ਬਰੈਂਪਟਨ : ਬਲੂ ਓਕ ਸੀਨੀਅਰਜ ਕਲੱਬ ਬਰੈਂਪਟਨ ਵਲੋਂ ਭਾਰਤ ਦਾ ਅਜ਼ਾਦੀ ਦਿਵਸ, 8 ਸਤੰਬਰ 2018 ਦਿਨ ਸ਼ਨੀਵਾਰ ਨੂੰ ਬਲੂ ਓਕ ਪਾਰਕ ਵਿਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਸਮਾਗਮ ਦੀ ਕਾਰਵਾਈ ਸੁਰੂ ਕਰਦਿਆਂ ਮਹਿੰਦਰ ਪਾਲ ਵਰਮਾ ਸੇੈਕਟਰੀ ਨੇ ਸਾਰੇ ਆਏ ਵੀਰਾਂ ਦਾ ਸਵਾਗਤ ਕੀਤਾ ਅਤੇ ਅਜ਼ਾਦੀ ਦੀਆਂ ਵਧਾਈਆਂ ਦਿੱਤੀਆਂ। ਸਭ ਤੋਂ ਪਹਿਲਾਂ ਸਾਰਿਆਂ ਨੇ ਖੜ੍ਹੇ ਹੋ ਕੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਅਤੇ ਰਾਸ਼ਟਰ ਗੀਤ ਦਾ ਗਾਇਨ ਕੀਤਾ। ਮੋਹਨ ਲਾਲ ਵਰਮਾ, ਗੁਰਦੇਵ ਸਿੰਘ ਰੱਖੜਾ, ਜਗਰੂਪ ਸਿੰਘ, ਬਲਬੀਰ ਸਿੰਘ ਚੀਮਾ, ਪ੍ਰੀਤਮ ਸਿੰਘ ਸਿੱਧੂ ਅਤੇ ਸੁਰਜੀਤ ਸਿੰਘ ਚਾਹਲ ਵਲੋਂ ਅਜ਼ਾਦੀ ਵਾਰੇ ਸ਼ਾਨਦਾਰ ਕਵਿਤਾਵਾਂ ਪੜ੍ਹ ਕੇ ਸਭ ਨੁੰ ਨਿਹਾਲ ਕੀਤਾ। ਰਛਪਾਲ ਸਿੰਘ ਪਾਲੀ ਤੇ ਰੁਪਿੰਦਰ ਕੋਰ ਨੇ ਦਿਲ ਲੁਭਾਣੇ ਗੀਤ ਗਾ ਕੇ ਮਨੋਰੰਜਨ ਕੀਤਾ। ਸਤਪਾਲ ਸਿੰਘ ਜੌਹਲ ਸਕੂਲ ਟਰੱਸਟੀ ਉਮੀਦਵਾਰ ਵਾਰਡ # 9_10 ਨਿਸ਼ੀ ਸਿੱਧੂ ੳਮੀਦਵਾਰ ਕੌਂਸਲਰ ਵਾਰਡ 3_4 ਹਰਕੀਰਤ ਸਿੰਘ ਉਮੀਦਵਾਰ ਕੌਂਸਲਰ ਵਾਰਡ 9_ 10 ਵਲੋਂ ਅਜ਼ਾਦੀ ਦੀਆਂ ਵਧਾਈਆਂ ਅਤੇ ਵੋਟ ਪਾਉਣ ਦੀਆਂ ਬੇਨਤੀਆਂ ਕੀਤੀਆਂ। ਸੋਹਣ ਸਿੰਘ ਤੂਰ ਚੇਅਰਮੈਨ ਅਤੇ ਹਰਭਗਵੰਤ ਸਿੰਘ ਸੋਹੀ ਪ੍ਰਧਾਨ ਨੇ ਸਾਰੇ ਆਏ ਵੀਰਾ ਦਾ ਧਨਵਾਦ ਕੀਤਾ ਅਤੇ ਅਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ। ਐਂਡਰਸਨ ਸੀਨੀਅਰਜ ਕਲੱਬ ਅਤੇ ਕਾਲਡਰਸਟੋਨ ਸੀਨੀਅਰਜ ਕਲੱਬ ਦੇ ਅਹੁਦੇਦਾਰਾਂ ਨੇ ਹਾਜਰੀ ਲਵਾ ਕੇ ਧੰਨਵਾਦੀ ਬਣਾਇਆ। ਗੁਰਮੇਲ ਸਿੰਘ ਝੱਜ ਅਤੇ ਲਾਭ ਸਿੰਘ ਡਰੈਕਟਰ ਨੇ ਸਮਾਗਮ ਨੂੰ ਕਾਮਯਾਬ ਕਰਨ ਲਈ ਖਾਸ ਯੋਗਦਾਨ ਪਾਇਆ।ਸਾਰੇ ਆਏ ਮੈਂਬਰਾਂ ਨੇ ਚਾਹ, ਪਕੌੜੇ, ਮਿਠਾਈ ਦਾ ਲੰਗਰ ਛਕਿਆ ਅਤੇ ਖੂਸ਼ੀ ਖੂਸ਼ੀ ਵਿਦਾ ਹੋਏ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …