Breaking News
Home / ਪੰਜਾਬ / ਨਵਜੋਤ ਸਿੱਧੂ ਦੀ ਧੀ ਰਾਬੀਆ ਵੀ ਆਵੇਗੀ ਸਿਆਸਤ ‘ਚ

ਨਵਜੋਤ ਸਿੱਧੂ ਦੀ ਧੀ ਰਾਬੀਆ ਵੀ ਆਵੇਗੀ ਸਿਆਸਤ ‘ਚ

ਅੰਮ੍ਰਿਤਸਰ ਪੂਰਬੀ ਤੋਂ ਵਿਧਾਨ ਸਭਾ ਚੋਣ ਲੜਨ ਦੀ ਚਰਚਾ
ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਦੀ ਧੀ ਰਾਬੀਆ ਨੇ ਖੇਤੀ ਕਾਨੂੰਨਾਂ ਖਿਲਾਫ ਆਵਾਜ਼ ਬੁਲੰਦ ਕਰਦਿਆਂ ਅੰਮ੍ਰਿਤਸਰ ਸਥਿਤ ਘਰ ਦੀ ਛੱਤ ‘ਤੇ ਕਾਲਾ ਝੰਡਾ ਲਹਿਰਾਇਆ ਸੀ ਅਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਵੀ ਲਗਾਏ ਸਨ। ਹੁਣ ਸਿਆਸੀ ਹਲਕਿਆਂ ‘ਚ ਚਰਚਾ ਛਿੜ ਗਈ ਹੈ ਕਿ ਸਿੱਧੂ ਦੀ ਧੀ ਰਾਬੀਆ ਜਲਦੀ ਹੀ ਸਿਆਸਤ ‘ਚ ਆ ਰਹੀ ਹੈ। ਚਰਚਾ ਤਾਂ ਇਹ ਵੀ ਚੱਲ ਰਹੀ ਹੈ ਕਿ ਰਾਬੀਆ ਸਿੱਧੂ ਨੇ ਅੰਮ੍ਰਿਤਸਰ ਦੇ ਪੂਰਬੀ ਹਲਕੇ ਤੋਂ ਚੋਣ ਲੜਨੀ ਹੈ। ਪਰ ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਰਾਬੀਆ ਕਿਹੜੀ ਸਿਆਸੀ ਪਾਰਟੀ ਵਲੋਂ ਚੋਣ ਲੜੇਗੀ। ਧਿਆਨ ਰਹੇ ਕਿ ਨਵਜੋਤ ਸਿੰਘ ਸਿੱਧੂ ਤਿੰਨ ਵਾਰ ਮੈਂਬਰ ਪਾਰਲੀਮੈਂਟ ਅਤੇ ਇਸ ਸਮੇਂ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਵਿਧਾਇਕ ਵਜੋਂ ਸਿਆਸਤ ‘ਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਪੰਜਾਬ ਸਰਕਾਰ ‘ਚ ਭਾਵੇਂ ਕੁਝ ਸਮਾਂ ਨਵਜੋਤ ਸਿੰਘ ਸਿੱਧੂ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ, ਪਰ ਮਹਿਕਮਾ ਬਦਲਣ ‘ਤੇ ਉਨ੍ਹਾਂ ਨੇ ਦੂਸਰੇ ਮਹਿਕਮੇ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਬਹੁਤੀ ਵਾਰ ਉਨ੍ਹਾਂ ਨੂੰ ਪੰਜਾਬ ਕੈਬਨਿਟ ‘ਚ ਸ਼ਾਮਲ ਕਰਨ ਲਈ ਪੇਸ਼ਕਸ਼ਾਂ ਕੀਤੀਆਂ ਗਈਆਂ, ਪਰ ਉਹ ਆਪਣੀ ਮੰਗ ‘ਤੇ ਹੀ ਅੜੇ ਰਹੇ। ਧਿਆਨ ਰਹੇ ਕਿ ਨਵਜੋਤ ਸਿੱਧੂ ਦੀ ਧਰਮ ਪਤਨੀ ਡਾ. ਨਵਜੋਤ ਕੌਰ ਵੀ ਵਿਧਾਇਕ ਰਹਿ ਚੁਕੇ ਹਨ।
ਪੰਜਾਬ ‘ਚ ਅਦਾਕਾਰ ਬਣਦੇ ਹਨ ਖਿੱਚ ਦਾ ਕੇਂਦਰ
ਪੰਜਾਬ ਵਿੱਚ ਚੋਣਾਂ ਸਮੇਂ ਅਦਾਕਾਰਾਂ ਨੂੰ ਦੇਖਣਾ ਲੋਕ ਜ਼ਿਆਦਾ ਪਸੰਦ ਕਰਦੇ ਹਨ। ਸਕਰੀਨ ‘ਤੇ ਦੇਖਣ ਦੇ ਨਾਲ ਹੀ ਨੇੜਿਓਂ ਦੇਖਣਾ ਲੋਕਾਂ ਦੀ ਪਹਿਲੀ ਪਸੰਦ ਰਹੀ ਹੈ। ਇਹੀ ਕਾਰਨ ਹੈ ਕਿ ਅਦਾਕਾਰਾਂ ਦੇ ਚੋਣ ਪ੍ਰਚਾਰ ‘ਚ ਵੱਡੀ ਗਿਣਤੀ ਵਿਚ ਲੋਕ ਇਕੱਤਰ ਹੁੰਦੇ ਦਿਖਾਈ ਦਿੱਤੇ ਹਨ। ਵਿਨੋਦ ਖੰਨਾ, ਸੰਨੀ ਦਿਓਲ, ਭਗਵੰਤ ਮਾਨ, ਮੁਹੰਮਦ ਸਦੀਕ ਆਦਿ ਵਰਗੇ ਚਿਹਰੇ ਪੰਜਾਬ ਦੀ ਸਿਆਸਤ ਵਿਚ ਆਪਣਾ ਪੈਰ ਧਰ ਚੁੱਕੇ ਹਨ।

Check Also

ਪਟਿਆਲਾ ਜ਼ਿਲ੍ਹੇ ਦੀ ਨਾਭਾ ਜੇਲ੍ਹ ’ਚੋਂ ਵੱਡੀ ਗਿਣਤੀ ਮੋਬਾਇਲ ਫੋਨ ਹੋਏ ਬਰਾਮਦ

ਕੈਦੀਆਂ ਨੇ ਬਾਥਰੂਮਾਂ ਵਿਚ ਛੁਪਾ ਕੇ ਰੱਖੇ ਹੋਏ ਸਨ ਮੋਬਾਇਲ ਫੋਨ ਪਟਿਆਲਾ/ਬਿਊਰੋ ਨਿਊਜ਼ : ਪਟਿਆਲਾ …