ਪੰਜਾਬ ਸਰਕਾਰ ਨੇ ਝੋਨੇ ਦਾ ਭਾਅ 3284 ਰੁਪਏ ਪ੍ਰਤੀ ਕੁਇੰਟਲ ਮੰਗਿਆ
ਪੰਜਾਬ ਸਰਕਾਰ ਨੇ ਝੋਨੇ ਦਾ ਭਾਅ 3284 ਰੁਪਏ ਪ੍ਰਤੀ ਕੁਇੰਟਲ ਮੰਗਿਆ
ਕੇਂਦਰ ਨੂੰ ਸਾਉਣੀ ਦੀਆਂ ਫਸਲਾਂ ਦੇ ਐਮਐਸਪੀ ਲਈ ਵੀ ਭੇਜੀ ਤਜ਼ਵੀਜ
ਚੰਡੀਗੜ੍ਹ/ਬਿਊਰੋ ਨਿਊਜ਼

ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਹੱਕ ਵਿਚ ਇਕ ਤਜ਼ਵੀਜ ਭੇਜੀ ਹੈ। ਇਸ ਤਜਵੀਜ਼ ਅਨੁਸਾਰ ਅਗਲੇ ਸੀਜ਼ਨ ਲਈ ਝੋਨੇ ਦਾ ਭਾਅ 3284 ਰੁਪਏ ਦੇਣ ਦੀ ਮੰਗ ਕੀਤੀ ਗਈ ਹੈ। ਸਾਉਣੀ 2024-25 ਦੀਆਂ ਫਸਲਾਂ ਦਾ ਐਮਐਸਪੀ ਨਿਰਧਾਰਤ ਕਰਨ ਲਈ ਵੀ ਤਜ਼ਵੀਜ ਭੇਜੀ ਗਈ ਹੈ। ਇਸ ਤੋਂ ਇਲਾਵਾ ਕਪਾਹ ’ਤੇ 10,767 ਰੁਪਏ ਪ੍ਰਤੀ ਕੁਇੰਟਲ ਸਮਰਥਨ ਮੁੱਲ ਦੇਣ ਦੀ ਮੰਗ ਰੱਖੀ ਗਈ ਹੈ। ਪੰਜਾਬ ਸਰਕਾਰ ਵਲੋਂ ਸਾਉਣੀ ਦੀਆਂ ਫਸਲਾਂ ’ਤੇ ਘੱਟੋ ਘੱਟ ਸਮਰਥਨ ਮੁੱਲ ਦੀ ਤਜ਼ਵੀਜ਼ ਅਨੁਸਾਰ ਮੱਕੀ ’ਤੇ 2975 ਰੁਪਏ ਪ੍ਰਤੀ ਕੁਇੰਟਲ, ਮੂੰਗ ’ਤੇ 11,555 ਰੁਪਏ ਪ੍ਰਤੀ ਕੁਇੰਟਲ, ਮਾਂਹ ’ਤੇ 9385, ਅਰਹਰ ’ਤੇ 9450 ਅਤੇ ਮੂੰਗਫਲੀ ’ਤੇ 8610 ਰੁਪਏ ਪ੍ਰਤੀ ਕੁਇੰਟਲ ਦੀ ਮੰਗ ਕੀਤੀ ਗਈ ਹੈ।