ਸ਼ਨੀਵਾਰ ਨੂੰ ਗੁਰਦੁਆਰੇ ਤੋਂ ਲਾਪਤਾ ਹੋ ਗਈ ਸੀ ਲੜਕੀ
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ਦੇ ਪੰਜਾਬ ਪ੍ਰਾਂਤ ਵਿਚ ਸਰਕਾਰੀ ਐਂਬੂਲੈਂਸ ਵਿਚ 15 ਸਾਲ ਦੀ ਸਿੱਖ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਲੜਕੀ ਦਿਮਾਗੀ ਤੌਰ ‘ਤੇ ਕਮਜ਼ੋਰ ਹੈ। ਜ਼ਿਕਰਯੋਗ ਹੈ ਕਿ ਪੀੜਤ ਲੜਕੀ ਸ਼ਨੀਵਾਰ ਨੂੰ ਨਨਕਾਣਾ ਸਾਹਿਬ ਸ਼ਹਿਰ ਦੇ ਗੁਰਦੁਆਰੇ ਤੋਂ ਲਾਪਤਾ ਹੋ ਗਈ ਸੀ। ਇਸ ਲੜਕੀ ਨੂੰ ਲੱਭਣ ਲਈ ਗਏ ਪਰਿਵਾਰ ਦੇ ਵਿਅਕਤੀਆਂ ਨੇ ਇਕ ਐਂਬੂਲੈਂਸ ਵਿਚ ਚੀਖਣ ਦੀ ਅਵਾਜ਼ ਸੁਣੀ ਅਤੇ ਬੇਟੀ ਨੂੰ ਬਚਾਇਆ।
ਪੁਲਿਸ ਅਫਸਰ ਨਦੀਮ ਅਹਿਮਦ ਨੇ ਦੱਸਿਆ ਕਿ ਲੜਕੀ ਦੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ ‘ਤੇ ਐਂਬੂਲੈਂਸ ਸਰਵਿਸ ਦੇ ਦੋ ਕਰਮਚਾਰੀਆਂ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਇਸ ਤੋਂ ਬਾਅਦ ਪੁਲਿਸ ਟੀਮ ਨੇ ਛਾਪੇਮਾਰੀ ਕਰਕੇ ਆਰੋਪੀ ਅਹਿਸਾਨ ਅਲੀ ਅਤੇ ਸਮੀਰ ਹੈਦਰ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਇਹ ਵੀ ਜਾਣਕਾਰੀ ਮਿਲੀ ਹੈ ਆਰੋਪੀਆਂ ਨੂੰ ਨੌਕਰੀ ਤੋਂ ਵੀ ਬਰਖਾਸਤ ਕਰ ਦਿੱਤਾ ਗਿਆ। ਇਸ ਘਟਨਾ ਨੂੰ ਲੈ ਕੇ ਸਿੱਖ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਹੈ।
Check Also
ਰਾਹੁਲ ਗਾਂਧੀ ਜਾਰਜਟਾਊਨ ਯੂਨੀਵਰਸਿਟੀ ’ਚ ਵਿਦਿਆਰਥੀਆਂ ਦੇ ਸਮਾਗਮ ਵਿਚ ਹੋਏ ਸ਼ਾਮਲ
ਕਿਹਾ : ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਡਰ ਨਹੀਂ ਲੱਗਦਾ ਵਾਸ਼ਿੰਗਟਨ/ਬਿਊਰੋ ਨਿਊਜ਼ ਕਾਂਗਰਸ ਪਾਰਟੀ …