6 C
Toronto
Wednesday, October 28, 2026
spot_img
HomeਕੈਨੇਡਾFront‘ਜੀ ਰਾਮ ਜੀ’ ਬਿੱਲ ਦੋਵਾਂ ਸਦਨਾਂ ’ਚ ਪਾਸ - ਬਿੱਲ ਖਿਲਾਫ ਤਿ੍ਰਣਮੂਲ...

‘ਜੀ ਰਾਮ ਜੀ’ ਬਿੱਲ ਦੋਵਾਂ ਸਦਨਾਂ ’ਚ ਪਾਸ – ਬਿੱਲ ਖਿਲਾਫ ਤਿ੍ਰਣਮੂਲ ਕਾਂਗਰਸ ਦਾ ਸੰਸਦ ’ਚ ਰਾਤ ਭਰ ਧਰਨਾ

‘ਜੀ ਰਾਮ ਜੀ’ ਬਿੱਲ ਦੋਵਾਂ ਸਦਨਾਂ ’ਚ ਪਾਸ – ਬਿੱਲ ਖਿਲਾਫ ਤਿ੍ਰਣਮੂਲ ਕਾਂਗਰਸ ਦਾ ਸੰਸਦ ’ਚ ਰਾਤ ਭਰ ਧਰਨਾ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਸੰਸਦ ਵਿਚ ਵੀਰਵਾਰ ਅੱਧੀ ਰਾਤ ਤੋਂ ਵੀ ਬਾਅਦ ਰਾਜ ਸਭਾ ਵਿਚ ‘ਵਿਕਸਤ ਭਾਰਤ-ਜੀ ਰਾਮ ਜੀ’ ਬਿੱਲ ਪਾਸ ਹੋ ਗਿਆ। ਇਸ ਤੋਂ ਪਹਿਲਾਂ ਇਹ ਬਿਲ ਲੋਕ ਸਭਾ ਵਿਚ ਵੀ ਪਾਸ ਹੋ ਗਿਆ ਸੀ। ਇਸੇ ਦੌਰਾਨ ਸਿਆਸੀ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਇਸ ਬਿੱਲ ਦਾ ਡੱਟਵਾਂ ਵਿਰੋਧ ਕੀਤਾ ਅਤੇ ਬਿੱਲ ਦੇ ਪਾਸ ਹੋਣ ਤੋਂ ਪਹਿਲਾਂ ਹੀ ਵਿਰੋਧੀ ਧਿਰਾਂ ਨੇ ਰਾਜ ਸਭਾ ਵਿਚੋਂ ਵਾਕ ਆਊਟ ਕਰ ਦਿੱਤਾ। ਵਿਰੋਧੀ ਸੰਸਦ ਮੈਂਬਰਾਂ ਦੀ ਮੰਗ ਸੀ ਕਿ ਇਸ ਬਿੱਲ ਨੂੰ ਸਿਲੈਕਟ ਕਮੇਟੀ ਕੋਲ ਭੇਜਿਆ ਜਾਵੇ। ਇਸੇ ਦੌਰਾਨ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਕਿਹਾ ਕਿ ਇਹ ਬਿੱਲ ਗਰੀਬਾਂ ਦੀ ਭਲਾਈ ਲਈ ਨਹੀਂ ਹੈ। ਇਸੇ ਤਰ੍ਹਾਂ ਤਿ੍ਰਣਮੂਲ ਕਾਂਗਰਸ ਦੇ ਸੰਸਦ ਮੈਂਬਰ ਇਸ ਬਿੱਲ ਦੇ ਖਿਲਾਫ ਰਾਤ ਭਰ ਧਰਨੇ ’ਤੇ ਵੀ ਬੈਠੇ ਰਹੇ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਬਿੱਲ ਮਹਾਤਮਾ ਗਾਂਧੀ ਦਾ ਅਪਮਾਨ ਹੈ ਅਤੇ ਇਹ ਕਿਸਾਨਾਂ ਤੇ ਮਜ਼ਦੂਰਾਂ ਦੇ ਵੀ ਖਿਲਾਫ ਹੈ। ਜ਼ਿਕਰਯੋਗ ਹੈ ਕਿ ਸੰਸਦ ਦੇ ਸਰਦ ਰੁੱਤ ਇਜਲਾਸ ਦਾ ਅੱਜ ਆਖਰੀ ਦਿਨ ਸੀ ਅਤੇ ਇਹ ਇਜਲਾਸ 1 ਦਸੰਬਰ ਤੋਂ ਸ਼ੁਰੂ ਹੋਇਆ ਸੀ।

RELATED ARTICLES
POPULAR POSTS