Breaking News
Home / ਪੰਜਾਬ / ਬਿਪਿਨ ਰਾਵਤ ਨਾਲ ਤਰਨਤਾਰਨ ਦਾ ਜਵਾਨ ਗੁਰਸੇਵਕ ਸਿੰਘ ਵੀ ਸ਼ਹੀਦ

ਬਿਪਿਨ ਰਾਵਤ ਨਾਲ ਤਰਨਤਾਰਨ ਦਾ ਜਵਾਨ ਗੁਰਸੇਵਕ ਸਿੰਘ ਵੀ ਸ਼ਹੀਦ

ਸੀਡੀਐਸ ਦੇ ਸੁਰੱਖਿਆ ਦਸਤੇ ਦਾ ਮੈਂਬਰ ਸੀ ਦੋਦੇ ਪਿੰਡ ਦਾ ਗੁਰਸੇਵਕ
ਤਰਨਤਾਰਨ/ਬਿਊਰੋ ਨਿਊਜ਼
ਭਾਰਤ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ (ਸੀਡੀਐਸ) ਬਿਪਿਨ ਰਾਵਤ ਦਾ ਲੰਘੇ ਕੱਲ੍ਹ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਜਿਸ ਦੌਰਾਨ ਰਾਵਤ ਦੇ ਨਾਲ ਹੀ ਤਰਨਤਾਰਨ ਦਾ ਇਕ ਫੌਜੀ ਜਵਾਨ ਗੁਰਸੇਵਕ ਸਿੰਘ ਵੀ ਸ਼ਹੀਦ ਹੋ ਗਿਆ। ਇਸ ਹਾਦਸੇ ਵਿਚ ਜਾਨ ਗੁਆਉਣ ਵਾਲਾ ਨਾਇਕ ਗੁਰਸੇਵਕ ਸਿੰਘ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਦੋਦੇ ਸੋਢੀਆਂ ਦਾ ਰਹਿਣ ਵਾਲਾ ਸੀ ਅਤੇ ਉਹ ਬਿਪਿਨ ਰਾਵਤ ਦੇ ਸੁਰੱਖਿਆ ਦਸਤੇ ਦਾ ਮੈਂਬਰ ਸੀ। ਗੁਰਸੇਵਕ ਸਿੰਘ ਲੰਘੀ 14 ਨਵੰਬਰ ਨੂੰ ਹੀ ਛੁੱਟੀ ਕੱਟ ਕੇ ਵਾਪਸ ਡਿਊਟੀ ’ਤੇ ਗਿਆ ਸੀ। ਗੁਰਸੇਵਕ ਸਿੰਘ ਆਪਣੇ ਪਿੱਛੇ ਪਤਨੀ, ਦੋ ਬੇਟੀਆਂ, ਇਕ ਬੇਟਾ ਅਤੇ ਬਜ਼ੁਰਗ ਪਿਤਾ ਨੂੰ ਛੱਡ ਗਿਆ ਹੈ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਤਾਮਿਲਨਾਡੂ ਵਿਚ ਹਾਦਸੇ ਦਾ ਸ਼ਿਕਾਰ ਹੋਏ ਹੈਲੀਕਾਪਟਰ ਵਿਚ ਸੀਡੀਐਸ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਮਧੂਲਿਕਾ ਸਣੇ 14 ਫੌਜੀ ਅਧਿਕਾਰੀ ਸਵਾਰ ਸਨ। ਇਨ੍ਹਾਂ ਵਿਚੋਂ 13 ਦੀ ਮੌਤ ਹੋ ਗਈ ਅਤੇ ਇਕ ਦੀ ਹਾਲਤ ਗੰਭੀਰ ਹੈ।

 

Check Also

ਯੂਕੇ ਦੀ ਨਵੀਂ ਕੈਬਨਿਟ ’ਚ ਭਾਰਤੀ ਮੂਲ ਦੀ ਲੀਜ਼ਾ ਨੰਦੀ ਨੂੰ ਮਿਲੀ ਥਾਂ

ਖੇਡਾਂ ਅਤੇ ਸੱਭਿਆਚਾਰ ਦਾ ਮਿਲਿਆ ਵਿਭਾਗ ਚੰਡੀਗੜ੍ਹ/ਬਿਊਰੋ ਨਿਊਜ਼ : ਕੀਰ ਸਟਾਰਮਰ ਨੇ ਬਰਤਾਨੀਆ ਦੇ ਨਵੇਂ …