1.6 C
Toronto
Tuesday, December 23, 2025
spot_img
Homeਭਾਰਤਸਾਢੇ ਨੌਂ ਕਰੋੜ ਪਾਕਿਸਤਾਨੀ ਗਰੀਬੀ ਦੀ ਮਾਰ ਹੇਠ : ਵਿਸ਼ਵ ਬੈਂਕ

ਸਾਢੇ ਨੌਂ ਕਰੋੜ ਪਾਕਿਸਤਾਨੀ ਗਰੀਬੀ ਦੀ ਮਾਰ ਹੇਠ : ਵਿਸ਼ਵ ਬੈਂਕ

ਇਸਲਾਮਾਬਾਦ : ਵਿਸ਼ਵ ਬੈਂਕ ਨੇ ਕਿਹਾ ਕਿ ਲੰਘੇ ਵਿੱਤੀ ਵਰ੍ਹੇ ਵਿਚ ਪਾਕਿਸਤਾਨ ‘ਚ ਗਰੀਬੀ ਵਧ ਕੇ 39.4 ਪ੍ਰਤੀਸ਼ਤ ਹੋ ਗਈ ਹੈ। ਖਰਾਬ ਆਰਥਿਕ ਹਾਲਾਤ ਕਾਰਨ 1.25 ਕਰੋੜ ਤੋਂ ਵੱਧ ਲੋਕ ਇਸ ਦੀ ਲਪੇਟ ਵਿਚ ਆ ਗਏ ਹਨ ਤੇ ਵਿੱਤੀ ਸਥਿਰਤਾ ਹਾਸਲ ਕਰਨ ਲਈ ਦੇਸ਼ ਨੂੰ ਤੁਰੰਤ ਕਦਮ ਚੁੱਕਣੇ ਪੈਣਗੇ। ਇਕ ਮੀਡੀਆ ਰਿਪੋਰਟ ਮੁਤਾਬਕ ਵਾਸ਼ਿੰਗਟਨ ਅਧਾਰਿਤ ਵਿਸ਼ਵ ਬੈਂਕ ਨੇ ਪਿਛਲੇ ਦਿਨੀਂ ਇਕ ਮਸੌਦਾ ਨੀਤੀ ਜਨਤਕ ਕੀਤੀ ਸੀ। ਵਿਸ਼ਵ ਬੈਂਕ ਮੁਤਾਬਕ ਪਾਕਿਸਤਾਨ ਵਿਚ ਗਰੀਬੀ ਇਕ ਸਾਲ ਦੇ ਅੰਦਰ 34.2 ਪ੍ਰਤੀਸ਼ਤ ਤੋਂ ਵੱਧ ਕੇ 39.4 ਪ੍ਰਤੀਸ਼ਤ ਹੋ ਗਈ ਹੈ। ਇਸ ਦੇ ਨਾਲ ਹੀ 1.25 ਕਰੋੜ ਤੋਂ ਵੱਧ ਲੋਕ ਗਰੀਬੀ ਰੇਖਾ ਤੋਂ ਹੇਠਾਂ ਆ ਗਏ ਹਨ। ਪਾਕਿਸਤਾਨ ਵਿਚ 3.65 ਅਮਰੀਕੀ ਡਾਲਰ ਪ੍ਰਤੀ ਦਿਨ ਦੇ ਆਮਦਨ ਦੇ ਪੱਧਰ ਨੂੰ ਗਰੀਬੀ ਰੇਖਾ ਮੰਨਿਆ ਜਾਂਦਾ ਹੈ। ਖਰੜਾ ਨੀਤੀ ਵਿਚ ਕਿਹਾ ਗਿਆ ਹੈ ਕਿ ਲਗਭਗ 9.5 ਕਰੋੜ ਪਾਕਿਸਤਾਨੀ ਹੁਣ ਗਰੀਬੀ ਵਿਚ ਰਹਿ ਰਹੇ ਹਨ।

 

RELATED ARTICLES
POPULAR POSTS