-7.7 C
Toronto
Tuesday, February 10, 2026
spot_img
Homeਪੰਜਾਬਜਲ੍ਹਿਆਂਵਾਲਾ ਬਾਗ ਦੇ ਸਾਕੇ ਲਈ ਬ੍ਰਿਟੇਨ ਮੰਗੇ ਮੁਆਫੀ : ਲੰਡਨ ਮੇਅਰ ਸਾਦਿਕ...

ਜਲ੍ਹਿਆਂਵਾਲਾ ਬਾਗ ਦੇ ਸਾਕੇ ਲਈ ਬ੍ਰਿਟੇਨ ਮੰਗੇ ਮੁਆਫੀ : ਲੰਡਨ ਮੇਅਰ ਸਾਦਿਕ ਖਾਨ

ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਵੀ ਹੋਏ ਨਤਮਸਤਕ ਤੇ ਛਕਿਆ ਪ੍ਰਸ਼ਾਦਾ
ਅੰਮ੍ਰਿਤਸਰ/ਬਿਊਰੋ ਨਿਊਜ਼
ਲੰਡਨ ਦੇ ਮੇਅਰ ਸਾਦਿਕ ਖਾਨ ਪੰਜਾਬ ਦੌਰੇ ‘ਤੇ ਆਏ ਹੋਏ ਸਨ। ਉਨ੍ਹਾਂ ਬੁੱਧਵਾਰ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ, ਕੀਰਤਨ ਸਰਵਣ ਕੀਤਾ, ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਵਿਚ ਪ੍ਰਸ਼ਾਦਾ ਵੀ ਛਕਿਆ। ਇਸ ਫੇਰੀ ਦੌਰਾਨ ਸਾਦਿਕ ਖਾਨ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਮਨ ਕਰਨ ਪਹੁੰਚੇ ਤੇ ਉਨ੍ਹਾਂ ਭਰੇ ਮਨ ਨਾਲ ਆਖਿਆ ਕਿ ਚੰਗਾ ਹੁੰਦਾ ਜੇ ਬ੍ਰਿਟੇਨ ਇਸ ਸਾਕੇ ਲਈ ਮੁਆਫ਼ੀ ਮੰਗ ਲੈਂਦਾ। ਉਨ੍ਹਾਂ ਆਖਿਆ ਕਿ ਜਦੋਂ ਮਹਾਰਾਣੀ ਐਲਿਜਾਬੈਥ 1997 ‘ਚ ਇਥੇ ਆਏ ਸਨ ਤਦ ਉਨ੍ਹਾਂ ਲਈ ਇਹ ਸਹੀ ਸਮਾਂ ਸੀ ਮੁਆਫ਼ੀ ਮੰਗਣ ਲਈ। ਸਾਦਿਕ ਨੇ ਆਖਿਆ ਕਿ ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ। ਬ੍ਰਿਟੇਨ ਨੂੰ ਜਲ੍ਹਿਆਂਵਾਲਾ ਬਾਗ ਸਾਕੇ ਲਈ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ।
ਪੰਜਾਬ ਫੇਰੀ ‘ਤੇ ਆਏ ਲੰਡਨ ਦੇ ਮੇਅਰ ਸਾਦਿਕ ਖਾਨ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਨੇ ਜੀ ਆਇਆਂ ਆਖਿਆ। ਅੰਮ੍ਰਿਤਸਰ ਤੋਂ ਸਾਦਿਕ ਖਾਨ ਅਟਾਰੀ-ਵਾਘਾ ਬਾਰਡਰ ਰਾਹੀਂ ਪਾਕਿਸਤਾਨ ਦੌਰੇ ‘ਤੇ ਚਲੇ ਗਏ।

RELATED ARTICLES
POPULAR POSTS