ਕਿਹਾ, ਜਿੱਥੇ ਜ਼ਿਆਦਾ ਭਾਂਡੇ ਹੁੰਦੇ ਹਨ, ਉਥੇ ਹੀ ਖੜਕਦੇ ਹਨ
ਚੰਡੀਗੜ੍ਹ/ਬਿਊਰੋ ਨਿਊਜ਼
“ਕਾਂਗਰਸ ਦੀ ਲੜਾਈ ਸ਼ੁਭ ਸੰਕੇਤ ਹੈ, ਜਿੱਥੇ ਜ਼ਿਆਦਾ ਭਾਂਡੇ ਹੁੰਦੇ ਹਨ ਉੱਥੇ ਹੀ ਖੜਕਦੇ ਹਨ। ਕਾਂਗਰਸੀ ਵਰਕਰਾਂ ਵਿਚ ਜ਼ਿਆਦਾ ਉਤਸ਼ਾਹ ਹੋਣ ਕਾਰਨ ਹੀ ਇਹ ਲੜਾਈਆਂ ਹੋ ਰਹੀਆਂ ਹਨ। ਕਾਂਗਰਸ ਦੇ ਸੀਨੀਅਰ ਆਗੂ ਲਾਲ ਸਿੰਘ ਨੇ ਕਾਂਗਰਸ ਦੇ ਪ੍ਰੋਗਰਾਮਾਂ ਵਿਚ ਨਿੱਤ ਦਿਨ ਹੋ ਰਹੀਆਂ ਲੜਾਈਆਂ ਬਾਰੇ ਇਹ ਗੱਲ ਕਹੀ ਹੈ।
ਉਨ੍ਹਾਂ ਕਿਹਾ ਕਿ ਸੁਖਜਿੰਦਰ ਰੰਧਾਵਾ ਨੇ ਕਾਂਗਰਸ ਸੇਵਾ ਦਲ ਦੇ ਲੀਡਰ ਤੋਂ ਮੁਆਫੀ ਮੰਗ ਲਈ ਹੈ ਤੇ ਪ੍ਰਤਾਪ ਬਾਜਵਾ ਦਾ ਵੀ ਕਿਸੇ ਨਾਲ ਕੋਈ ਵਿਰੋਧ ਨਹੀਂ। ਉਨ੍ਹਾਂ ਕਿਹਾ ਕਿ ਕਾਂਗਰਸ ਕਿਸੇ ਗੁੱਟਬਾਜ਼ੀ ਦਾ ਸ਼ਿਕਾਰ ਨਹੀਂ ਤੇ ਇਹ ਨਿੱਕੀਆਂ-ਮੋਟੀਆਂ ਲੜਾਈਆਂ ਤਾਂ ਹੁੰਦੀਆਂ ਹੀ ਰਹਿੰਦੀਆਂ ਹਨ। ਸਾਰੇ ਕਾਂਗਰਸੀਆਂ ਦਾ ਮੁੱਖ ਨਿਸ਼ਾਨਾ ਸੂਬੇ ਵਿਚ ਪਾਰਟੀ ਦੀ ਸਰਕਾਰ ਬਣਾਉਣਾ ਹੈ। ਲਾਲ ਸਿੰਘ ਨੇ ਕਿਹਾ ਕਿ ਕਾਂਗਰਸ ਪੂਰੀ ਮਿਹਨਤ ਨਾਲ ਕੰਮ ਕਰ ਰਹੀ ਹੈ ਤੇ 2017 ਵਿਚ ਸਰਕਾਰ ਬਣਾਏਗੀ।
Check Also
ਪੰਜਾਬ ਵਿਚ ਬਦਲੀਆਂ ਦੇ ਹੁਕਮ ਪੰਜਾਬੀ ਭਾਸ਼ਾ ’ਚ ਹੋਣ ਲੱਗੇ ਜਾਰੀ
ਪਹਿਲਾਂ ਬਦਲੀਆਂ ਦੇ ਹੁਕਮ ਜਾਰੀ ਹੁੰਦੇ ਸਨ ਅੰਗਰੇਜ਼ੀ ਭਾਸ਼ਾ ’ਚ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ …