Breaking News
Home / ਪੰਜਾਬ / ਜਾਖੜ ਦੇ ਤਿੱਖੇ ਤੇਵਰਾਂ ’ਤੇ ਛਲਕਿਆ ਸਾਬਕਾ ਵਿਧਾਇਕ ਦਾ ਦਰਦ

ਜਾਖੜ ਦੇ ਤਿੱਖੇ ਤੇਵਰਾਂ ’ਤੇ ਛਲਕਿਆ ਸਾਬਕਾ ਵਿਧਾਇਕ ਦਾ ਦਰਦ

ਹਰਮਿੰਦਰ ਸਿੰਘ ਗਿੱਲ ਬੋਲੇ, ਕਾਂਗਰਸ ਨੂੰ ਸ਼ਰਾਪ ਨਾ ਦਿਓ
ਚੰਡੀਗੜ੍ਹ/ਬਿੳੂਰੋ ਨਿੳੂਜ਼
ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਸੁਨੀਲ ਜਾਖੜ ਦੇ ਤਿੱਖੇ ਤੇਵਰਾਂ ਨਾਲ ਸਾਬਕਾ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਦਾ ਦਰਦ ਛਲਕਿਆ ਹੈ। ਪੱਟੀ ਹਲਕੇ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਮੈਂ ਵੀ ਜਾਖੜ ਨੂੰ ਮੁੱਖ ਮੰਤਰੀ ਬਣਾਉਣ ਲਈ ਵੋਟ ਦਿੱਤਾ ਸੀ। ਜਾਖੜ ਸੀਐਮ ਨਹੀਂ ਬਣ ਸਕੇ, ਪਰ ਹੁਣ ਕਾਂਗਰਸ ਨੂੰ ਪੰਜਾਬ ਵਿਚ ਕਦੀ ਵੀ ਸੱਤਾ ਨਾ ਮਿਲਣ ਦਾ ਸ਼ਰਾਪ ਦੇਣਾ ਠੀਕ ਨਹੀਂ ਹੈ। ਗਿੱਲ ਨੇ ਜਾਖੜ ਨੂੰ ਇਹ ਅਪੀਲ ਕੀਤੀ ਹੈ। ਗਿੱਲ ਨੇ ਕਿਹਾ ਕਿ ਮੇਰੇ ਮਨ ਵਿਚ ਜਾਖੜ ਪ੍ਰਤੀ ਬਹੁਤ ਸਨਮਾਨ ਹੈ। ਕਾਂਗਰਸ ਛੱਡਣ ਤੋਂ ਬਾਅਦ ਭਾਜਪਾ ਦੀ ਤਾਰੀਫ ਸਮਝ ਵਿਚ ਆਉਂਦੀ ਹੈ, ਪਰ ਵਾਰ-ਵਾਰ ਇਹ ਕਹਿਣਾ ਕਿ ਕਾਂਗਰਸ ਹੁਣ ਪੰਜਾਬ ਵਿਚ ਸਰਕਾਰ ਨਹੀਂ ਬਣਾ ਸਕਦੀ, ਇਹ ਸ਼ਰਾਪ ਉਨ੍ਹਾਂ ਦੇ ਮੂੰਹ ਤੋਂ ਸ਼ੋਭਾ ਨਹੀਂ ਦਿੰਦਾ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਤੋਂ ਬਾਅਦ ਕਾਂਗਰਸ ਨੇ ਮੁੱਖ ਮੰਤਰੀ ਅਹੁਦੇ ਲਈ ਕਾਂਗਰਸੀ ਵਿਧਾਇਕਾਂ ਦੀ ਵੋਟਿੰਗ ਕਰਵਾਈ ਸੀ। ਇਸ ਮੌਕੇ 79 ਕਾਂਗਰਸੀ ਵਿਧਾਇਕਾਂ ਵਿਚੋਂ 78 ਨੇ ਵੋਟਾਂ ਪਾਈਆਂ ਸਨ। ਇਨ੍ਹਾਂ ਵਿਚੋਂ 42 ਵੋਟਾਂ ਸੁਨੀਲ ਜਾਖੜ ਦੇ ਹੱਕ ਵਿਚ ਪਈਆਂ ਸਨ। ਚਰਨਜੀਤ ਸਿੰਘ ਚੰਨੀ ਨੂੰ ਸਿਰਫ 2 ਵੋਟਾਂ ਪਈਆਂ ਸਨ, ਪਰ ਫਿਰ ਵੀ ਉਨ੍ਹਾਂ ਨੂੰ ਕਾਂਗਰਸ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਦੇ ਦਿੱਤੀ ਸੀ। ਜਿਸ ਤੋਂ ਬਾਅਦ ਸੁਨੀਲ ਜਾਖੜ ਦੀ ਨਰਾਜ਼ਗੀ ਵਧਦੀ ਗਈ ਅਤੇ ਉਹ ਆਖਰ ਭਾਜਪਾ ਵਿਚ ਸ਼ਾਮਲ ਹੋ ਗਏ ਸਨ।

 

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਰਾਸ਼ਟਰਪਤੀ ਵੱਲੋਂ ਵਾਪਸ ਭੇਜੇ ਬਿਲ ’ਤੇ ਦਿੱਤੀ ਆਪਣੀ ਰਾਏ

ਕਿਹਾ : ਪੰਜਾਬ ਦਾ ਸੀਐਮ ਹੀ ਹੋਣਾ ਚਾਹੀਦਾ ਹੈ ਯੂਨੀਵਰਸਿਟੀ ਦਾ ਚਾਂਸਲਰ ਚੰਡੀਗੜ੍ਹ/ਬਿਊਰੋ ਨਿਊਜ਼ : …