ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਇੰਡੀਆ ਤੋਂ ਸ਼ਾਇਰਾਂ ਨੇ ਲਿਆ ਹਿੱਸਾ
ਬਰੈਂਪਟਨ/ਪਰਮਜੀਤ ਦਿਓਲ : ਪਿਛਲੇ ਦਿਨੀਂ ‘ਅਸੀਸ ਮੰਚ ਟਰਾਂਟੋ’ ਵੱਲੋਂ ਇੱਕ ਸ਼ਾਨਦਾਰ ਕਵੀ ਦਰਬਾਰ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਭਾਰਤ ਤੋਂ ਕਵੀਆਂ ਨੇ ਆਪਣੇ ਉਮਦਾ ਕਲਾਮ ਪੇਸ਼ ਕੀਤੇ।
ਇਸ ਕਵੀ ਦਰਬਾਰ ਵਿੱਚ ਬ੍ਰਿਟਿਸ਼ ਕੋਲੰਬੀਆ ਤੋਂ ਰਾਜਵੰਤ ਰਾਜ ਅਤੇ ਦਵਿੰਦਰ ਗ਼ੌਤਮ, ਅਮਰੀਕਾ ਤੋਂ ਅਮਰੀਕ ਗ਼ਾਫ਼ਿਲ ਅਤੇ ਕੁਲਵਿੰਦਰ, ਇੰਡੀਆ ਤੋਂ ਰਮਨ ਸੰਧੂ, ਇੰਗਲੈਂਡ ਤੋਂ ਰਾਜਿੰਦਰਜੀਤ ਅਤੇ ਟੋਰਾਂਟੋ ਤੋਂ ਕੁਲਵਿੰਦਰ ਖਹਿਰਾ ਨੇ ਭਾਗ ਲਿਆ।
ਸਭਨਾਂ ਦਾ ਸਵਾਗਤ ਕਰਦਿਆਂ ਅਸੀਸ ਮੰਚ ਦੀ ਪ੍ਰੈਜ਼ੀਡੈਂਟ, ਪਰਮਜੀਤ ਦਿਓਲ ਨੇ ਜਿੱਥੇ ਸ਼ਾਇਰੀ ਦੇ ਹਵਾਲੇ ਨਾਲ਼ ਸਭ ਦੀ ਜਾਣ-ਪਛਾਣ ਕਰਵਾਈ ਓਥੇ ਸਮਾਗਮ ਦੀ ਸੰਚਾਲਨਾ ਕਰ ਰਹੀ ਰਿੰਟੂ ਭਾਟੀਆ ਨੇ ਹਰ ਸ਼ਾਇਰ ਦੀ ਸ਼ਾਇਰੀ ਨੂੰ ਖ਼ੂਬਸੂਰਤ ਤਰੰਨਮ ‘ਚ ਪੇਸ਼ ਕਰਦਿਆਂ ਸ਼ਾਇਰੀ ਪੇਸ਼ ਕਰਨ ਦਾ ਸੱਦਾ ਦਿੱਤਾ। ਫੇਸਬੁੱਕ ‘ਤੇ ਲਾਈਵ ਚੱਲੇ ਇਸ ਮੁਸ਼ਾਇਰੇ ਦੌਰਾਨ ਬਹੁਤ ਸਾਰੇ ਦਰਸ਼ਕਾਂ ਨੇ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਮੁਸ਼ਾਇਰਾ ਪੰਜਾਬੀ ਦੇ ਗਿਣਵੇਂ ਬਿਹਤਰੀਨ ਮੁਸ਼ਾਇਰਿਆਂ ਵਿੱਚੋਂ ਇੱਕ ਹੈ।
https://www.facebook.com/kulwinder.khehra.10/videos/1729045887287754 ਲਿੰਕ ‘ਤੇ ਜਾ ਕੇ ਇਸ ਮੁਸ਼ਾਇਰੇ ਦਾ ਆਨੰਦ ਮਾਣਿਆ ਜਾ ਸਕਦਾ ਹੈ।