6 ਬਿੱਲਾਂ ਨੂੰ ਦਿੱਤੀ ਮਨਜੂਰੀ, 27 ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਕਰਨ ਵਾਲਾ ਬਿੱਲ ਕੀਤਾ ਪਾਸ
ਚੰਡੀਗੜ੍ਹ/ਬਿਊਰੋ ਨਿਊਜ਼
ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ ਵਿਧਾਨ ਸਭਾ ਚੋਣਾਂ ਵਿੱਚ ਲਾਹਾ ਲੈਣ ਲਈ ਆਖਰੀ ਹੰਭਲਾ ਮਾਰਿਆ ਹੈ। ਅੱਜ ਬੜੀ ਕਾਹਲੀ ਵਿੱਚ ਸੱਦੇ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ 6 ਬਿੱਲਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹ ਸਾਰੇ ਬਿੱਲ ਵੱਖ-ਵੱਖ ਵਰਗਾਂ ਨੂੰ ਖੁਸ਼ ਕਰਨ ਲਈ ਹਨ ਜਿਹੜੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਦੇ ਰਾਹ ਪਏ ਹੋਏ ਸਨ।ਇਨ੍ਹਾਂ ਬਿੱਲਾਂ ਵਿੱਚ ਸਭ ਤੋਂ ਅਹਿਮ 27 ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਕਰਨ ਵਾਲਾ ਬਿੱਲ ਹੈ। ਸਰਕਾਰ ਨੇ ਮੁਲਾਜ਼ਮਾਂ ਨੂੰ ਖੁਸ਼ ਕਰਨ ਲਈ ਆਰਡੀਨੈਂਸ ਰਾਹੀਂ ਹੰਭਲਾ ਮਾਰਿਆ ਸੀ ਪਰ ਰਾਜਪਾਲ ਨੇ ਸਹੀ ਪਾਉਣ ਤੋਂ ਨਾਂਹ ਕਰ ਦਿੱਤੀ ਸੀ। ਹੁਣ ਸਰਕਾਰ ਵਿਧਾਨ ਸਭਾ ਰਾਹੀਂ ਬਿੱਲ ਲਿਆਈ ਹੈ।
ਪੰਜਾਬ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਦੀਆ ਫੀਸਾਂ ਨੂੰ ਠੱਲ੍ਹ ਪਾਉਣ ਵਾਲੇ ਰੈਗੂਲੇਟਰੀ ਅਥਾਰਿਟੀ ਬਿੱਲ ਨੂੰ ਮਨਜ਼ੂਰੀ ਦਿੱਤੀ ਹੈ। ਇਸ ਤੋਂ ਇਲਾਵਾ ਘੱਟ ਗਿਣਤੀ ਕਮਿਸ਼ਨ ਸੋਧ ਬਿੱਲ ਨੂੰ ਤੇ ਮਿਡ ਡੇ ਮੀਲ ਕੁੱਕ ਬੀਬੀਆਂ ਦਾ ਹਰ ਮਹੀਨੇ ਦੇ ਭੱਤੇ ਵਿੱਚ 500 ਰੁਪਏ ਵਾਧੇ ਸਬੰਧੀ ਬਿੱਲ ਸ਼ਾਮਲ ਹਨ।
Check Also
ਸੁਖਪਾਲ ਸਿੰਘ ਖਹਿਰਾ ਨੇ ਡਿਪੋਰਟ ਹੋਏ ਪੰਜਾਬੀਆਂ ਨਾਲ ਪ੍ਰਗਟਾਈ ਹਮਦਰਦੀ
ਭਾਰਤੀ ਨਾਗਰਿਕਾਂ ਨਾਲ ਕੈਦੀਆਂ ਵਰਗਾ ਵਿਵਹਾਰ ਕੀਤਾ ਗਿਆ : ਖਹਿਰਾ ਦਾ ਆਰੋਪ ਕਪੂਰਥਲਾ/ਬਿਊਰੋ ਨਿਊਜ਼ ਕਾਂਗਰਸੀ …