ਟੋਰਾਂਟੋ : ਦੇ ਵਿੱਚ ਐੱਨ.ਡੀ.ਪੀ. 50000 ਨਵੀਆਂ ਲੌਂਗ ਟਰਮਜ਼ ਕੇਅਰ ਸਪੇਸਜ਼ ਬਣਾਵੇਗੀ।8 ਸਾਲਾਂ ਵਿੱਚ ਮਿਆਰੀ ਹੋਮ ਕੇਅਰ ਅਤੇ ਲੌਂਗ ਟਰਮ ਹੋਮ ਕੇਅਰ ਵਾਸਤੇ ਸਿਸਟਮ ਲਈ ਲੱਖਾਂ ਡਾਲਰ ਖਰਚ ਕੀਤੇ ਜਾਣਗੇ।ਪੂਰਾ ਸਿਸਟਮ ਸਿਰਫ਼ ਲੋਕ ਭਲਾਈ ਅਤੇ ਗ਼ੈਰ ਨਫ਼ਾ ਕਮਾਊ ਹੋਵੇਗਾ। ਹੋਰਵਥ ਆਫ਼ੀਸ਼ੀਅਲ ਓਪੋਜ਼ਿਸ਼ਨ ਨਿਊ ਡੈਮੋਕਰੈਟਸ ਦੀ ਲੀਡਰ ਨੇ ਓਨਟਾਰੀਓ ਦੇ ਹੋਮ ਕੇਅਰ ਅਤੇ ਲੌਂਗ ਟਰਮ ਹੋਮ ਕੇਅਰ ਨੂੰ ਨਵਿਆਉਣ ਅਤੇ ਮੁੜ ਉਸਾਰਨ ਦੀ ਸਕੀਮ ਦਾ ਐਲਾਨ ਕੀਤਾ। ਹੋਰਵਥ ਨੇ ਕਿਹਾ,” ਓਨਟਾਰੀਓ ਦੇ ਲੌਂਗ ਟਰਮ ਕੇਅਰ ਹੋਮ ਕੋਵਿਡ-19 ਦੀ ਖ਼ਤਰਨਾਕ ਲੁਕਣਗਾਹ ਰਹੇ ਹਨ ।ਹਜ਼ਾਰਾਂ ਪਰਿਵਾਰ ਤਬਾਹ ਹੋ ਗਏ ਤੇ 1870 ਤੋਂ ਵੱਧ ਬਸ਼ਿੰਦਿਆਂ ਦੀ ਮੌਤ ਹੋ ਗਈ।ਸਾਨੂੰ ਕੁਝ ਅਜਿਹਾ ਕਰਨ ਦੀ ਲੋੜ ਹੈ ਜਿਸ ਨਾਲ ਨਰਸਿੰਗ ਹੋਮ ਤੇ ਇਹਨਾਂ ਵਿੱਚ ਆਉਣ ਵਾਲੇ ਲੋਕ ਸੁਰੱਖਿਅਤ ਰਹਿਣ ਅਤੇ ਸਿਸਟਮ ਨੂੰ ਅਜਿਹਾ ਬਣਾ ਦੇਣਾ ਚਾਹੀਦਾ ਹੈ ਜਿਸ ਨਾਲ ਮਹਾਂਮਾਰੀ ਦੀ ਦੂਜੀ ਲਹਿਰ ਡਰਾਉਣੇ ਖ਼ਾਬ ਨੂੰ ਫਿਰ ਨਾ ਦੁਹਰਾ ਸਕੇ।” ਹੋਰਵਥ ਦੀ ਇਹ ਮੁਕੰਮਲ ਤੇ ਬੇਦਾਗ਼ ਸਕੀਮ 8 ਸਾਲਾਂ ਵਿੱਚ ਅੱਧ-ਪਚੱਧੇ ਬਦ-ਇੰਤਜ਼ਾਮ ਨਿੱਜੀ ਢਾਂਚੇ ਤੋਂ ਇੱਕ ਵਧੀਆ, ਲੋਕਾਂ ਵਾਸਤੇ,ਚੰਗੇ ਅਮਲੇ ਵਾਲ਼ੇ ਤੇ ਗ਼ੈਰ ਨਫ਼ਾ ਖ਼ੋਰ ਢਾਂਚੇ ਵਿੱਚ ਬਦਲ ਹੈ। ਬੀਬਾ ਹੋਰਵਥ ਨੇ ਕਿਹਾ,” ਅਸੀਂ ਤੁਹਾਡੇ ਮਾਪਿਆਂ ਦੀ ਤੁਹਾਡੇ ਆਪਣੇ ਘਰ ਵਿੱਚ ਲੰਬਾ ਸਮਾਂ ਰਹਿਣ ਵਿੱਚ ਮਦਦ ਕਰਾਂਗੇ।ਤੁਹਾਡੇ ਮਾਪਿਆਂ ਦੀ ਦੇਖਭਾਲ਼ ਵਾਸਤੇ ਅਸੀਂ ਵਧੀਆ ਤਨਖ਼ਾਹ ਤੇ ਚੰਗੀ ਸਿਖਲਾਈ ਵਾਲੇ ਫ਼ੁੱਲ ਟਾਈਮ ਮੁਲਾਜ਼ਮਾਂ ਦੀ ਭਰਤੀ ਕਰਾਂਗੇ।ਅਸੀਂ ਫ਼ੈਮਿਲੀ ਕੇਅਰ-ਗਿਵਰਜ਼ ਨੂੰ ਸਿਰਫ਼ ਮਿਲ਼ਣ-ਗਿਲ਼ਣ ਵਾਲ਼ਿਆਂ ਦੇ ਤੌਰ ਤੇ ਨਹੀਂ ਬਲਕਿ ਉਨਾ੍ਹਂ ਨਾਲ਼ ਫ਼ੈਮਿਲੀ ਵਾਲ਼ਾ ਵਰਤ-ਵਰਤਾਰਾ ਅਪਣਾਵਾਂਗੇ। ਖ਼ਰਚ ਕਰਨ ਲੱਗੇ ਤੁਹਾਡੇ ਮਾਪਿਆਂ ਦੇ ਸੱਭਿਆਚਾਰ, ਜ਼ੁਬਾਨ ਦਾ ਪੂਰਾ-ਪੂਰਾ ਖ਼ਿਆਲ ਰੱਖਿਆ ਜਾਵੇਗਾ।ਨਰਸਿੰਗ ਹੋਮਜ਼ ਦੀਆਂ ਇਮਾਰਤਾਂ ਇਸ ਤਰਾ੍ਹਂ ਬਣਾਈਆਂ ਜਾਣਗੀਆਂ ਕਿ ਉਹ ਛੋਟੇ-ਛੋਟੇ ਸਮਾਜਿਕ ਭਾਈਚਾਰਿਆਂ ਦੇ ਰੂਪ ਵਿੱਚ ਬਿਲਕੁਲ ਘਰ ਵਾਂਗ ਹੀ ਮਹਿਸੂਸ ਹੋਣਗੀਆਂ”। ”ਮੈਂ ਲਾਲਚੀ ਕਾਰਪੋਰੇਸ਼ਨਾਂ ਤੇ ਪਾਬੰਦੀ ਲਾਉਣ ਦਾ ਵਾਅਦਾ ਕਰਦੀ ਹਾਂ।ਸੋ ਹਰ ਡਾਲਰ ਸਹੀ ਦੇਖ-ਰੇਖ ਦੇ ਲੇਖੇ ਲਾਇਆ ਜਾਵੇਗਾ।ਤੁਹਾਡੇ ਬਜ਼ੁਰਗਾਂ ਨੂੰ ਸਹੀ ਸਾਂਭ-ਸੰਭਾਲ਼ ਦੀ ਲੋੜ ਹੈ।ਇੱਥੇ ਇਹ ਕੋਈ ਸਵਾਲ ਨਹੀਂ ਕਿ ਉਨਾ੍ਹਂ ਦੇ ਰਿਟਾਇਰਮੈਂਟ ਫ਼ੰਡ ਵਿੱਚ ਕਿੰਨੇ ਪੈਸੇ ਜਮਾਂ ਹਨ ?
ਕਨਜ਼ਰਵੇਟਿਵ ਅਤੇ ਲਿਬਰਲ ਸਰਕਾਰਾਂ ਨੇ 30 ਸਾਲ ਮੁਨਾਫ਼ਾਖ਼ੋਰ ਕਾਰਪੋਰੇਸ਼ਨਾਂ ਦਾ ਕਬਜ਼ਾ ਕਰਾਈ ਰੱਖਿਆ ਨਤੀਜੇ ਵਜੋਂ ਮੁਲਾਜ਼ਮਾਂ ਦੀ ਘਾਟ ਹੋ ਗਈ ਅਤੇ ਬਸ਼ਿੰਦੇ ਨਜ਼ਰ-ਅੰਦਾਜ਼ ਹੋਣ ਨਾਲ ਉਹ ਡੀਹਾਈਡ੍ਰੇਸ਼ਨ ਤੇ ਖ਼ੁਰਾਕ ਦੀ ਘਾਟ ਦਾ ਸ਼ਿਕਾਰ ਹੋ ਗਏ।ਜਦ ਕਿ ਪਾਰਟ-ਟਾਈਮ ਅਤੇ ਆਰਜ਼ੀ ਕਾਮਿਆਂ ਨੂੰ ਭਾਜੜ ਪਈ ਰਹੀ।
ਇਨਾ੍ਹਂ ਨਫ਼ਾਖ਼ੋਰ ਕਾਰਪੋਰੇਸ਼ਨਾਂ ਨੇ ਸਾਂਭ-ਸੰਭਾਲ਼ ਦੇ ਅਦਾਰਿਆਂ ਨੂੰ ਗੁਦਾਮ ਬਣਾ ਰੱਖਿਆ ਹੈ।ਕਿਉਂਕਿ ਇਨ੍ਹਾਂ ਨੇ ਆਪਣੀਆਂ ਜੇਬਾਂ ਭਰਨੀਆਂ ਹੁੰਦੀਆਂ ਹਨ।ਸੋ ਜਦੋਂ ਚੰਗੀ ਦੇਖ-ਰੇਖ ਦੀ ਗੱਲ ਆਉਂਦੀ ਹੈ ਤਾਂ ਇਹ ਆਪਣਾ ਪੱਲਾ ਝਾੜ ਦਿੰਦੀਆਂ ਹਨ।ਸਾਰੀਆਂ ਸਰਕਾਰਾਂ ਸਮੇਤ ਡੱਗ ਫ਼ੋਰਡ ਦੇ ਫ਼ੰਡ ਕੱਟ ਕੇ ਅਦਾਲਤੀ ਤੇ ਪਬਲਿਕ ਤਫ਼ਤੀਸ਼ਾਂ ਰੋਕ ਕੇ,ਛਾਣਬੀਣ ਰੋਕ ਕੇ ਪੈਸਾ ਬਚਾਉਣ ਦੀ ਕੋਸ਼ਸ਼ ਕਰਦੀਆਂ ਹਨ।
ਸਾਡੀ ਤਜਵੀਜ ਸਾਡੇ ਬਜ਼ੁਰਗਾਂ ਤੇ ਉਨਾ੍ਹਂ ਦੇ ਪਰਿਵਾਰਾਂ ਦੇ ਮਨ ਦੀ ਅਮਨ-ਸ਼ਾਂਤੀ ਤੇ ਸਾਂਭ-ਸੰਭਾਲ,ਜ਼ਿੰਦਗੀ ਦਾ ਬਿਹਤਰ ਮਿਆਰ ਮੁਹੱਈਆ ਕਰਵਾਉਣ ਦੀ ਹੈ।”
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …