ਟੋਰਾਂਟੋ : ਸਾਹਿਤਕ ੳਤੇ ਸਮਾਜਿਕ ਹਲਕਿਆਂ ਵਿੱਚ ਜਾਣੇਂ ਪਹਿਚਾਣੇਂ ਪੰਜਾਬੀ ਲੇਖਕ ਪ੍ਰਿੰ: ਪਾਖਰ ਸਿੰਘ ‘ਡਰੋਲੀ’ ਪੰਜਾਬ ਦੀ ਪੰਜਾਂ ਮਹੀਨਿਆਂ ਦੀ ਫੇਰੀ ਉਪਰੰਤ ਕੈਨੇਡਾ ਵਾਪਸ ਪਰਤ ਆਏ ਹਨ। ਆਪ ਇਨਕਲਾਬੀ ਯੋਧੇ ਸ਼ਹੀਦ ਊਧਮ ਸਿੰਘ ਬਾਰੇ ਖੋਜ ਭਰਪੂਰ ਪੁਸਤਕ ਛਪਵਾ ਕੇ ਲਿਆਏ ਹਨ। ਇਸ ਫੇਰੀ ਦੌਰਾਨ ਪੰਜਾਬ ਦੇ ਸਾਹਿਤਕ ਹਲਕਿਆਂ ਵਿੱਚ ਆਪ ਦਾ ਪੂਰਾ ਮਾਣ ਸਨਮਾਨ ਕੀਤਾ ਗਿਆ।ਵੱਖ-ਵੱਖ ਜਥੇਬੰਦੀਆਂ ਨਾਲ ਆਪ ਨੇਂ ਸਾਹਿਤਕ ਮਿਲਣੀਆਂ ਕੀਤੀਆਂ।
ਪੰਜਾਬੀ ਪ੍ਰਚਾਰ ਕੇਂਦਰ (ਰਜਿ:) ਜਲੰਧਰ ਵਲੋਂ ਆਯੋਜਤ ਇੱਕ ਭਰਵੇਂ ਇਕੱਠ ਵਿੱਚ ਆਪ ਦੀਆਂ ਸਾਹਿਤਕ ਪ੍ਰਾਪਤੀਆਂ ਨੂੰ ਮੁੱਖ ਰੱਖਦਿਆਂ ਸਨਮਾਣ ਪੱਤਰ ਅਤੇ ਸਿਰੋਪਾਉ ਦੇ ਕੇ ਸਨਮਾਨਤ ਕੀਤਾ ਗਿਆ।ਪਰਚਾਰ ਕੇਂਦਰ ਦੇ ਪ੍ਰਧਾਨ ਰਛਪਾਲ ਸਿੰਘ ਬੱਧਣ ਅਤੇ ਜਨਰਲ ਸਕੱਤਰ ਬਹਾਦਰ ਸਿੰਘ ਚੱਢਾ ਨੇ ਆਪ ਦੀਆਂ ਸਾਹਿਤਕ ਕਿਰਤਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਅਤੇ ਸ਼ਾਨਦਾਰ ਪਾਰਟੀ ਕੀਤੀ। ਜ਼ਿਕਰਯੋਗ ਹੈ ਕਿ ਪ੍ਰਿੰਸੀਪਲ ਪਾਖਰ ਸਿੰਘ 20 ਪੁਸਤਕਾਂ ਪੰਜਾਬੀ ਮਾਂ ਦੀ ਝੋਲੀ ਪਾ ਚੁੱਕੇ ਹਨ। ਪੁਸਤਕ ‘ਭਾਰਤ ਦਾ ਗੌਰਵ-ਸ਼ਹੀਦ ਉਧਮ ਸਿੰਘ’ ਪ੍ਰਾਪਤ ਕਰਨ ਲਈ ਪ੍ਰਿੰਸੀਪਲ ਪਾਖਰ ਸਿੰਘ ਨਾਲ 905 488 4645 ਫੋਨ ਤੇ ਸਪੰਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …