-5.8 C
Toronto
Sunday, January 18, 2026
spot_img
Homeਕੈਨੇਡਾਈਟੋਬੀਕੋਕ ਵਾਰਡ ਇੱਕ ਫੌਰਮ ਦਾ ਆਯੋਜਨ

ਈਟੋਬੀਕੋਕ ਵਾਰਡ ਇੱਕ ਫੌਰਮ ਦਾ ਆਯੋਜਨ

ਈਟੋਬੀਕੋ/ਬਿਊਰੋ ਨਿਊਜ਼ : ਈਟੋਬੀਕੋਕ ਵਾਰਡ ਨੰਬਰ 1 ਤੋਂ ਸਕੂਲ ਟਰੱਸਟੀ ਅਵਤਾਰ ਮਿਨਹਾਸ ਦੀ ਅਗਵਾਈ ਵਿੱਚ ਵਾਰਡ ਨੰਬਰ 01 ਫੌਰਮ ਦਾ ਸਫਲਤਾਪੂਰਵਕ ਆਯੋਜਨ, ਹੰਬਰ ਕਲੀਜੀਅਟ ਇੰਸਟੀਚਿਊਟ ਵਿਖੇ ਕੀਤਾ ਗਿਆ ਜਿਸ ਵਿੱਚ ਸਵਾਗਤੀ ਭੂਮਿਕਾ ਪ੍ਰਿੰਸੀਪਲ ਦਿਲਾਵਰ ਅਲਵੀ ਵਲੋਂ ਪੇਸ਼ ਕੀਤੀ ਗਈ। ਇਸ ਤੋਂ ਬਾਅਦ ਸਕੂਲ ਟਰੱਸਟੀ ਅਵਤਾਰ ਮਿਨਹਾਸ ਵਲੋਂ ਸਵਾਗਤੀ ਵਿਚਾਰ ਪੇਸ਼ ਕੀਤੇ ਗਏ। ਸੁਪਰਡੈਂਟ ਆਫ ਐਜੂਕੇਸ਼ਨ ਲੌਰੇਨ ਲਿੰਟਨ ਅਤੇ ਮਾਰਗਰੇਟ ਕੈਂਪਬਲ ਨੇਂ ਵਿਸਥਾਰ ਵਿੱਚ ਸਕੂਲ ਨੀਤੀਆਂ ਦਾ ਜ਼ਿਕਰ ਕੀਤਾ। ਸਕੂਲ ਕੌਂਸਲ ਚੇਅਰ ਰੌਕੀ ਸੂਦ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਵਾਰਡ ਨੰਬਰ 1 ਕੋ-ਚੇਅਰ (ਪੀ ਆਈ ਏ ਸੀ) ਅਤੇ ਚੇਅਰ ਆਫ ਬੁਆਏਜ਼ ਲੀਡਰਸ਼ਿਪ ਅਕੈਡਮੀਂ ਪ੍ਰਤੀਨਿਧ ਅਲੀ ਮੁਹਮੰਦ ਨੇਂ ਵਿਸਥਾਰ ਵਿੱਚ ਆਪਣੇਂ ਲੰਬੇ ਸਮੇਂ ਦੇ ਵਾਲੰਟੀਅਰ ਸੇਵਾਵਾਂ ਅਤੇ ਸਕੂਲ ਮਸਲਿਆਂ ਦਾ ਜਿਕਰ ਕੀਤਾ।ਅੰਤ ਵਿੱਚ ਸਕੂਲ ਟਰੱਸਟੀ ਅਵਤਾਰ ਮਿਨਹਾਸ ਦੀ ਅਗਵਾਈ ਵਿੱਚ ਕਮਿਊਨਿਟੀ ਇੰਟਰਐਕਸ਼ਨ ਵਿਦ ਐਜੂਕੇਟਰਜ਼, ਚੇਅਰਜ਼, ਕੋ-ਚੇਅਰਜ਼ ਟੀਚਰਜ਼ ਐਂਡ ਪ੍ਰਿੰਸੀਪਲਜ਼ ਸੈਸ਼ਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬੱਚਿਆਂ ਦੇ ਮਾਂ-ਬਾਪ ਵਲੋਂ ਸਕੂਲ ਸਬੰਧੀ ਸਵਾਲ ਕੀਤੇ ਗਏ। ਬ੍ਰਾਈਡਨ ਅਤੇ ਫੈਂਟਨ ਸਈਅਦ ਨੇ ਪਬਲਿਕ ਸਕੂਲਾਂ ਦੇ ਵਿਦਿਆਰਥੀਆਂ ਦੇ ਮੁਕਾਬਲੇ ਧਾਰਮਿਕ ਸਕੂਲ ਦੇ ਵਿਦਿਆਰਥੀਆਂ ਦੀ ਵਧੀਆ ਪੜ੍ਹਾਈ ਸਬੰਧਿਤ ਸਵਾਲ ਕੀਤੇ ਜਿਹਨਾਂ ਦਾ ਤੱਸਲੀਪੂਰਵਕ ਜਵਾਬ ਪ੍ਰਬੰਧਕਾਂ ਵਲੋਂ ਦੇਣ ਦੀ ਕੋਸ਼ਿਸ਼ ਕੀਤੀ ਗਈ। ਹੰਬਰਵੁੱਡ ਸੀਨੀਅਰ ਕਲੱਬ ਅਤੇ ਹੰਬਰਵੁੱਡ ਏਸ਼ੀਅਨ ਕਲੱਬ ਦੇ ਪ੍ਰਤੀਨਿਧੀਆਂ ਜੋਗਿੰਦਰ ਸਿੰਘ ਧਾਲੀਵਾਲ ਅਤੇ ਸੁਲੱਖਣ ਅਟਵਾਲ ਨੇਂ ਵੀ ਇਸ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ। ਇਸ ਮੀਟਿੰਗ ਦੌਰਾਨ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ। ਅੰਤ ਵਿੱਚ ਸਕੂਲ ਟਰੱਸਟੀ ਅਵਤਾਰ ਮਿਨਹਾਸ ਅਤੇ ਪ੍ਰਬੰਧਕਾਂ ਵਲੋਂ ਮੀਟਿੰਗ ਵਿੱਚ ਆਉਣ ਅਤੇ ਸੈਸ਼ਨ ਵਿੱਚ ਹਿੱਸਾ ਲੈ ਕੇ ਮਹੱਤਵਪੂਰਨ ਯੋਗਦਾਨ ਪਾਉਣ ਲਈ ਸਾਰਿਆਂ ਦਾ ਧੰਨਵਾਦ ਕੀਤਾ ਗਿਆ।

RELATED ARTICLES
POPULAR POSTS