ਫਗਵਾੜਾ/ਬਿਊਰੋ ਨਿਊਜ਼ : ਫਗਵਾੜਾ ਦੇ ਮੁੱਖ ਡਾਕ ਘਰ ਵਿੱਚ ਖੋਲ੍ਹੇ ਗਏ ਨਵੇਂ ਪਾਸਪੋਰਟ ਕੇਂਦਰ ਦਾ ਉਦਘਾਟਨ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਨੇ ਕੀਤਾ। ਇਸ ਮੌਕੇ ਜਲੰਧਰ ਦੇ ਪਾਸਪੋਰਟ ਅਫ਼ਸਰ ਹਰਮਨਵੀਰ ਸਿੰਘ ਗਿੱਲ ਸਮੇਤ ਕਈ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਸਾਂਪਲਾ ਨੇ ਦੱਸਿਆ ਕਿ ਕਪੂਰਥਲਾ, ਨਵਾਂਸ਼ਹਿਰ, ਜਲੰਧਰ ਦਿਹਾਤੀ ਦੇ ਲੋਕਾਂ ਦੀ ਸਹੂਲਤ ਲਈ ਇਹ ਪਾਸਪੋਰਟ ਕੇਂਦਰ ਲਾਹੇਵੰਦ ਸਾਬਤ ਹੋਵੇਗਾ। ਇਹ ਦੇਸ਼ ਦਾ 192ਵਾਂ ਪਾਸਪੋਰਟ ਕੇਂਦਰ ਹੈ ਜਦਕਿ ਪੰਜਾਬ ਦਾ ਇਹ ਛੇਵਾਂ ਕੇਂਦਰ ਹੈ। ਇਸ ਕੇਂਦਰ ਵਿੱਚ ਔਰਤ ਸ਼ਕਤੀਕਰਨ ਤਹਿਤ ਤਿੰਨ ਔਰਤਾਂ ਦੀ ਅਧਿਕਾਰੀਆਂ ਵਜੋਂ ਨਿਯੁਕਤੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਗਲਾ ਪਾਸਪੋਰਟ ਕੇਂਦਰ ਪਠਾਨਕੋਟ ਵਿੱਚ ਖੋਲ੍ਹਿਆ ਜਾਵੇਗਾ। ਇਸ ਮੌਕੇ ਗਿੱਲ ਨੇ ਦੱਸਿਆ ਕਿ ਇਸ ਕੇਂਦਰ ਵਿਚ ਅਰਜ਼ੀਆਂ ਲੈਣਾ ਅਤੇ ਪ੍ਰੋਸੈਸਿੰਗ ਦਾ ਕੰਮ ਹੋਵੇਗਾ। ਹਰ ਰੋਜ਼ 50 ਦਰਖ਼ਾਸਤਾਂ ਇਸ ਕੇਂਦਰ ਵਿੱਚ ਲਈਆਂ ਜਾਣਗੀਆਂ। ਪਾਸਪੋਰਟਾਂ ਦੀ ਛਪਾਈ ਅਤੇ ਜਾਰੀ ਕਰਨ ਦਾ ਕੰਮ ਜਲੰਧਰ ਤੋਂ ਹੀ ਹੋਵੇਗਾ।
Check Also
ਪਹਿਲਗਾਮ ਹਮਲੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਉਚ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਕਿਹਾ : ਜੰਮੂ ਕਸ਼ਮੀਰ ਵਿੱਚ ਫਸੇ ਪੰਜਾਬੀਆਂ ਨੂੰ ਸਹੀ ਸਲਾਮਤ ਲਿਆਵਾਂਗੇ ਵਾਪਸ ਚੰਡੀਗੜ੍ਹ/ਬਿਊਰੋ ਨਿਊਜ਼ : …