21.9 C
Toronto
Sunday, October 19, 2025
spot_img
Homeਪੰਜਾਬਨਵੇਂ ਸਾਲ ਅਤੇ ਵਿਆਹ ਸਮਾਗਮਾਂ ‘ਚ ਪਟਾਕੇ ਚਲਾਉਣ ‘ਤੇ ਹਾਈਕੋਰਟ ਨੇ ਲਾਈ...

ਨਵੇਂ ਸਾਲ ਅਤੇ ਵਿਆਹ ਸਮਾਗਮਾਂ ‘ਚ ਪਟਾਕੇ ਚਲਾਉਣ ‘ਤੇ ਹਾਈਕੋਰਟ ਨੇ ਲਾਈ ਰੋਕ

ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਲਿਆ ਸਖਤ ਫੈਸਲਾ
ਚੰਡੀਗੜ੍ਹ : ਇਸ ਸਾਲ ਦੀਵਾਲੀ ਮੌਕੇ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਪਟਾਕੇ ਚਲਾਉਣ ਸਬੰਧੀ ਲਏ ਗਏ ਸਖਤ ਫੈਸਲੇ ਤੋਂ ਬਾਅਦ ਹੁਣ ਨਵੇਂ ਸਾਲ ਅਤੇ ਵਿਆਹ ਸਮਾਗਮਾਂ ਮੌਕੇ ਪਟਾਕੇ ਚਲਾਉਣ ਉਤੇ ਰੋਕ ਲਾ ਦਿੱਤੀ ਹੈ| ਹਾਈਕੋਰਟ ਦੇ ਫੈਸਲੇ ਤੋਂ ਬਾਅਦ ਹੁਣ ਨਵੇਂ ਸਾਲ ਅਤੇ ਵਿਆਹ ਸਮਾਗਮਾਂ ਵਿਚ ਪਟਾਕੇ ਨਹੀਂ ਚਲਾਏ ਜਾ ਸਕਣਗੇ| ਇਸ ਮਾਮਲੇ ਦੀ ਅਗਲੀ ਸੁਣਵਾਈ 11 ਜਨਵਰੀ ਨੂੰ ਹੋਵੇਗੀ|
ਵਰਣਨਯੋਗ ਹੈ ਕਿ ਪੰਜਾਬ ਵਿਚ ਵਿਆਹ-ਸ਼ਾਦੀਆਂ ਮੌਕੇ ਖੂਬ ਪਟਾਕੇ ਅਤੇ ਆਤਿਸ਼ਬਾਜ਼ੀ ਕੀਤੀ ਜਾ ਜਾਂਦੀ ਹੈ, ਜਿਸ ਨਾਲ ਵੱਡੀ ਪੱਧਰ ਤੇ ਪ੍ਰਦੂਸ਼ਣ ਫੈਲਦਾ ਹੈ| ਇਸ ਤੋਂ ਇਲਾਵਾ ਕਈ ਲੋਕ ਨਵੇਂ ਸਾਲ ਮੌਕੇ ਵੀ ਪਟਾਕੇ ਚਲਾਉਂਦੇ ਹਨ, ਜਿਸ ਉਤੇ ਹਾਈਕੋਰਟ ਨੇ ਰੋਕ ਲਾ ਦਿੱਤੀ ਹੈ|

RELATED ARTICLES
POPULAR POSTS