-10.5 C
Toronto
Monday, February 2, 2026
spot_img
Homeਜੀ.ਟੀ.ਏ. ਨਿਊਜ਼1320 ਏਐਮ ਦੇ ਰੇਡੀਓਹੋਸਟਾਂ ਨੇ ਸੇਵਾਫੂਡਬੈਂਕਲਈਕੀਤਾ 1 ਲੱਖ 80 ਹਜ਼ਾਰਡਾਲਰਦਾਦਾਨ ਤੇ 40,000...

1320 ਏਐਮ ਦੇ ਰੇਡੀਓਹੋਸਟਾਂ ਨੇ ਸੇਵਾਫੂਡਬੈਂਕਲਈਕੀਤਾ 1 ਲੱਖ 80 ਹਜ਼ਾਰਡਾਲਰਦਾਦਾਨ ਤੇ 40,000 ਪੌਂਡ ਫੂਡਕੀਤਾ ਇਕੱਠਾ

ਟੋਰਾਂਟੋ/ਬਿਊਰੋ ਨਿਊਜ਼ : ਪਿਛਲੇ 7 ਸਾਲਾਂ ਦੀਤਰ੍ਹਾਂ ਇਸ ਸਾਲਵੀ ਲੰਘੇ ਸ਼ੁੱਕਰਵਾਰ ਨੂੰ ਸ਼੍ਰੀ ਗੁਰੂਨਾਨਕਦੇਵ ਜੀ ਦੇ ਪ੍ਰਕਾਸ਼ਦਿਹਾੜੇ ਦੇ ਮੌਕੇ ‘ਤੇ 1320 ਏਐਮ ਦੇ ਰੇਡੀਓਹੋਸਟਾਂ ਵੱਲੋਂ ਮਿਲ ਕੇ ਸੇਵਾਫੂਡਬੈਂਕਲਈਕੀਤੇ ਫੰਡ ਰੇਜ਼ਿੰਗ ਦੌਰਾਨ ਇਕ ਦਿਨ ਵਿੱਚ 1,80,000 ਡਾਲਰ ਇਕੱਠੇ ਕਰਕੇ ਇਕ ਨਵਾਂ ਰਿਕਾਰਡਕਾਇਮਕੀਤਾ ਗਿਆ। ਇਸ ਤੋਂ ਇਲਾਵਾਅਗਲੇ ਹੀ ਦਿਨ, ਸ਼ਨੀਵਾਰ ਨੂੰ ਜੀਟੀਏ ਇਲਾਕੇ ਦੀਆਂ ਲਗਭਗ 20 ਲੋਕੇਸ਼ਨਾਂ ‘ਤੇ ਫੂਡਡਰਾਈਵਰਾਹੀਂ 40,000 ਪੌਂਡ ਫੂਡਵੀ ਇਕੱਠਾ ਕੀਤਾ ਗਿਆ। ਜ਼ਿਕਰਯੋਗ ਹੈ ਕਿ 7 ਸਾਲਪਹਿਲਾਂ ਗੁਰੂ ਨਾਨਕਦੇਵ ਜੀ ਦੇ ਗੁਰਪੁਰਬ ਮੌਕੇ ਸ਼ੁਰੂ ਕੀਤੀ ਗਈ ਇਸ ਰਵਾਇਤਰਾਹੀਂ ਹੁਣ ਤੱਕ ਕੁੱਲ 7,50,000 ਡਾਲਰ ਫੰਡ ਅਤੇ 3,50,000 ਪੌਂਡ ਫੂਡ ਇਕੱਠਾ ਕੀਤਾ ਜਾ ਚੁੱਕਾ ਹੈ। ਲਗਭਗ ਅੱਠ ਸਾਲਪਹਿਲਾਂ ਸ਼ੁਰੂ ਕੀਤੀ ਗਈ ‘ਸੇਵਾਫੂਡਬੈਂਕ’ਨਾਮਕ ਇਸ ਸੰਸਥਾ ਦਾ ਮੁੱਖ ਮਕਸਦਪੀਲਰੀਜਨ ਦੇ ਇਲਾਕੇ ਵਿੱਚ ਰਹਿੰਦੇ ਗਰੀਬਅਤੇ ਬੇਸਹਾਰਾਲੋਕਾਂ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਬਜ਼ੁਰਗ ਅਤੇ ਬੱਚੇ ਸ਼ਾਮਲਹਨ, ਨੂੰ ਫੂਡ ਮੁਹਈਆ ਕਰਵਾਉਣਾ ਹੈ। ਇਹ ਵੀਜ਼ਿਕਰਯੋਗ ਹੈ ਕਿ 1320 ਏਐਮਰੇਡੀਓਸਟੇਸ਼ਨ ਦੇ ਸਮੂਹ ਪੰਜਾਬੀ ਹੋਸਟਸਾਲ ਵਿੱਚ ਇਕ ਦਿਨ, ਸ਼੍ਰੀ ਗੁਰੂਨਾਨਕਦੇਵ ਜੀ ਦੇ ਪ੍ਰਕਾਸ਼ਦਿਹਾੜੇ ਦੇ ਮੌਕੇ ‘ਤੇ ਸਾਰਾਦਿਨਸਿਰਫ਼ਲੋਕਾਂ ਦੀਆਂ ਕਾਲਾਂ ਲੈ ਕੇ ਇਹ ਫੰਡ ਇਕੱਠਾ ਕਰਦੇ ਹਨ, ਜਿਸ ਨੂੰ ਹਰਸਾਲਕਮਿਊਨਿਟੀ ਵੱਡਾ ਸਹਿਯੋਗ ਦਿੰਦੀ ਹੈ।

RELATED ARTICLES
POPULAR POSTS