ਮਾਮੂਲੀ ਤਕਰਾਰ ਵਿਚੋਂ ਹਰਮੇਲ ਸਿੰਘ ਨੇ ਕਰ ਲਈ ਆਤਮ ਹੱਤਿਆ
ਪਟਿਆਲਾ/ਬਿਊਰੋ ਨਿਊਜ਼
ਪੰਜਾਬ ਪੁਲਿਸ ਦੇ ਸੀ. ਆਈ. ਡੀ. ਵਿੰਗ ‘ਚ ਤਾਇਨਾਤ ਏ. ਐੱਸ. ਆਈ. ਹਰਮੇਲ ਸਿੰਘ ਨੇ ਆਪਣੇ ਹੀ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਡੀ. ਐੱਸ. ਪੀ. ਹਰਦੇਵ ਸਿੰਘ ਦੇ ਘਰ 24 ਸਾਲਾਂ ਤੋਂ ਤਾਇਨਾਤ ਏ. ਐੱਸ. ਆਈ. ਹਰਮੇਲ ਸਿੰਘ ਨੇ ਰਾਤੀਂ 11 ਵਜੇ ਖ਼ੁਦਕੁਸ਼ੀ ਕੀਤੀ। ਹਰਮੇਲ ਸਿੰਘ ਰਾਜਪੁਰਾ ਨੇੜਲੇ ਪਿੰਡ ਬਨੂੜ ਦਾ ਰਹਿਣ ਵਾਲਾ ਸੀ। ਦੱਸਿਆ ਜਾ ਰਿਹਾ ਹੈ ਕਿ ਹਰਮੇਲ ਨੂੰ ਥੋੜ੍ਹਾ ਸਮਾਂ ਪਹਿਲਾਂ ਹੀ ਹੌਲਦਾਰ ਤੋਂ ਏ. ਐੱਸ. ਆਈ. ਵਜੋਂ ਤਰੱਕੀ ਮਿਲੀ ਸੀ। ਹਰਮੇਲ ਸਿੰਘ ਡੀ. ਐੱਸ. ਪੀ. ਹਰਦੇਵ ਸਿੰਘ ਨਾਲ ਪਰਿਵਾਰਕ ਮੈਂਬਰਾਂ ਵਾਂਗ ਵਿਚਰਦਾ ਸੀ ਪਰ ਰਾਤ ਸਮੇਂ ਦੋਵਾਂ ਵਿਚਾਲੇ ਹੋਈ ਆਪਸੀ ਗੱਲਬਾਤ ਤੋਂ ਬਾਅਦ ਏ. ਐੱਸ. ਆਈ. ਨੇ ਖ਼ੁਦ ਨੂੰ ਗੋਲੀ ਮਾਰ ਲਈ।
Check Also
ਪੰਜਾਬ ਸਰਕਾਰ ਵਲੋਂ ਸੂਬੇ ’ਚ ਟ੍ਰੈਫਿਕ ਸੈਂਸਸ ਕਰਵਾਉਣ ਦੇ ਹੁਕਮ
ਮੰਤਰੀ ਹਰਭਜਨ ਸਿੰਘ ਨੇ 30 ਸਤੰਬਰ ਤੱਕ ਟ੍ਰੈਫਿਕ ਸੈਂਸਸ ਮੁਕੰਮਲ ਕਰਨ ਲਈ ਕਿਹਾ ਚੰਡੀਗੜ੍ਹ/ਬਿਊਰੋ ਨਿਊਜ਼ …