ਚੰਡੀਗੜ੍ਹ/ਬਿਊਰੋ ਨਿਊਜ਼
ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਇਨਫੋਰਸਮੇਂਟ ਡਾਇਰੈਕਟੋਰੇਟ ਤੇ ਇਨਕਮ ਟੈਕਸ ਡਿਪਾਰਟਮੈਂਟ ਦੇ ਬੁਲਾਰੇ ਵਜੋਂ ਬੋਲਣ, ਨਾ ਕਿ ਉਨ੍ਹਾਂ ਦੇ ਆਕਾ ਵਜੋਂ ਵਤੀਰਾ ਅਪਣਾਉਣ ਲਈ ਕਿਹਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਕਹਿੰਦੇ ਹਨ ਸਮਾਂ ਵੱਡੇ ਤੋਂ ਵੱਡੇ ਜ਼ਖਮ ਨੂੰ ਭਰ ਦਿੰਦਾ ਹੈ, ਪਰ ਮੰਦਭਾਗਾ ਹੈ ਕਿ ਜੇਤਲੀ ਦੇ ਜ਼ਖਮ ਨਾ ਭਰ ਸਕੇ। ਇਸ ਲੜੀ ਹੇਠ ਜੇਤਲੀ ਵੱਲੋਂ ਬਠਿੰਡਾ ਵਿਖੇ ਭਾਸ਼ਣ ਦੌਰਾਨ ਲਗਾਏ ਦੋਸ਼ਾਂ ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕੈਪਟਨ ਨੇ ਕਿਹਾ ਕਿ ਜਿਸ ਤਰ੍ਹਾਂ ਜੇਤਲੀ ਨੇ ਉਨ੍ਹਾਂ ਖਿਲਾਫ ਜ਼ਹਿਰ ਉਗਲਿਆ ਹੈ, ਉਸ ਤੋਂ ਸਾਬਤ ਹੈ ਕਿ ਜੇਤਲੀ ਆਪਣੀ ਕਰਾਰੀ ਹਾਰ ਦਾ ਬਦਲਾ ਲੈ ਰਹੇ ਹਨ।
ਕੈਪਟਨ ਨੇ ਕਿਹਾ ਕਿ ਦੋ ਸਾਲ ਬੀਤ ਜਾਣ ਦੇ ਬਾਵਜੂਦ ਜੇਤਲੀ ਅੰਮ੍ਰਿਤਸਰ ‘ਚ ਕਰਾਰੀ ਹਾਰ ਦੇ ਆਪਣੇ ਜ਼ਖਮਾਂ ਤੇ ਦਿਲ ਨੂੰ ਪਹੁੰਚੀ ਠੇਸ ਨੂੰ ਠੀਕ ਨਹੀਂ ਹੋਣ ਦੇਣਾ ਚਾਹੁੰਦੇ ਹਨ। ਫਿਰ ਵੀ ਜੇ ਉਹ ਹਾਰ ਦਾ ਬਦਲਾ ਲੈਣ ਵਾਸਤੇ ਆਪਣੀਆਂ ਏਜੰਸੀਆਂ ਦਾ ਇਸਤੇਮਾਲ ਕਰ ਰਹੇ ਹਨ, ਤਾਂ ਉਹ ਇਸ ਲਈ ਤਿਆਰ ਹਨ।
Check Also
ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ 6 ਦਸੰਬਰ ਨੂੰ ਦਿੱਲੀ ਕੂਚ ਕਰਨਗੀਆਂ
ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ ਸ਼ੰਭੂ ਬਾਰਡਰ ਤੋਂ …