Breaking News
Home / ਪੰਜਾਬ / ਸੁਖਜਿੰਦਰ ਰੰਧਾਵਾ ਅਤੇ ਲਾਲਜੀਤ ਸਿੰਘ ਭੁੱਲਰ ਆਹਮੋ-ਸਾਹਮਣੇ

ਸੁਖਜਿੰਦਰ ਰੰਧਾਵਾ ਅਤੇ ਲਾਲਜੀਤ ਸਿੰਘ ਭੁੱਲਰ ਆਹਮੋ-ਸਾਹਮਣੇ

ਭਗਵੰਤ ਮਾਨ ਸਰਕਾਰ ਘਟੀਆ ਰਾਜਨੀਤੀ ’ਤੇ ਉਤਰੀ : ਰੰਧਾਵਾ
ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਵੀ ਰੰਧਾਵਾ ਨੂੰ ਸੁਣਾਈਆਂ ਖਰੀਆਂ-ਖਰੀਆਂ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਮੰਤਰੀਆਂ ਨੂੰ ਮਿਲਣ ਵਾਲੀਆਂ ਸਰਕਾਰੀ ਇਨੋਵਾ ਗੱਡੀਆਂ ’ਤੇ ਸਿਆਸੀ ਘਮਾਸਾਣ ਮਚ ਗਿਆ ਹੈ। ਟਰਾਂਸਪੋਰਟ ਵਿਭਾਗ ਦੇ ਨੋਟਿਸ ’ਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਭੜਕ ਉਠੇ ਹਨ। ਰੰਧਾਵਾ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਘਟੀਆ ਰਾਜਨੀਤੀ ’ਤੇ ਉਤਰ ਆਈ ਹੈ। ਰੰਧਾਵਾ ਨੇ ਮੰਤਰੀ ਵਾਲੀ ਸਰਕਾਰੀ ਗੱਡੀ ਤਾਂ ਵਾਪਸ ਕਰ ਦਿੱਤੀ ਹੈ, ਪਰ ਉਨ੍ਹਾਂ ਕਿਹਾ ਕਿ ਮੈਨੂੰ ਕਿਉਂ ਨੋਟਿਸ ਭੇਜਿਆ ਗਿਆ? ਮੈਂ ਇਸ ਗੱਡੀ ਦਾ ਮਾਲਕ ਨਹੀਂ ਹਾਂ। ਰੰਧਾਵਾ ਨੇ ਕਿਹਾ ਕਿ ਮੈਂ ਅਜੇ ਵੀ ਵਿਧਾਇਕ ਹਾਂ ਅਤੇ ਸਾਨੂੰ ਵੀ ਸਰਕਾਰੀ ਗੱਡੀ ਮਿਲਦੀ ਹੈ। ਇਸਦੇ ਜਵਾਬ ਵਿਚ ਹੁਣ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਸਾਹਮਣੇ ਆ ਗਏ ਹਨ ਅਤੇ ਉਨ੍ਹਾਂ ਰੰਧਾਵਾ ਨੂੰ ਖਰੀਆਂ-ਖਰੀਆਂ ਸੁਣਾ ਦਿੱਤੀਆਂ। ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਬਣੀ ਨੂੰੂ ਡੇਢ ਮਹੀਨਾ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਗੱਡੀ ਤਾਂ ਮੰਤਰੀ ਨੂੰ ਮਿਲਦੀ ਹੈ ਤਾਂ ਰੰਧਾਵਾ ਨੇ ਹੁਣ ਤੱਕ ਸਰਕਾਰੀ ਗੱਡੀ ਵਾਪਸ ਕਿਉਂ ਨਹੀਂ ਕੀਤੀ ਸੀ। ਟਰਾਂਸਪੋਰਟ ਮੰਤਰੀ ਭੁੱਲਰ ਨੇ ਕਿਹਾ ਕਿ ਜਦ ਸਰਕਾਰ ਬਦਲ ਗਈ ਹੈ ਤਾਂ ਰੰਧਾਵਾ ਨੂੰ ਖੁਦ ਹੀ ਗੱਡੀ ਵਾਪਸ ਕਰ ਦੇਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਲੱਗਦਾ ਹੈ ਕਿ ਪਹਿਲਾਂ ਵੀ ਇਹੀ ਸਿਸਟਮ ਚੱਲਦਾ ਰਿਹਾ ਹੋਵੇਗਾ, ਪਰ ਹੁਣ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ।

 

Check Also

ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਹਤ ’ਚ ਸੁਧਾਰ ਮਗਰੋਂ ਹਸਪਤਾਲ ਤੋਂ ਮਿਲੀ ਛੁੱਟੀ

ਡਾਕਟਰਾਂ ਨੇ ਕੁਝ ਦਿਨ ਬੈੱਡ ਰੈਸਟ ਕਰਨ ਦੀ ਦਿੱਤੀ ਸਲਾਹ ਮੁਹਾਲੀ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ …