ਬਰੈਂਪਟਨ/ਬਿਊਰੋ ਨਿਊਜ਼
ਬਰੈਂਪਟਨ ਸੈਂਟਰ ਤੋਂ ਐਮ ਪੀ ਰਮੇਸ਼ ਸੰਘਾ ਨੇ ਪਿਛਲੇ ਦਿਨੀਂ 23 ਜੁਲਾਈ ਨੂੰ ਇਕ ਕਮਿਊਨਿਟੀ ਬਾਰਬੀਕਿਊ ਅਤੇ ਓਪਨ ਹਾਊਸ ਆਪਣੇ ਸੰਸਦੀ ਦਫਤਰ ਵਿਚ ਆਯੋਜਿਤ ਕੀਤਾ। ਕਾਫੀ ਗਰਮੀ ਦੇ ਬਾਵਜੂਦ ਵਲੰਟੀਅਰ ਅਤੇ ਵੋਟਰਾਂ ਵੱਡੀ ਗਿਣਤੀ ਵਿਚ ਪ੍ਰੋਗਰਾਮ ‘ਚ ਸ਼ਾਮਲ ਹੋਏ। ਇਨ੍ਹਾਂ ਵਿਚ ਬਰੈਂਪਟਨ ਮੇਅਰ ਲਿੰਡਾ ਜੈਫਰੀ, ਸਿਟੀ ਕੌਂਸਲਰਜ਼, ਬਰੈਂਪਟਨ ਤੋਂ ਐਮ ਪੀ ਅਤੇ ਐਮ ਪੀ ਪੀ ਵੀ ਸ਼ਾਮਲ ਸਨ।
ਇਸ ਮੌਕੇ ‘ਤੇ ਪਹੁੰਚੇ ਸਾਰੇ ਵਿਅਕਤੀਆਂ ਵਿਚ ਕਾਫੀ ਉਤਸ਼ਾਹ ਸੀ। ਰੀਜ਼ਨਲ ਪੀਲ ਪੁਲਿਸ ਨੇ ਲੋਕਾਂ ਨਾਲ ਦੋਸਤਾਨਾ ਮਾਹੌਲ ਵਿਚ ਗੱਲਬਾਤ ਕਰਨ ਲਈ ਇਕ ਸੂਚਨਾ ਬੂਥ ਵੀ ਲਗਾਇਆ ਸੀ। ਐਮ ਪੀ ਰਮੇਸ਼ ਸੰਘਾ ਨੇ ਚੋਣ ਅਭਿਆਨ ਦੌਰਾਨ ਕੀਤੇ ਗਏ ਸ਼ਾਨਦਾਰ ਯਤਨਾਂ ਲਈ ਉਹਨਾਂ ਦੀ ਸ਼ਲਾਘਾ ਕੀਤੀ। ਉਸ ਤੋਂ ਬਾਅਦ ਵੀ ਵਲੰਟੀਅਰ ਲਗਾਤਾਰ ਉਤਸ਼ਾਹਿਤ ਹਨ। ਉਹਨਾਂ ਇਸ ਪ੍ਰੋਗਰਾਮ ਲਈ ਸਮਾਂ ਕੱਢਣ ਵਾਸਤੇ ਉਹਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਭਰੋਸਾ ਦਿੱਤਾ ਕਿ ਵਰਤਮਾਨ ਲਿਬਰਲ ਸਰਕਾਰ ਚੰਗਾ ਕੰਮ ਕਰ ਰਹੀ ਹੈ ਅਤੇ ਸਾਰੇ ਚੋਣਾਵੀ ਵਾਅਦਿਆਂ ਨੂੰ ਪੂਰਾ ਕਰ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਟੈਕਸ ਫਰੀ ਕੈਨੇਡਾ ਚਾਈਲਡ ਬੈਨੀਫਿਟਸ ਦੇ ਲਾਭਾਂ ਨੂੰ ਵੀ ਵਧਾ ਦਿੱਤਾ ਹੈ ਅਤੇ ਇਸ ਵਿਚ 90 ਲੱਖ ਮੱਧ ਦਰਜੇ ਵਾਲੇ ਪਰਿਵਾਰਾਂ ਨੂੰ ਲਾਭ ਹੋਵੇਗਾ। ਇਮੀਗਰੇਸ਼ਨ, ਸਿਟੀਜਨਸ਼ਿਪ ਅਤੇ ਰਿਫਿਊਜ਼ੀ ਪ੍ਰੋਗਰਾਮਾਂ ਵਿਚ ਸੁਧਾਰ ਕੀਤੇ ਜਾ ਰਹੇ ਹਨ। ਸੀਨੀਅਰ ਸਿਟੀਜਨਾਂ ਲਈ ਵੀ ਹਾਲਾਤ ਬਦਲ ਰਹੇ ਹਨ। ਉਹਨਾਂ ਕਿਹਾ ਕਿ ਵਰਤਮਾਨ ਸਰਕਾਰ ਦਾ ਪੂਰਾ ਧਿਆਨ ਮਿਡਲ ਕਲਾਸ ‘ਤੇ ਹੈ ਅਤੇ ਸਰਕਾਰ ਆਪਣੀ ਨਵੀਂ ਤੇ ਇਨੋਵੇਟਿਵ ਨੀਤੀਆਂ ਨਾਲ ਸਫਲ ਕੋਸਿਸ਼ਾਂ ਕਰ ਰਹੀ ਹੈ। ਪ੍ਰੋਗਰਾਮ ਦੇ ਅੰਤ ਵਿਚ ਉਨ੍ਹਾਂ ਸਾਰੇ ਵਲੰਟੀਅਰਾਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …