ਗਰੁੱਪ ਕੈਪਟਨ ਦੀ ਹੋਈ ਮੌਤ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਹਵਾਈ ਫੌਜ ਦੇ ਪਾਇਲਟ ਗਰੁੱਪ ਕੈਪਟਨ ਏ. ਗੁਪਤਾ ਅੱਜ ਮਿੱਗ-21 ਲੜਾਕੂ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਜਾਨ ਗੁਆ ਬੈਠੇ। ਹਵਾਈ ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਆਈਏਐੱਫ ਦਾ ਮਿਗ -21 ਅੱਜ ਸਵੇਰੇ ਸਿਖਲਾਈ ਉਡਾਣ ਦੌਰਾਨ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ। ਹਵਾਈ ਫੌਜ ਨੇ ਕੋਰਟ ਆਫ਼ ਇਨਕੁਆਰੀ ਨੂੰ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੇ ਆਦੇਸ਼ ਦਿੱਤੇ ਹਨ। ਇਹ ਜਹਾਜ਼ ਮੱਧ ਭਾਰਤ ਦੇ ਇਕ ਏਅਰਬੇਸ ਤੋਂ ਸਿਖਲਾਈ ਪ੍ਰੀਖਣ ਲਈ ਰਵਾਨਾ ਹੋਇਆ ਸੀ। ਜਿਸ ਵਿਚ ਕੈਪਟਨ ਏ ਗੁਪਤਾ ਦੀ ਮੌਤ ਹੋ ਗਈ ਹੈ।
Check Also
‘ਡੰਕੀ ਰੂਟ’ ਮਾਮਲੇ ਵਿਚ ਈਡੀ ਵਲੋਂ ਪੰਜਾਬ ਅਤੇ ਹਰਿਆਣਾ ਵਿਚ ਨਵੇਂ ਸਿਰਿਓਂ ਜਾਂਚ ਸ਼ੁਰੂ
ਈਡੀ ਨੇ ਪਹਿਲਾਂ ਵੀ ਦੋ ਦਿਨ ਕੀਤੀ ਸੀ ਜਾਂਚ ਜਲੰਧਰ/ਬਿਊਰੋ ਨਿਊਜ਼ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ …