Home / ਰੈਗੂਲਰ ਕਾਲਮ / ਕੈਨੇਡੀਅਨ ਟੈਕਸ ਸਿਸਟਮ ਬਾਰੇ ਮੁਢਲੀ ਜਾਣਕਾਰੀ

ਕੈਨੇਡੀਅਨ ਟੈਕਸ ਸਿਸਟਮ ਬਾਰੇ ਮੁਢਲੀ ਜਾਣਕਾਰੀ

ਰੀਆ ਦਿਓਲ
ਸੀ ਜੀ ਏ-ਸੀ ਪੀ ਏ
ਚਾਰਟਰਡ ਪ੍ਰੋਫੈਸ਼ਨਲ ਅਕਾਊਂਟੈਂਟ 416-300-2359
2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡਨਾਰਥ ਪਾਰਕ
ਕੈਨੇਡਾ ਵਿਚ ਲੱਗਭੱਗ ਹਰ ਇਕ ਵਿਅੱਕਤੀ ਨੂੰ ਟੈਕਸ ਰਿਟਰਨ ਭਰਨੀ ਪੈਂਦੀ ਹੈ ਕਿਉਂਕਿ ਪਿਛਲੇ ਸਾਲ ਤੁਸੀਂ ਜਿੰਨੀਂ ਵੀ ਆਮਦਨ ਬਣਾਈ ਹੈ ਉਸਤੇ ਟੈਕਸ ਦੇਣਾ ਪੈਂਦਾ ਹੈ ਅਤੇ ਜੇ ਕੋਈ ਵਾਧੂ ਬੈਨੀਫਿਟ ਲਏ ਸਨ ਉਹ ਵੀ ਵਾਪਸ ਕਰਨੇ ਪੈਂਦੇ ਹਨ ਅਤੇ ਕਈ ਬੈਨੀਫਿਟ ਜਿਵੇਂ ਜੀਐੇਸਟੀ, ਐਚ ਐਸ ਟੀ ਕਰੈਡਿਟ ਅਤੇ ਗਰੰਟੀਡ ਇੰਕਮ ਸਪਲੀਮੈਂਟ ਵਰਗੇ ਲਾਭ ਟੈਕਸ ਰੀਟਰਨ ਭਰਨ ਤੇ ਹੀ ਮਿਲਦੇ ਹਨ। ਪਰਸਨਲ ਟੈਕਸ ਰਿਟਰਨ ਭਰਨ ਦੀ ਆਖਰੀ ਤਰੀਕ 2 ਮਈ 2016 ਹੈ, ਜੇ ਤੁਹਾਡਾ ਟੈਕਸ ਦੇਣਾ ਬਣਦਾ ਹੈ ਅਤੇ ਤੁਸੀਂ ਰਿਟਰਨ ਇਸ ਤਰੀਕ ਤੱਕ ਨਹੀਂ ਭਰੀ ਤਾਂ ਕਨੇਡਾ ਰੈਵੀਨਿਊ ਏਜੰਸੀ ਵਲੋ ਤੁਹਾਨੂੰ ਜੁਰਮਾਨਾ ਅਤੇ ਵਿਆਜ ਲਾਇਆ ਜਾਂਦਾ ਹੈ। ਜਿੰਨਾ ਟੈਕਸ ਦੇਣਾ ਬਣਦਾ ਹੈ ਉਸ ਤੇ 5% ਪਨੈਲਿਟੀ ਅਤੇ 1% ਹਰ ਮਹੀਨੇ ਹੋਰ ਪਨੈਲਿਟੀ ਲਗਦੀ ਹੈ ਪਰ ਜੇ ਇਹ ਗਲਤੀ ਪਿਛਲੇ ਤਿੰਨ ਸਾਲਾਂ ਵਿਚ ਦੁਬਾਰਾ ਕਰ ਰਹੇ ਹੋ ਤਾਂ ਇਹ ਪਨੈਲਿਟੀ ਦੁਗਣੀਹੋ ਜਾਂਦੀ ਹੈ। ਇਸ ਪਨੈਲਿਟੀ ਤੋਂ ਬਚਣ ਲਈ ਜੇ ਹੁਣ ਪੂਰਾ ਬਕਾਇਆ ਟੈਕਸ ਨਹੀਂ ਵੀ ਦੇ ਸਕਦੇ ਤਾਂ ਵੀ ਰਿਟਰਨ ਟਾਈਮ ਸਿਰ ਜ਼ਰੂਰ ਭਰੋ। ਇਸ ਤੋਂ ਇਲਾਵਾ ਬਕਾਇਆ ਟੈਕਸ ਤੇ 5%ਤੱਕ ਮਿਸਰਤ ਵਿਆਜ ਵੀ ਦੇਣਾ ਪੈਂਦਾ ਹੈ।
ਨਵੇਂਆਏ ਵਿਅੱਕਤੀਆਂ ਨੂੰ ਪਹਿਲੀ ਰਿਟਰਨ ਬਹੁਤ ਧਿਆਨ ਨਾਲ ਭਰਨੀ ਪੈਂਦੀ ਹੈ ਕਿਉਂਕਿ ਇਸ ਰਿਟਰਨ ਦੇ ਹਿਸਾਬ ਨਾਲ ਹੀ ਕਈ ਬੈਨੀਫਿਟ ਮਿਲਣੇ ਹਨ ਅਤੇ ਇਹੀ ਰਿਟਰਨ ਨੇ ਆਉਣ ਵਾਲੇ ਸਮੇਂ ਵਿਚ ਇਕ ਮੁਢਲੀ ਫਾਊਂਡੇਸ਼ਨ ਦਾ ਕੰਮ ਕਰਨਾ ਹੈ।
ਇੰਟਰਨੈਸਨਲ ਸਟੂਡੈਂਟ ਅਤੇ ਨਾਨ ਰੈਜੀਡੈਂਟਸ ਨੂੰ ਵੀ ਟੈਕਸ ਫਾਈਲ ਕਰਨਾ ਪੈਂਦਾ ਹੈ, ਇਸਦੇ ਨਾਲ ਹੀ ਉਹਨਾਂ ਨੂੰ ਐਚ ਐਸ ਟੀ ਮਿਲਦੀ ਹੈ ਅਤੇ ਟੈਕਸ ਦਾ ਬਣਦਾ ਰੀਫੰਡ ਵੀ ਮਿਲਦਾ ਹੈ। ਜੋ ਬੱਚੇ 2015 ਵਿਚ 18 ਸਾਲ ਦੇ ਹੋ ਗਏ ਹਨ, ਉਹਨਾਂ ਨੂੰ ਵੀ ਟੈਕਸ ਰਿਟਰਨ ਭਰਨੀ ਚਾਹੀਦੀ ਹੈ ਤਾਂ ਹੀ ਉਹਨਾਂ ਦਾ ਟੈਕਸ ਰਿਕਾਰਡ ਬਣੇਗਾ ਅਤੇ ਜੀ ਐਸ ਟੀ ਮਿਲੇਗੀ। ਜੇ ਇਕ ਸੀਨੀਅਰ ਪੈਨਸ਼ਨ ਜ਼ਿਆਦਾ ਲੈਂਦਾ ਹੈ, ਉਹ ਆਪਣੀ ਪੈਨਸ਼ਨ ਦੂਸਰੇ ਸਪਾਊਜ ਨਾਲ ਵੰਡਕੇ ਟੈਕਸ ਦਾ ਫਾਇਦਾ ਲੈ ਸਕਦੇ ਹਨ। ਇਸ ਤਰ੍ਹਾਂ ਹੀ ਹੁਣ ਕੰਮ ਕਰਦੇ ਵੱਧ ਤਨਖਾਹ ਵਾਲੇ ਵਿਅੱਕਤੀ ਘੱਟ ਆਮਦਨ ਵਾਲੇ ਸਪਾਊਜ਼ ਨਾਲ ਇਨਕਮ ਸਪਲਿਟ ਕਰਕੇ ਟੈਕਸ ਦਾ ਫਾਇਦਾ ਲੈ ਸਕਦੇ ਹਨ।
ਆਮ ਤੌਰ ‘ਤੇ ਪੇ ਚੈਕ ਤੇ ਕੰਮ ਕਰਨ ਵਾਲੇ ਵਿਅੱਕਤੀਆਂ ਦੀ ਸਾਰੀ ਆਮਦਨ ਦਾ ਵੇਰਵਾ ਟੀ4 ਸਲਿਪ ਉਪਰ ਹੁੰਦਾ ਹੈ, ਜੇ ਕੋਈ ਟੀ4 ਸਲਿਪ ਨਹੀਂ ਮਿਲੀ ਤਾਂਵੀ ਤੁਸੀਂ ਟੈਕਸ ਅੰਦਾਜੇ ਨਾਲ ਭਰ ਸਕਦੇ ਹੋ ਤਾਂ ਕਿ ਪਨਾਲਿਟੀ  ਨਾ ਲੱਗੇ। ਬਾਅਦ ਵਿਚ ਟੀ4 ਮਿਲਣ ਤੇ ਰਿਟਰਨ ਠੀਕ ਕੀਤੀ ਜਾ ਸਕਦੀ ਹੈ।  ਕਨੇਡਾ ਵਿਚ ਅਸੀਂ ਮਾਰਜਨਲ ਟੈਕਸ ਸਿਸਟਮ ਅਨੁਸਾਰ ਟੈਕਸ ਦਿੰਦੇ ਹਾਂ, ਭਾਵ ਜਿਵੇਂ ਜਿਵੇਂ ਸਾਡੀ ਆਮਦਨ ਵੱਧਦੀ ਜਾਂਦੀ ਹੈ ੳਸ ਤਰਾਂ ਹੀ ਟੈਕਸ ਵੀ ਵੱਧਦਾ ਜਾਂਦਾ ਹੈ। ਜੇ ਇਹ ਰੇਟ ਦਾ ਪਤਾ ਹੋਵੇ ਤਾਂ ਪਹਿਲਾਂ ਹੀ ਪਤਾ ਲੱਗ ਸਕਦਾ ਹੈ ਕਿ ਟੈਕਸ ਦੇਣ ਤੋਂ ਬਾਅਦ ਕਿੰਨੀ ਆਮਦਨ ਵਚੇਗੀ ਤੇ ਉਸ ਨੂੰ ਦੇਖਕੇ ਹੀ ਖਰਚ ਕਰਨ ਦੇ ਫੈਸਲੇ ਕਰ ਸਕਦੇ ਹਾਂ। ਕੈਨੇਡਾ ਵਿਚ ਦੂਹਰਾ ਟੈਕਸ ਲਗਦਾ ਹੈ, ਇਕ ਫੈਡਰਲ ਸਰਕਾਰ ਦਾ ਅਤੇ ਦੂਜਾ ਪ੍ਰੋਵਿੰਸੀਅਲ ਸਰਕਾਰ ਵਲੋਂ ਟੈਕਸ ਲਾਇਆ ਜਾਂਦਾ ਹੈ। ਪਰ ਰਿਟਰਨ ਇਕੋ ਹੀ ਭਰਨੀ ਪੈਂਦੀ ਹੈ ਅਤੇ ਪ੍ਰੋਵਿੰਸੀਅਲ ਸਰਕਾਰ ਦਾ ਟੈਕਸ ਵੀ ਫੈਡਰਲ ਸਰਕਾਰ ਹੀ ਲੈ ਲੈਂਦੀ ਹੈ ਜਿਹੜਾ ਕਿ ਬਾਅਦ ਵਿਚ ਕਈ ਬੈਨੀਫਿਟਾਂ ਦੇ ਰੂਪ ਵਿਚ ਉਨਟਾਰੀਓ ਸਰਕਾਰ ਨੂੰ ਵਾਪਸ ਕਰ ਦਿਤਾ ਜਾਂਦਾ ਹੈ। ਪਹਿਲੇ 11327 ਡਾਲਰ ਤੇ ਫੈਡਰਲ ਟੈਕਸ ਨਹੀਂ ਲੱਗਦਾ ਅਤੇ ਬਾਕੀ ਆਮਦਨ ਤੇ ਫੈਡਰਲ ਟੈਕਸ 15% ਤੋਂ 29% ਤੱਕ ਹੁੰਦਾ ਹੇ ਅਤੇ ਪ੍ਰੋਵਿੰਸੀਅਲ ਸਰਕਾਰ ਦਾ ਟੈਕਸ ਪਹਿਲੇ 9863 ਡਾਲਰ ਛੱਡਕੇ ਬਾਕੀ ਰਕਮ ਤੇ 5,05% ਤੋਂ 13;16% ਤੱਕ ਹੁੰਦਾ ਹੈ ਆਮਦਨ ਦੇ ਹਿਸਾਬ ਨਾਲ।ਦੋਨੋਂ ਟੈਕਸ 20,05 % ਤੋਂ 49,53% ਤੱਕ ਹੋਣਗੇ ਸਾਲ 2015 ਦੇ ਸਾਲ। ਅਗਲੇ ਸਾਲ ਇਹ ਵੱਧਕੇ 53,53% ਹੋ ਜਾਵੇਗਾ। ਇਸ ਤੋਂ ਤੁਸੀਂ ਅੰਦਾਜਾ ਲਾ ਸਕਦੇ ਹੋ ਕਿ ਟੈਕਸ ਬਾਰੇ ਸੋਚਣਾ ਜ਼ਰੂਰੀ ਕਿਉਂ ਹੈ।
ਆਮ ਤੌਰ ਤੇ ਇਹ ਗਲਤ ਫਹਿਮੀ ਹੋ ਜਾਂਦੀ ਹੈ ਕਿ ਸਾਰੀ ਰਕਮ ਤੇ ਇਹ ਮਾਰਜਨਲ ਟੈਕਸ ਰੇਟ ਦੇਣਾ ਪੈਣਾ ਹੈ, ਪਰ ਤੁਹਾਨੂੰ ਐਵਰੇਜ ਰੇਟ ਤੇ ਟੈਕਸ ਦੇਣਾ ਪੈਣਾ ਹੈ ਜਿਹੜਾ ਕਿ ਮਾਰਜਨਲ ਟੈਕਸ ਰੇਟ ਤੋਂ ਹਮੇਸਾ ਹੀ ਘੱਟ ਹੁੰਦਾ ਹੈ। ਐਵਰੇਜ ਰੇਟ ਇਕ ਉਹ ਰਕਮ ਹੈ ਜੋ ਸਾਰੀਆਂ ਟੈਕਸ ਬਰੈਕਟਾਂ ਰਾਹੀ ਕੁਲ ਆਮਦਨ ਤੇ ਦੇਣਾ  ਹੈ। ਟੈਕਸ ਰਿਟਰਨ ਭਰਨ ਨਾਲ ਹੀ ਕੰਮ ਖਤਮ ਨਹੀਂ ਹੋ ਜਾਂਦਾ। ਕਨੇਡਾ ਰੈਵੀਨਿਊ ਏਜੰਸੀ ਸਮੇਂ ਸਮੇਂ ਇਹ ਰਿਟਰਨਾਂ ਚੈਕ ਕਰਕੇ ਇਹਨਾਂ ਦੇ ਠੀਕ ਹੋਣ ਬਾਰੇ ਤਸੱਲੀ ਕਰਦੀ ਹੈ, ਕਿਉਂਕਿ ਰਿਟਰਨ ਭਰਨ ਵੇਲੇ ਸਬੂਤ ਦੇ ਤੌਰ ਤੇ ਅਸੀਂ ਕੋਈ ਕਾਗਜ ਪੱਤਰ ਨਹੀਂ ਭੇਜਦੇ। ਆਪਣੀ ਰਿਟਰਨ ਵਿਚ ਜਿਹੜੀਆਂ ਸਹੂਲਤਾਂ ਅਸੀਂ ਲਈਆ ਹਨ ਉਨਾਂ ਦੇ ਸਾਰੇ ਸਬੂਤ ਤੁਹਾਡੀ ਫਾਈਲ ਵਿਚ ਮੌਜੂਦ ਹੋਣੇ ਚਾਹੀਦੇ ਹਨ ਅਤੇ ਇਹ ਪਿਛਲੇ 6 ਸਾਲ ਦੇ ਕਿਸੇ ਸਮੇਂ ਵੀ ਕੈਨੇਡਾ ਰੈਵੀਨਿਊ ਏਜੰਸੀ ਵਲੋ ਮੰਗੇ ਜਾ ਸਕਦੇ ਹਨ।  ਇਹ ਟੈਕਸ ਰੇਟ ਹਰ ਇਕ ਪ੍ਰੋਵਿੰਸ ਦੇ ਵੱਖੋ ਵੱਖ ਹੋਣ ਕਰਕੇ ਟੈਕਸ ਸਿਸਟਮ ਕਾਫੀ ਗੁੰਝਲਦਾਰ ਬਣਦਾ ਜਾ ਰਿਹਾ ਹੈ ਅਤੇ ਹਰ ਵਾਰ ਬੱਜਟ ਵਿਚ ਸੋਧਾਂ ਹੋਣ ਕਰਕੇ ਹਰ ਸਾਲ ਕਾਨੂੰਨ ਬਦਲ ਜਾਂਦੇ ਹਨ। ਇਸ ਕਰਕੇ ਹੀ ਤੁਹਾਨੂੰ ਇਕ ਕੁਆਲੀਫਾਈਡ ਅਕਾਊਂਟੈਂਟ ਦੀ ਲੋੜ ਹੈ ਕਿਉਕਿ ਉਸਨੂੰ ਆਪਣੀ ਡਿਗਰੀ ਕਾਇਮ ਰੱਖਣ ਵਾਸਤੇ ਹਰ ਸਾਲ ਹੋਰ ਪੜਾਈ ਕਰਕੇ ਇਹ ਸਾਰੀਆਂ ਬਦਲੀਆਂ ਉਪਰ ਨਿਗਾ ਰੱਖਣੀ ਪੈਂਦੀ ਹੈ ਅਤੇ ਹਰ ਸਾਲ ਨਵੀਆਂ ਨਵੀਆਂ ਹੋਣ ਵਾਲੀਆਂ ਸੋਧਾਂ ਬਾਰੇ ਜਾਣਕਾਰੀ ਰੱਖਣੀ ਪੈਂਦੀ ਹੈ ਅਤੇ ਇਸਦਾ ਫਾਇਦਾ ਆਪਣੇ ਆਪ ਹੀ ਤੁਹਾਨੂੰ ਮਿਲ ਜਾਂਦਾ ਹੈ। ਜੇ ਤੁਸੀਂ ਇਸ ਸਾਲ ਦਾ ਟੈਕਸ ਭਰਨਾ ਹੈ ਜਾਂ ਪਿਛਲੇ ਸਾਲਾਂ ਦੀਆਂ ਰਿਟਰਨਾਂ ਪੈਡਿੰਗ ਪਈਆਂ ਹਨ ਅਤੇ ਪਨਾਲਿਟੀ ਜਾਂ ਵਿਆਜ ਪੈ ਗਿਆ ਹੈ ਜਾਂ ਨਵੀ ਕੰਪਨੀ ਖੋਲਣੀ ਹੈ ਤਾਂ ਤੁਸੀ ਮੈਨੂੰ ਅਪਾਇੰਟਮੈਂਟ ਵਾਸਤੇ ਕਾਲ ਕਰ ਸਕਦੇ ਹੋ 416-300-2359 ਤੇ।

Check Also

ਨਵਜੋਤ ਸਿੱਧੂ ਦਾ ਵਿਦੇਸ਼ਾਂ ਵਿਚ ਵੀ ਪੂਰਾ ਮਾਣ

ਕੈਪਟਨ ਇਕਬਾਲ ਸਿੰਘ ਵਿਰਕ ਡਾ. ਮਨਮੋਹਨ ਸਿੰਘ ਭਾਰਤ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਹੋਏ ਹਨ …