ਉਤਰਾਖੰਡ ਦੇ ਬਾਰਾਹੋਤੀ ਇਲਾਕੇ ‘ਚ ਦਾਖਲ ਹੋਏ ਚੀਨੀ ਸੈਨਿਕ
ਨਵੀਂ ਦਿੱਲੀ/ਬਿਊਰੋ ਨਿਊਜ਼
ਡੋਕਲਾਮ ਵਿਚ ਚੀਨ ਨਾਲ ਭਾਰਤ ਦਾ ਵਿਵਾਦ ਅਜੇ ਸੁਲਝ ਨਹੀਂ ਰਿਹਾ ਹੈ। ਇਸ ਵਿਚਕਾਰ ਉਤਰਾਖੰਡ ਵਿਚ ਚਾਈਨੀਜ਼ ਸੈਨਾ ਦੀ ਘੁਸਪੈਠ ਦੀ ਖਬਰ ਆਈ ਹੈ। ਪੀਪਲਸ ਲਿਬਰੇਸ਼ਨ ਆਰਮੀ ਦੇ ਜਵਾਨਾਂ ਨੇ ਚਮੋਲੀ ਜ਼ਿਲ੍ਹੇ ਦੇ ਬਾਰਾਹੋਤੀ ਵਿਚ ਘੁਸਪੈਠ ਕੀਤੀ ਹੈ। ਜਾਣਕਾਰੀ ਮੁਤਾਬਕ ਇਹ ਘੁਸਪੈਠ 26 ਜੁਲਾਈ ਨੂੰ ਕੀਤੀ ਗਈ ਅਤੇ ਚੀਨੀ ਸੈਨਾ ਦੇ ਜਵਾਨ ਕਰੀਬ 2 ਘੰਟੇ ਭਾਰਤੀ ਖੇਤਰ ਵਿਚ ਰਹੇ ਹਨ। ਬਾਅਦ ਵਿਚ ਆਈਟੀਬੀਪੀ ਦੇ ਜਵਾਨਾਂ ਦੇ ਵਿਰੋਧ ਨੂੰ ਦੇਖਦਿਆਂ ਚੀਨੀ ਸੈਨਿਕਾਂ ਨੂੰ ਵਾਪਸ ਪਰਤਣਾ ਪਿਆ। ਭਾਰਤੀ ਸਰਹੱਦ ਅੰਦਰ ਦਾਖਲ ਹੋਣ ਵਾਲੇ ਚੀਨੀ ਜਵਾਨਾਂ ਦੀ ਗਿਣਤੀ 300 ਦੇ ਕਰੀਬ ਦੱਸੀ ਜਾ ਰਹੀ ਹੈ ਜੋ 300 ਮੀਟਰ ਤੱਕ ਅੰਦਰ ਆ ਗਏ ਸਨ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਲੰਕਾ ਤੋਂ ਮਛੂਆਰਿਆਂ ਦੀ ਰਿਹਾਈ ਦੀ ਕੀਤੀ ਮੰਗ
ਤਮਿਲਾਂ ਨੂੰ ਪੂਰਾ ਅਧਿਕਾਰ ਦੇਣ ਦੀ ਵੀ ਕੀਤੀ ਗੱਲ ਕੋਲੰਬੋ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ …