ਵਿਗਿਆਨਕ ਰਿਸਰਚ ਨਾਲ ਏਬੀਸੇਲੈਕਸ ਤਕਨੀਕਾਂ ਨੂੰ ਉਤਸ਼ਾਹ ਮਿਲੇਗਾ
ਮਿਸੀਸਾਗਾ/ਬਿਊਰੋ ਨਿਊਜ਼
ਬਰੈਂਪਟਨ ਸਾਊਥ ਤੋਂ ਐਮ ਪੀ ਸੋਨੀਆ ਸਿੱਧੂ ਅਤੇ ਫੈਡਰਲ ਮੰਤਰੀ ਨਵਦੀਪ ਬੈਂਸ ਨੇ ਏਬੀਸੇਲੈਕਸ ਤਕਨਾਲੋਜੀ ਲਈ 3.4 ਮਿਲੀਅਨ ਡਾਲਰ ਦੀ ਫੰਡਿੰਗ ਦਾ ਐਲਾਨ ਕੀਤਾ ਹੈ। ਇਸ ਮੌਕੇ ‘ਤੇ ਐਮ ਪੀ ਸੋਨੀਆ ਸਿੱਧੂ ਨੇ ਕਿਹਾ ਕਿ ਬੈਂਸ ਦੁਆਰਾ ਇਹ ਇਕ ਵਧੀਆ ਕੋਸ਼ਿਸ਼ ਕੀਤੀ ਗਈ ਹੈ ਅਤੇ ਇਸ ਨਾਲ ਹਾਲਾਤ ਨੂੰ ਬਦਲਣ ਵਿਚ ਮੱਦਦ ਮਿਲੇਗੀ। ਸਿੱਧੂ ਨੇ ਕਿਹਾ ਕਿ ਬਰੈਂਪਟਨ ਸਾਊਥ ਤੋਂ ਐਮ ਪੀ ਅਤੇ ਹੈਲਥ ਕਮੇਟੀ ਦੀ ਮੈਂਬਰ ਦੇ ਤੌਰ ‘ਤੇ ਮੈਂ ਮੰਤਰੀ ਨਵਦੀਪ ਬੈਂਸ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦੀ ਹਾਂ ਅਤੇ ਸਾਡੀ ਸਰਕਾਰ ਵੀ ਲਗਾਤਾਰ ਖੇਤਰ ਵਿਚ ਫੂਡ ਸੇਫਟੀ ਲਈ ਯਤਨਸ਼ੀਲ ਹੈ। ਇਸ ਖੇਤਰ ਵਿਚ ਕੀਤਾ ਗਿਆ ਨਿਵੇਸ਼ ਇਹ ਦਰਸਾਉਂਦਾ ਹੈ ਕਿ ਸਾਡੀ ਸਰਕਾਰ ਕੈਨੇਡੀਅਨਾਂ ਲਈ ਇਕ ਬਿਹਤਰ ਜ਼ਿੰਦਗੀ ਪ੍ਰਦਾਨ ਕਰ ਰਹੀ ਹੈ। ਇਸ ਨਾਲ ਖੇਤੀ ਅਤੇ ਇਨੋਵੇਸ਼ਨ ਨੂੰ ਜੋੜਿਆ ਜਾਵੇਗਾ ਅਤੇ ਸੁਰੱਖਿਅਤ ਫੂਡ ਉਪਲਬਧ ਹੋਵੇਗਾ। ਇਸ ਨਾਲ ਕੈਨੇਡੀਅਨਾਂ ਨੂੰ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਵੀ ਨਵੇਂ ਰੋਜ਼ਗਾਰ ਪ੍ਰਾਪਤ ਕਰਨ ਵਿਚ ਮੱਦਦ ਮਿਲੇਗੀ। ਇਸ ਪ੍ਰੋਗਰਾਮ ਨਾਲ ਪੋਲਟਰੀ ਵਿਚ ਕੀਟਾਣੂਆਂ ਨੂੰ ਕੰਟਰੋਲ ਕਰਨ ਵਿਚ ਮੱਦਦ ਮਿਲੇਗੀ। ਇਹ ਨਿਵੇਸ਼ ਗਰੇਡਿੰਗ ਫਾਰਵਰਡ 2 ਦਾ ਹਿੱਸਾ ਹੈ, ਜਿਸ ਨੂੰ ਡਿਪਾਰਟਮੈਂਟ ਆਫ ਐਗਰੀਕਲਚਰ ਅਤੇ ਐਗਰੀ ਫੂਡ ਕੈਨੇਡਾ ਚਲਾ ਰਿਹਾ ਹੈ। ਇਸ ਮੌਕੇ ‘ਤੇ ਪੀਲ ਖੇਤਰ ਦੇ ਐਮ ਪੀ ਰਾਜ ਗਰੇਵਾਲ ਵੀ ਹਾਜ਼ਰ ਸਨ। ਐਮ ਪੀ ਸੋਨੀਆ ਸਿੱਧੂ ਨੇ ਕਿਹਾ ਕਿ ਉਹਨਾਂ ਦੇ ਸੰਸਦੀ ਹਲਕੇ ਬਰੈਂਪਟਨ ਸਾਊਥ ਵਿਚ ਇਕ ਮੈਪਲ ਲਾਜ ਵੀ ਹੈ, ਜੋ ਕਿ ਕੈਨੇਡਾ ਦੀ ਸਭ ਤੋਂ ਵੱਡੀ ਚਿਕਨ ਪ੍ਰੋਸੈਸਿੰਗ ਫੈਸਿਲਟੀ ਵੀ ਹੈ ਅਤੇ ਇਸ ਵਿਚ ਪੋਲਟਰੀ ਨੂੰ ਸੁਰੱਖਿਅਤ ਰੱਖਣਾ, ਉਹਨਾਂ ਲਈ ਪ੍ਰਮੁੱਖ ਹੈ। ਉਹ ਲਗਾਤਾਰ ਆਪਣੇ ਕੰਮ ‘ਤੇ ਧਿਆਨ ਦੇ ਰਹੇ ਹਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …