Breaking News
Home / ਦੁਨੀਆ / ਡੋਨਾਲਡ ਟਰੰਪ ਦੀ ਮੌਜੂਦਗੀ ‘ਚ ਨਵਾਜ਼ ਸ਼ਰੀਫ਼ ਦੀ ਬੇਇਜ਼ਤੀ

ਡੋਨਾਲਡ ਟਰੰਪ ਦੀ ਮੌਜੂਦਗੀ ‘ਚ ਨਵਾਜ਼ ਸ਼ਰੀਫ਼ ਦੀ ਬੇਇਜ਼ਤੀ

ਰਿਆਧ/ਬਿਊਰੋ ਨਿਊਜ਼ : ਸਾਉਦੀ ਅਰਬ ‘ਚ ਇਸਲਾਮਿਕ ਸੰਮੇਲਨ ਦੇ ਦੌਰਾਨ ਪਾਕਿਸਤਾਨ ਨੂੰ ਅਲਗ-ਥਲਗ ਕਰ ਦਿੱਤਾ ਗਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੌਜੂਦਗੀ ‘ਚ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਬੇਇਜ਼ਤੀ ਹੋਈ। ਉਨ੍ਹਾਂ ਨੂੰ ਸੰਮੇਲਨ ਦੇ ਦੌਰਾਨ ਅੱਤਵਾਦ ਦੇ ਮੁੱਦੇ ‘ਤੇ ਬੋਲਣ ਨਹੀਂ ਦਿੱਤਾ ਗਿਆ ਜਦੋਂਕਿ ਉਹ ਕਾਫ਼ੀ ਤਿਆਰੀ ਨਾਲ ਆਏ ਸਨ। ਇਸ ਮੁੱਦੇ ਨੂੰ ਲੈ ਕੇ ਪਾਕਿਸਤਾਨ ‘ਚ ਨਵਾਜ਼ ਸ਼ਰੀਫ਼ ਦੀ ਜਮ ਕੇ ਆਲੋਚਨਾ ਹੋਈ। ਪਾਕਿਸਤਾਨੀ ਪ੍ਰਧਾਨ ਮੰਤਰੀ ਵਿਰੋਧੀ ਧਿਰ ਅਤੇ ਮੀਡੀਆ ਦੇ ਨਿਸ਼ਾਨੇ ‘ਤੇ ਰਹੇ। ਸੰਮੇਲਨ ‘ਚ ਨਵਾਜ਼ ਸ਼ਰੀਫ਼ ਨੂੰ ਸ਼ਰਮਸਾਰ ਹੋਣਾ ਪਿਆ ਜਦੋਂ ਅੱਤਵਾਦ ‘ਤੇ ਉਨ੍ਹਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਨਹੀਂ ਦਿੱਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਸ਼ਰੀਫ਼ ਨੇ ਸਾਉਦੀ ਦੇ ਲਈ ਆਪਣੀ ਫਲਾਈਟ ਦੇ ਦੌਰਾਨ ਦੋ ਘੰਟੇ ਤੱਕ ਲੰਬਾ ਭਾਸ਼ਾ ਤਿਆਰ ਕੀਤਾ ਸੀ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਇਸ ਸੰਮੇਲਨ ‘ਚ ਉਨ੍ਹਾਂ ਦੇਸ਼ਾਂ ਦੇ ਨੇਤਾਵਾਂ ਨੂੰ ਬੋਲਣ ਦਾ ਮੌਕਾ ਦਿੱਤਾ ਗਿਆ ਜੋ ਅੱਤਵਾਦ ਤੋਂ ਜ਼ਿਆਦਾ ਪ੍ਰਭਾਵਿਤ ਨਹੀਂ ਹਨ ਜਦਕਿ ਨਵਾਜ਼ ਸ਼ਰੀਫ਼ ਦੀ ਪੂਰੀ ਤਰ੍ਹਾਂ ਅਣਦੇਖੀ ਕੀਤੀ ਗਈ। ਇੰਨਾ ਹੀ ਨਹੀਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਭਾਸ਼ਣ ‘ਚ ਨਵਾਜ਼ ਸ਼ਰੀਫ਼ ਜਾਂ ਪਾਕਿਸਤਾਨ ਦਾ ਜ਼ਿਕਰ ਤੱਕ ਨਹੀਂ ਕੀਤਾ। ਸ਼ਰੀਫ ਦੇ ਸਾਹਮਣੇ ਹੀ ਉਨ੍ਹਾਂ ਨੇ ਭਾਰਤ ਨੂੰ ਅੱਤਵਾਦ ਤੋਂ ਪੀੜਤ ਦੇਸ਼ ਦੱਸਿਆ। ਇਸ ਬੈਠਕ ‘ਚ ਟਰੰਪ ਨੇ ਮੁਸਲਿਮ ਦੇਸ਼ਾਂ ਦੇ ਨੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਮਿਲ ਕੇ ਅੱਤਵਾਦ ਦਾ ਮੁਕਾਬਲਾ ਕਰਨ। ਅੱਤਵਾਦ ਤੋਂ ਪੀੜਤ ਦੇ ਤੌਰ ‘ਤੇ ਭਾਰਤ ਦੀ ਚਰਚਾ ਪਾਕਿਸਤਾਨ ਦੇ ਲਈ ਬਹੁਤ ਚੁਭਣ ਵਾਲੀ ਹੈ। ਜਦੋਂ ਉਹ ਜਾਧਵ ਮਾਮਲੇ ‘ਚ ਆਪਣੀ ਗੱਲ ਸਾਹਮਣੇ ਰੱਖਣਾ ਚਾਹੁੰਦੇ ਸਨ।

Check Also

ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ

ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …