਿਊਜ਼ : ਜਸਟਿਨ ਟਰੂਡੋ ਦੀ ਸਰਕਾਰ ਵੱਡੇ ਸਿਆਸੀ ਸੰਕਟ ਵਿਚ ਘਿਰਦੀ ਨਜ਼ਰ ਆ ਰਹੀ …