Breaking News
Home / ਪੰਜਾਬ / ਚੰਡੀਗੜ੍ਹ ‘ਚ ਦਿਨ ਦਿਹਾੜੇ 8ਵੀਂ ਜਮਾਤ ਦੀ ਵਿਦਿਆਰਥਣ ਨਾਲ ਬਲਾਤਕਾਰ

ਚੰਡੀਗੜ੍ਹ ‘ਚ ਦਿਨ ਦਿਹਾੜੇ 8ਵੀਂ ਜਮਾਤ ਦੀ ਵਿਦਿਆਰਥਣ ਨਾਲ ਬਲਾਤਕਾਰ

ਪੁਲਿਸ ਵੱਲੋਂ ਮਾਮਲਾ ਦਰਜ, ਦੋਸ਼ੀ ਦੀ ਭਾਲ ਜਾਰੀ
ਚੰਡੀਗੜ੍ਹ/ਬਿਊਰੋ ਨਿਊਜ਼
ਆਜ਼ਾਦੀ ਦਿਹਾੜੇ ‘ਤੇ ਅੱਜ ਚੰਡੀਗੜ੍ਹ ਵਿੱਚ ਇੱਕ ਹੋਰ ਸ਼ਰਮਨਾਕ ਤੇ ਦਿਲ ਕੰਬਾਊ ਘਟਨਾ ਵਾਪਰ ਗਈ। ਜਾਣਕਾਰੀ ਮੁਤਾਬਿਕ ਸੈਕਟਰ 23 ਮਾਡਲ ਸਕੂਲ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ 15 ਅਗਸਤ ਆਜ਼ਾਦੀ ਦਿਹਾੜੇ ਦਾ ਪ੍ਰੋਗਰਾਮ ਵੇਖਣ ਲਈ ਆਪਣੇ ਸਕੂਲ ਜਾ ਰਹੀ ਸੀ ਤਾਂ ਸਕੂਲ ਦੇ ਪਿਛਲੇ ਪਾਸੇ ਵਾਲੇ ਦੇ ਰਸਤੇ ਵਿੱਚ ਚਿਲਡਰਨ ਪਾਰਕ ਕੋਲ ਇੱਕ ਵਿਅਕਤੀ ਵੱਲੋਂ ਇਸ ਲੜਕੀ ਨਾਲ ਜਬਰਦਸਤੀ ਕੀਤੀ ਗਈ । ਇਸ ਸਬੰਧੀ ਚੰਡੀਗੜ੍ਹ ਪੁਲਿਸ ਵੱਲੋਂ ਸੈਕਟਰ 17 ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਪੁਲਿਸ ਨੇ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਤੇ ਉਹਨਾਂ ਕੋਲੋ ਪੁੱਛਗਿੱਛ ਕੀਤੀ ਜਾ ਰਹੀ ਹੈ । ਚੇਤੇ ਰਹੇ ਕਿ ਅਜੇ ਪਿਛਲੇ ਦਿਨੀਂ ਹੀ ਚੰਡੀਗੜ੍ਹ ਵਿਚ ਹੀ ਹਰਿਆਣਾ ਦੇ ਭਾਜਪਾ ਪ੍ਰਧਾਨ ਸੁਭਾਸ਼ ਬਰਾਲਾ ਦਾ ਲੜਕਾ ਵਿਕਾਸ ਬਰਾਲਾ ਛੇੜਖਾਨੀ ਦੇ ਦੋਸ਼ਾਂ ਤਹਿਤ ਅਦਾਲਤੀ ਰਿਮਾਂਡ ‘ਤੇ ਹੈ ਅਤੇ ਹੁਣ ਇਸ ਤੋਂ ਬਾਅਦ ਇਕ ਹੋਰ ਸ਼ਰਮਨਾਕ ਘਟਨਾ ਵਾਪਰ ਗਈ ਹੈ ਜੋ ਸੂਝਵਾਨ ਵਿਅਕਤੀਆਂ ਨੂੰ ਸੋਚਣ ਲਈ ਮਜ਼ਬੂਰ ਕਰਦੀ ਹੈ।

 

Check Also

ਹਰੀਸ਼ ਰਾਵਤ ਦੀ ਛੁੱਟੀ ਯਕੀਨੀ – ਹਰੀਸ਼ ਚੌਧਰੀ ਹੋ ਸਕਦੇ ਹਨ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ

ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਦੀ ਛੁੱਟੀ ਯਕੀਨੀ ਹੈ ਅਤੇ ਹੁਣ …