20.9 C
Toronto
Monday, October 12, 2026
spot_img
HomeਕੈਨੇਡਾFrontਜਨਰਲ ਧੀਰਜ ਸੇਠ ਹੋਣਗੇ ਭਾਰਤੀ ਫੌਜ ਨਵੇਂ ਫੌਜ ਮੁਖੀ

ਜਨਰਲ ਧੀਰਜ ਸੇਠ ਹੋਣਗੇ ਭਾਰਤੀ ਫੌਜ ਨਵੇਂ ਫੌਜ ਮੁਖੀ

ਜਨਰਲ ਧੀਰਜ ਸੇਠ ਹੋਣਗੇ ਭਾਰਤੀ ਫੌਜ ਨਵੇਂ ਫੌਜ ਮੁਖੀ
ਜਨਰਲ ਉਪੇਂਦਰ ਦਿਵੇਦੀ ਦੀ ਸੇਵਾਮੁਕਤੀ ਤੋਂ ਬਾਅਦ ਧੀਰਜ ਸੇਠ ਨੇ ਸੰਭਾਲਿਆ ਅਹੁਦਾ
ਨਵੀਂ ਦਿੱਲੀ/ਬਿਊਰੋ ਨਿਊਜ਼
ਜਨਰਲ ਉਪੇਂਦਰ ਦਿਵੇਦੀ ਅੱਜ ਮੰਗਲਵਾਰ ਨੂੰ ਭਾਰਤੀ ਫੌਜ ਮੁਖੀ ਦੇ ਅਹੁਦੇ ਤੋਂ ਸੇਵਾਮੁਕਤ ਹੋ ਗਏ ਹਨ। ਇਸਦੇ ਚੱਲਦਿਆਂ ਨਵੇਂ ਜਨਰਲ ਧੀਰਜ ਸੇਠ ਨੇ ਉਨ੍ਹਾਂ ਦੀ ਥਾਂ ’ਤੇ ਅਹੁਦਾ ਸੰਭਾਲਿਆ ਹੈ। ਸੇਵਾਮੁਕਤ ਹੋਣ ਤੋਂ ਪਹਿਲਾਂ ਜਨਰਲ ਦਿਵੇਦੀ ਨੇ ਨਵੀਂ ਦਿੱਲੀ ਦੇ ਰਾਸ਼ਟਰੀ ਯੁੱਧ ਸਮਾਰਕ ਵਿਖੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਦਿਵੇਦੀ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿਚ ਭਾਰਤੀ ਫੌਜ ਨੇ ਹਰ ਮੋਰਚੇ ’ਤੇ ਆਪਣੀ ਤਿਆਰੀ, ਸੰਤੁਲਣ ਅਤੇ ਚੌਕਸੀ ਬਣਾਈ ਰੱਖੀ ਹੈ ਅਤੇ ਆਪ੍ਰੇਸ਼ਨ ਸੰਧੂਰ ਇਸਦੀ ਇਕ ਪ੍ਰਮੁੱਖ ਉਦਾਹਰਣ ਹੈ। ਉਨ੍ਹਾਂ ਕਿਹਾ ਕਿ ਅੱਜ, ਮੈਂ ਇਹ ਜ਼ਿੰਮੇਵਾਰੀ ਜਨਰਲ ਧੀਰਜ ਸੇਠ ਨੂੰ ਸੌਂਪ ਰਿਹਾ ਹਾਂ। ਉਹ ਇਕ ਤਜ਼ਰਬੇਕਾਰ ਸਿਪਾਹੀ ਅਤੇ ਇਕ ਸਮਰੱਥ ਨੇਤਾ ਹਨ। ਮੈਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਅਗਵਾਈ ਹੇਠ, ਭਾਰਤੀ ਫੌਜ ਆਪਣੀਆਂ ਸ਼ਾਨਦਾਰ ਪਰੰਪਰਾਵਾਂ ਨੂੰ ਬਣਾਈ ਰੱਖਦੇ ਹੋਏ ਨਵੀਆਂ ਉਚਾਈਆਂ ’ਤੇ ਪਹੁੰਚੇਗੀ। ਜ਼ਿਕਰਯੋਗ ਹੈ ਕਿ ਜਨਰਲ ਸੇਠ ਭਾਰਤ ਦੇ 31ਵੇਂ ਫੌਜ ਮੁਖੀ ਹਨ। ਉਨ੍ਹਾਂ ਨੂੰ ਭਾਰਤੀ ਫੌਜ ਵਿਚ ਕਰੀਬ ਚਾਰ ਦਹਾਕਿਆਂ ਦਾ ਤਜ਼ਰਬਾ ਹੈ ਅਤੇ ਉਹ ਦਸੰਬਰ 1986 ਵਿਚ ਭਾਰਤੀ ਫੌਜ ਵਿਚ ਸ਼ਾਮਲ ਹੋਏ ਸਨ।

RELATED ARTICLES
POPULAR POSTS