6.7 C
Toronto
Thursday, November 6, 2025
spot_img
Homeਦੁਨੀਆਕੈਲੀਫੋਰਨੀਆ 'ਚ ਬਰਫ਼ ਦੇ ਤੋਦੇ ਡਿੱਗਣ ਨਾਲ ਇਕ ਦੀ ਮੌਤ, ਪੰਜ ਜ਼ਖਮੀ

ਕੈਲੀਫੋਰਨੀਆ ‘ਚ ਬਰਫ਼ ਦੇ ਤੋਦੇ ਡਿੱਗਣ ਨਾਲ ਇਕ ਦੀ ਮੌਤ, ਪੰਜ ਜ਼ਖਮੀ

ਅਮਰੀਕਾ ਦੇ ਕੈਲੀਫੋਰਨੀਆ ‘ਚ ਵੀ ਆਏ ਬਰਫੀਲੇ ਤੂਫਾਨ ਦੇ ਚਲਦੇ ਇਕ ਸਨੋਬੋਰਡਰ ਦੀ ਮੌਤ ਅਤੇ ਨੇਵਾਦਾ ਸਕੀ ਸਥਾਨ ‘ਤੇ ਬਰਫ਼ ਦੇ ਤੋਦੇ ਡਿੱਗਣ ਕਾਰਨ ਪੰਜ ਵਿਅਕਤੀ ਜ਼ਖਮੀ ਹੋ ਗਏ। ਕੈਲੀਫੋਰਨੀਆ ਦੇ ਸਕਾਅ ਵੈਲੀ ਰਿਸਾਰਟ ਨੂੰ ਬਰਫ਼ ਦੇ ਤੋਦੇ ਡਿੱਗਣ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਹੈ। ਬਚਾਅ ਕਰਮਚਾਰੀ ਇਥੇ ਫਸੇ ਹੋਏ ਲੋਕਾਂ ਨੂੰ ਬਾਹਰ ਕੱਢਣ ‘ਚ ਜੁਟੇ ਹੋਏ ਹਨ। ਇਥੇ ਬਰਫ਼ ਦੇ ਤੋਦੇ ਡਿੱਗਣ ਤੋਂ ਰੋਕਣ ਦੇ ਲਈ ਵਿਸਫੋਟਕਾਂ ਦਾ ਇਸਤੇਮਾਲ ਵੀ ਕੀਤਾ ਗਿਆ ਪ੍ਰੰਤੂ ਬਰਫਬਾਰੀ ਕਾਫੀ ਤੇਜ਼ ਹੋਣ ਦੇ ਕਾਰਨ ਕੋਈ ਵੀ ਪ੍ਰਬੰਧ ਕੰਮ ਨਹੀਂ ਆ ਰਿਹਾ। ਇਲਾਕੇ ‘ਚ ਲਗਭਗ 241 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਬਰਫੀਲੀ ਹਵਾਵਾਂ ਚੱਲ ਰਹੀਆਂ ਹਨ।

RELATED ARTICLES
POPULAR POSTS