24.7 C
Toronto
Wednesday, August 12, 2026
spot_img
HomeਕੈਨੇਡਾFrontਭਾਰਤ ਨੇ ਚੀਨ ਨੂੰ ਛੱਡਿਆ ਪਿੱਛੇ- ਇਕ ਸਾਲ ਵਿਚ 31 ਹਜ਼ਾਰ ਤੋਂ...

ਭਾਰਤ ਨੇ ਚੀਨ ਨੂੰ ਛੱਡਿਆ ਪਿੱਛੇ- ਇਕ ਸਾਲ ਵਿਚ 31 ਹਜ਼ਾਰ ਤੋਂ ਵੱਧ ਭਾਰਤੀ ਬਣੇ ਨਵੇਂ ਕਰੋੜਪਤੀ

ਭਾਰਤ ਨੇ ਚੀਨ ਨੂੰ ਛੱਡਿਆ ਪਿੱਛੇ- ਇਕ ਸਾਲ ਵਿਚ 31 ਹਜ਼ਾਰ ਤੋਂ ਵੱਧ ਭਾਰਤੀ ਬਣੇ ਨਵੇਂ ਕਰੋੜਪਤੀ
ਨਵੀਂ  ਦਿੱਲੀ/ਬਿਊਰੋ ਨਿਊਜ਼
ਪ੍ਰਮੁੱਖ ਸਵਿਸ ਬੈਂਕ ਯੂ.ਬੀ.ਐਸ. ਵਲੋਂ ਗਲੋਬਲ ਵੈਲਥ ਰਿਪੋਰਟ 2026 ਅਨੁਸਾਰ ਭਾਰਤ ਨੇ 2025 ਵਿਚ ਨਵੇਂ ਡਾਲਰ ਕਰੋੜਪਤੀ ਬਣਾਉਣ ਦੇ ਮਾਮਲੇ ਵਿਚ ਚੀਨ ਨੂੰ ਪਿੱਛੇ ਛੱਡ ਦਿੱਤਾ ਹੈ। ਰਿਪੋਰਟ ਅਨੁਸਾਰ ਭਾਰਤ ਨੇ ਪਿਛਲੇ ਸਾਲ 31 ਹਜ਼ਾਰ 33 ਨਵੇਂ ਡਾਲਰ ਕਰੋੜਪਤੀ ਜੋੜੇ ਹਨ, ਜਦੋਂ ਕਿ ਚੀਨ ਵਿਚ ਇਹ ਗਿਣਤੀ 14 ਹਜ਼ਾਰ 79 ਸੀ। ਭਾਵ ਕਿ ਭਾਰਤ ਦੀ  ਦੌਲਤ ਵਿਚ ਵਾਧਾ ਚੀਨ ਨਾਲੋਂ ਦੁੱਗਣੇ ਤੋਂ ਵੀ ਵੱਧ ਹੋਇਆ ਸੀ। ਰਿਪੋਰਟ ਅਨੁਸਾਰ ਭਾਰਤ ਵਿਚ ਡਾਲਰ ਕਰੋੜਪਤੀਆਂ ਦੀ ਗਿਣਤੀ 3.4 ਪ੍ਰਤੀਸ਼ਤ ਦੀ ਸਲਾਨਾ ਦਰ ਨਾਲ ਵਧੀ ਹੈ, ਜਦੋਂ ਕਿ ਚੀਨ ਦੀ ਵਿਕਾਸ ਦਰ ਸਿਰਫ 0.3 ਪ੍ਰਤੀਸ਼ਤ ਸੀ। ਹਾਲਾਂਕਿ ਚੀਨ ਅਜੇ ਵੀ ਕਰੋੜਪਤੀਆਂ ਦੀ ਕੁੱਲ ਸੰਖਿਆ ਦੇ ਮਾਮਲੇ ਵਿਚ ਭਾਰਤ ਨੂੰ ਕਾਫੀ ਪਿੱਛੇ ਛੱਡਦਾ ਹੈ। ਚੀਨ ਵਿਚ ਕਰੀਬ 53 ਲੱਖ ਵਿਅਕਤੀ ਡਾਲਰ ਕਰੋੜਪਤੀ ਹਨ, ਜਦੋਂ ਕਿ ਭਾਰਤ ਵਿਚ ਕਰੀਬ 9.44 ਲੱਖ ਹਨ। ਇਸਦੇ ਬਾਵਜੂਦ ਭਾਰਤ ਨੇ ਦੌਲਤ ਵਾਧੇ ਦੇ ਮਾਮਲੇ ਵਿਚ ਮਜ਼ਬੂਤ ਪ੍ਰਦਰਸ਼ਨ ਕੀਤਾ ਹੈ। ਯੂਬੀਐਸ ਰਿਪੋਰਟ ਦੇ ਅਨੁਸਾਰ 2020 ਤੋਂ ਭਾਰਤ ਵਿਚ ਔਸਤ ਦੌਲਤ ਵਿਚ ਕਰੀਬ 20 ਫੀਸਦੀ ਦਾ ਵਾਧਾ ਹੋਇਆ ਹੈ। ਆਰਥਿਕ ਵਿਕਾਸ, ਸਟਾਕ ਮਾਰਕੀਟ ਵਿਚ ਵਧੀ ਹੋਈ ਭਾਗੀਦਾਰੀ ਅਤੇ ਦੌਲਤ ਦੇ ਨਵੇਂ ਸਰੋਤਾਂ ਨੇ ਭਾਰਤੀਆਂ ਦੀ ਕੁੱਲ ਦੌਲਤ ਨੂੰ ਵਧਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

RELATED ARTICLES
POPULAR POSTS