Breaking News
Home / ਜੀ.ਟੀ.ਏ. ਨਿਊਜ਼ / ਐਨਡੀਪੀ ਤੇ ਪੀਸੀ ਲਈ ਬਜਟ ਦਾ ਮਤਲਬ ਕਟੌਤੀਆਂ : ਲਿਬਰਲ

ਐਨਡੀਪੀ ਤੇ ਪੀਸੀ ਲਈ ਬਜਟ ਦਾ ਮਤਲਬ ਕਟੌਤੀਆਂ : ਲਿਬਰਲ

ਬਰੈਂਪਟਨ : ਐਨਡੀਪੀ ਅਤੇ ਪੀਸੀ ਪਾਰਟੀ ਲਗਾਤਾਰ ਕਟੌਤੀਆਂ ਦੀ ਗੱਲ ਕਰ ਰਹੀ ਹੈ ਅਤੇ ਉਸ ਲਈ ਬਜਟ ਦਾ ਇਹੀ ਮਤਲਬ ਰਹਿ ਗਿਆ ਹੈ। ਇਕੱਲੇ ਐਨ.ਡੀ.ਪੀ. ਨੇਤਾ ਐਂਡਰੀਆ ਹਾਰਵਥ ਵਲੋਂ ਕੀਤੀਆਂ ਗਈਆਂ ਕਟੌਤੀਆਂ ਨਾਲ ਹੀ ਇਕ ਸਾਲ ਵਿਚ 3 ਬਿਲੀਅਨ ਡਾਲਰ ਦਾ ਟੈਕਸ ਸਰਕਾਰੀ ਖਜ਼ਾਨੇ ‘ਚੋਂ ਜਾਏਗਾ। ਇਹ ਗੱਲ ਓਨਟਾਰੀਓ ਦੇ ਵਿੱਤ ਮੰਤਰੀ ਚਾਰਲਸ ਸੌਸਾ ਨੇ ਕਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੂਰਾ ਪ੍ਰੋਗਰਾਮ ਗਲਤ ਨੀਤੀਆਂ ‘ਤੇ ਤਿਆਰ ਕੀਤਾ ਹੈ। ਐਨਡੀਪੀ ਪਲੇਟਫਾਰਮ ਨੂੰ ਪਿਛਲੇ ਮਹੀਨੇ ਦੇ ਲਿਬਰਲ ਬਜਟ ਅਨੁਮਾਨਾਂ ਨੂੰ ਦੇਖ ਲੈਣਾ ਚਾਹੀਦਾ ਸੀ। ਇਸੇ ਦੌਰਾਨ ਸੁਖਵੰਤ ਠੇਠੀ ਨੇ ਕਿਹਾ ਕਿ ਐਨਡੀਪੀ ਪਲੇਟਫਾਰਮ ਪਿਛਲੇ ਮਹੀਨੇ ਦੇ ਲਿਬਰਲ ਬਜਟ ਕੁਮਿਟਮੈਂਟ ਨੂੰ ਨਕਾਰਦਾ ਹੈ ਅਤੇ ਉਹ ਇਕ ਸਾਲ ਪੁਰਾਣੇ ਪ੍ਰੋਗਰਾਮਾਂ ਵਿਚ ਵੀ ਕੱਟ ਲਗਾ ਰਹੇ ਹਨ। ਹਾਰਵਥ ਆਪਣੇ ਹੀ ਚੁਣਾਵੀ ਨਾਅਰੇ ਨੂੰ ਪੂਰਾ ਨਹੀਂ ਕਰ ਰਹੇ, ਜਿਸ ਵਿਚ ਬਿਹਤਰੀ ਦੇ ਲਈ ਬਦਲਾਅ ਦੀ ਗੱਲ ਕਰ ਰਹੇ ਸਨ। ਸੁਖਵੰਤ ਠੇਠੀ ਨੇ ਕਿਹਾ ਕਿ ਦੂਜੇ ਪਾਸੇ ਪੀਸੀ ਨੇਤਾ ਡਗ ਫੋਰਡ ਵੀ ਹੁਣ ਤੱਕ ਆਪਣਾ ਪਲੇਟਫਾਰਮ ਰਿਲੀਜ਼ ਨਹੀਂ ਕਰ ਸਕੇ। ਉਨ੍ਹਾਂ ਨੇ ਹਵਾਈ ਚੋਣ ਵਾਅਦੇ ਕੀਤੇ ਹਨ ਅਤੇ ਬਜਟ ਵਿਚ 4 ਫੀਸਦੀ ਤੱਕ ਦਾ ਕਟ ਲਗਾ ਦਿੱਤਾ ਹੈ। ਉਹ ਵੀ ਟੈਕਸ ‘ਚ ਕਟੌਤੀ ਦੀ ਗੱਲ ਕਰ ਰਹੇ ਹਨ। ਸਿਰਫ 4 ਫੀਸਦੀ ਕੱਟ ਨਾਲ ਹੀ 6 ਬਿਲੀਅਨ ਡਾਲਰ ਦਾ ਸਰਕਾਰੀ ਟੈਕਸ ਘੱਟ ਹੋਵੇਗਾ ਅਤੇ ਇਹ ਐਨਡੀਪੀ ਤੋਂ ਵੀ ਦੋਗੁਣਾ ਹੈ। ਇਸ ਤਰ੍ਹਾਂ ਹਜ਼ਾਰਾਂ ਟੀਚਰਾਂ, ਨਰਸਾਂ, ਫਾਇਰ ਫਾਈਟਰਾਂ, ਪੁਲਿਸ, ਡਾਕਟਰਾਂ ਅਤੇ ਹੋਰ ਲੋਕਾਂ ਦੀ ਨੌਕਰੀ ਜਾਵੇਗੀ।
ਲਿਬਰਲ ਪਾਰਟੀ ਨੇਤਾਵਾਂ ਨੇ ਕਿਹਾ ਕਿ ਵਿਰੋਧੀ ਦਲ ਸਿੱਖਿਆ ਤੋਂ ਲੈ ਕੇ ਮੈਡੀਕਲ ਅਤੇ ਸੁਰੱਖਿਆ ਤੋਂ ਲੈ ਕੇ ਟਰਾਂਸਪੋਰਟ ਤੱਕ ਕਟੌਤੀਆਂ ਦੀ ਗੱਲ ਕਰਕੇ ਸੂਬੇ ਨੂੰ ਅੱਗੇ ਦੀ ਬਜਾਏ ਪਿੱਛੇ ਲਿਜਾਣ ਦੇ ਏਜੰਡੇ ‘ਤੇ ਕੰਮ ਕਰ ਰਹੇ ਹਨ।
ਡਗ ਫੋਰਡ ਦਾ ਵਿਵਾਦਤ ਬਿਆਨ
ਓਨਟਾਰੀਓ ਨੂੰ ਜ਼ਿਆਦਾ ਪਰਵਾਸੀਆਂ ਦੀ ਲੋੜ ਨਹੀਂ
ਕਿਹਾ : ਪਹਿਲਾਂ ਆਪਣਿਆਂ ਦਾ ਖਿਆਲ ਰੱਖਣਾ ਜ਼ਰੂਰੀ
ਬਰੈਂਪਟਨ : ਪੀਸੀ ਨੇਤਾ ਡਗ ਫੋਰਡ ਨੇ ਚੋਣ ਪ੍ਰਚਾਰ ਦੌਰਾਨ ਕਿਹਾ ਹੈ ਕਿ ਓਨਟਾਰੀਓ ਨੂੰ ਜ਼ਿਆਦਾ ਪਰਵਾਸੀਆਂ ਨੂੰ ਸੂਬੇ ਵਿਚ ਆਉਣ ਦੇਣ ਤੋਂ ਪਹਿਲਾਂ ਆਪਣਿਆਂ ਦਾ ਖਿਆਲ ਰੱਖਣਾ ਚਾਹੀਦਾ ਹੈ। ਉਨ੍ਹਾਂ ਓਨਟਾਰੀਓ ਦੇ ਦੂਰ ਦੁਰਾਡੇ ਦੇ ਖੇਤਰਾਂ ਵਿਚ ਨਵੇਂ ਪਰਵਾਸੀਆਂ ਨੂੰ ਵਸਾਉਣ ਲਈ ਆਕਰਸ਼ਤ ਕਰਨ ਦੇ ਫੈਡਰਲ ਪਾਈਲਟ ਪ੍ਰੋਜੈਕਟ ਨੂੰ ਲੈ ਕੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ। ਉਥੇ ਸੁਖਵੰਤ ਠੇਠੀ ਦਾ ਕਹਿਣਾ ਸੀ ਕਿ ਡਗ ਫੋਰਡ ਸੂਬੇ ਵਿਚ ਨਿਵੇਸ਼ ਨੂੰ ਵਧਾਉਣ ਦੀ ਬਜਾਏ ਸਰਵਿਸਿਜ਼ ਵਿਚ ਕੱਟ ਲਗਾਉਣਾ ਚਾਹੁੰਦੇ ਹਨ ਅਤੇ ਅਸੀਂ ਜਾਣਦੇ ਹਾਂ ਕਿ ਪ੍ਰੀਮੀਅਰ ਫੋਰਡ ਇਮੀਗਰੇਸ਼ਨ ਤੋਂ ਵੀ ਇਨਕਾਰ ਕਰ ਸਕਦੇ ਹਨ। ਡਗ ਫੋਰਡ ਨੇ ਪੈਰੀ ਸਾਊਂਡ ਵਿਚ ਦੂਜੀ ਲੀਡਰਜ਼ ਡਿਬੇਟ ਵਿਚ ਕਿਹਾ ਕਿ ਪਹਿਲਾਂ ਸਾਨੂੰ ਆਪਣੇ ਲੋਕਾਂ ਦਾ ਖਿਆਲ ਕਰਨਾ ਚਾਹੀਦਾ ਹੈ, ਕਿਉਂਕਿ ਨਵੇਂ ਪਰਵਾਸੀ ਕਾਫੀ ਸੰਖਿਆ ਵਿਚ ਆ ਚੁੱਕੇ ਹਨ ਅਤੇ ਉਨ੍ਹਾਂ ਨੂੰ ਸੈਂਟਲ ਕਰਨਾ ਜ਼ਰੂਰੀ ਹੈ। ਜਦੋਂ ਖਾਲੀ ਅਹੁਦਿਆਂ ਨੂੰ ਭਰਨ ਲਈ ਸਾਡੇ ਕੋਲ ਇਕ ਵੀ ਵਿਅਕਤੀ ਨਾ ਬਚੇ ਤਾਂ ਨਵੇਂ ਪਰਵਾਸੀਆਂ ਨੂੰ ਆਉਣ ਦੀ ਆਗਿਆ ਦੇਣੀ ਚਾਹੀਦੀ ਹੈ। ਇਸ ਤੋਂ ਸਪੱਸ਼ਟ ਹੈ ਕਿ ਡਗ ਫੋਰਡ ਸੂਬੇ ਵਿਚ ਇਮੀਗਰੇਸ਼ਨ ਨੂੰ ਵਧਾਉਣ ਦੇ ਹੱਕ ਵਿਚ ਨਹੀਂ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …