Breaking News
Home / ਪੰਜਾਬ / ਲੌਕਡਾਊਨ ਅਤੇ ਕਰਫਿਊ ਦੇ ਦਰਮਿਆਨ ਪੰਜਾਬ ‘ਚ ਲਿਆ 25 ਹਜ਼ਾਰ ਬੱਚਿਆਂ ਨੇ ਜਨਮ

ਲੌਕਡਾਊਨ ਅਤੇ ਕਰਫਿਊ ਦੇ ਦਰਮਿਆਨ ਪੰਜਾਬ ‘ਚ ਲਿਆ 25 ਹਜ਼ਾਰ ਬੱਚਿਆਂ ਨੇ ਜਨਮ

ਚੰਡੀਗੜ੍ਹ/ਬਿਊਰੋ ਨਿਊਜ਼

ਲੌਕਡਾਊਨ ਅਤੇ ਕਰਫਿਊ ਦੇ ਦਰਮਿਆਨ ਪੰਜਾਬ ਵਿਚ 25 ਹਜ਼ਾਰ ਬੱਚਿਆਂ ਨੇ ਜਨਮ ਲਿਆ ਹੈ। ਮਾਰਚ ਮਹੀਨੇ ਵਿੱਚ ਲਗਭਗ 32000 ਗਰਭਵਤੀ ਔਰਤਾਂ ਨੂੰ ਚੈੱਕਅਪ ਲਈ ਰਜਿਸਟਰ ਕੀਤਾ ਗਿਆ ਅਤੇ ਸੂਬੇ ਭਰ ਦੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ 25,000 ਜਣੇਪੇ ਕੀਤੇ ਗਏ। ਇਸ ਸਬੰਧੀ ਵੇਰਵੇ ਦਿੰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਲਗਭਗ 99 ਫ਼ੀਸਦੀ ਜਣੇਪੇ ਸੰਸਥਾਵਾਂ ਵਿੱਚ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 58 ਫ਼ੀਸਦੀ ਸਰਕਾਰੀ ਹਸਪਤਾਲਾਂ ਵਿੱਚ ਤਅਤੇ 41 ਫ਼ੀਸਦੀ ਪ੍ਰਾਈਵੇਟ ਹਸਪਤਾਲਾਂ ਵਿਚ ਹੋਏ ਹਨ। ਸੂਬੇ ਦੇ ਸਭ ਤੋਂ ਵੱਧ 3000 ਜਣੇਪੇ ਜ਼ਿਲ੍ਹਾ ਲੁਧਿਆਣਾ ਵਿੱਚ ਹੋਏ, ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ 2550 ਬੱਚਿਆਂ ਨੇ, ਪਟਿਆਲਾ ਵਿੱਚ 2000, ਬਠਿੰਡਾ ਵਿੱਚ 1690, ਗੁਰਦਾਸਪੁਰ ਵਿੱਚ 1330, ਸੰਗਰੂਰ ਵਿੱਚ 1300 ਅਤੇ ਹੁਸ਼ਿਆਰਪੁਰ ਵਿੱਚ 1300 ਬੱਚਿਆਂ ਨੇ ਜਨਮ ਲਿਆ ਹੈ।

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਨਵੇਂ ਚੁਣੇ ਸਰਪੰਚਾਂ ਨੂੰ ਸਹੁੰ ਚੁਕਾਈ

ਅਰਵਿੰਦ ਕੇਜਰੀਵਾਲ ਨੇ ਸਾਰੇ ਸਰਪੰਚਾਂ ਨੂੰ ਵਧਾਈ ਦਿੱਤੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ …