ਕੈਪਟਨ ਸਰਕਾਰ ਜਲਦ ਭਰੇਗੀ 19 ਹਜ਼ਾਰ ਅਸਾਮੀਆਂ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ ਚੰਡੀਗੜ੍ਹ ਦੇ ਪੰਜਾਬ ਭਵਨ ਵਿਚ ਹੋਈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਹੋਈ ਇਸ ਮੀਟਿੰਗ ਵਿਚ ਅਹਿਮ ਫੈਸਲੇ ਲਏ ਗਏ। ਮੀਟਿੰਗ ਵਿੱਚ ਪੰਜਾਬ ‘ਚ ਲੰਮੇ ਸਮੇਂ ਤੋਂ ਖ਼ਾਲੀ ਪਈਆਂ 19 ਹਜ਼ਾਰ ਅਸਾਮੀਆਂ ਨੂੰ ਭਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਅਸਾਮੀਆਂ ਭਰਨ ਲਈ ਭਰਤੀ ਦੇ ਨਿਯਮ ਵੀ ਆਸਾਨ ਕੀਤੇ ਜਾਣਗੇ। ਇਸ ਸਬੰਧੀ ਮੁੱਖ ਮੰਤਰੀ ਨੇ ਸੂਬੇ ਦੇ ਵੱਖ-ਵੱਖ ਵਿਭਾਗਾਂ ਨੂੰ ਫੌਰੀ ਤੌਰ ‘ਤੇ ਸਬੰਧਿਤ ਅਸਾਮੀਆਂ ਦੀਆਂ ਲਿਸਟਾਂ ਦੇਣ ਤੇ ਜ਼ਰੂਰੀ ਕਦਮ ਚੁੱਕਣ ਦੇ ਹੁਕਮ ਦਿੱਤੇ ਹਨ। ਡਿਜ਼ੀਟਲ ਪੰਜਾਬ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵਲੋਂ ਸਪੈਸ਼ਲ ਆਈ.ਟੀ. ਕੇਡਰ ਬਣਾਏ ਜਾਣਗੇ ਅਤੇ ਇਨ੍ਹਾਂ ਕੇਡਰਾਂ ਦੀ ਚੋਣ ਪ੍ਰਕਿਰਿਆ ਮੁੱਖ ਮੰਤਰੀ ਵਲੋਂ ਬਣਾਈ ਕਮੇਟੀ ਹੀ ਕਰੇਗੀ। ਮੀਟਿੰਗ ਦੌਰਾਨ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਦੀ ਉਮਰ ਹੱਦ 75 ਸਾਲ ਕਰਨ ਨੂੰ ਵੀ ਮਨਜੂਰੀ ਦਿੱਤੀ ਗਈ।
Check Also
ਜ਼ਿਮਨੀ ਚੋਣਾਂ: ਸਿੱਖ ਚਿਹਰਿਆਂ ਦੇ ਬਾਵਜੂਦ ਪੰਜਾਬ ਵਿਚ ਨਾ ਲੱਗੇ ਭਾਜਪਾ ਦੇ ਪੈਰ
ਕਿਸਾਨ ਜਥੇਬੰਦੀਆਂ ਦਾ ਵਿਰੋਧ ਭਗਵਾ ਪਾਰਟੀ ਲਈ ਬਣਿਆ ਵੱਡਾ ਅੜਿੱਕਾ ਮਾਨਸਾ/ਬਿਊਰੋ ਨਿਊਜ਼ : ਕੇਂਦਰ ‘ਚ …