ਇਸਲਾਮਾਬਾਦ/ਬਿਊਰੋ ਨਿਊਜ਼: ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਐਲਾਨ ਕੀਤਾ ਕਿ ਉਨ੍ਹਾਂ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਭਾਰਤ ਹਵਾਲੇ ਕਰ ਦਿੱਤਾ ਹੈ, ਪਰ ਉਨ੍ਹਾਂ ਅਭਿਨੰਦਨ ਨੂੰ ‘ਜੰਗੀ ਕੈਦੀ’ ਕਰਾਰ ਦਿੱਤਾ। ਵਾਹਗਾ-ਅਟਾਰੀ ਸਰਹੱਦ ‘ਤੇ ਪਾਇਲਟ ਦੇ ਭਾਰਤ ਪਰਤਣ ਦੇ ਕੁਝ ਮਿੰਟਾਂ ਮਗਰੋਂ ਜਾਰੀ ਬਿਆਨ ਵਿਚ ਵਿਦੇਸ਼ ਦਫ਼ਤਰ ਨੇ ਕਿਹਾ ਕਿ ਅਭਿਨੰਦਨ ਦਾ ਹਿਰਾਸਤ ਵਿਚ ਕੌਮਾਂਤਰੀ ਕਾਨੂੰਨਾਂ ਅਨੁਸਾਰ ਪੂਰੀ ਮਰਿਆਦਾ ਨਾਲ ਵਿਵਹਾਰ ਕੀਤਾ ਗਿਆ ਅਤੇ ਹੁਣ ਉਹ ਭਾਰਤ ਪਹੁੰਚ ਚੁੱਕਾ ਹੈ। ਉਨ੍ਹਾਂ ਕਿਹਾ ਕਿ ਵਿੰਗ ਕਮਾਂਡਰ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਗਈ ਅਤੇ ਉਨ੍ਹਾਂ ਨਾਲ ਆਮ ਬੰਦਿਆਂ ਵਰਗਾ ਸਲੂਕ ਕੀਤਾ ਗਿਆ। ਬਿਆਨ ਮੁਤਾਬਕ ਉਹ ਜੰਗ ਦੌਰਾਨ ਫੜਿਆ ਗਿਆ ਜਵਾਨ ਹੈ ਅਤੇ ਭਾਰਤ ਨੂੰ ਇਹ ਕਬੂਲਣਾ ਚਾਹੀਦਾ ਹੈ।
ਸੌਂਪਣ ਤੋਂ ਪਹਿਲਾਂ ਅਭਿਨੰਦਨ ਦੀ ਵੀਡੀਓ ਬਣਾਈ
ਲਾਹੌਰ: ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਭਾਰਤ ਹਵਾਲੇ ਕਰਨ ਤੋਂ ਪਹਿਲਾਂ ਉਸ ਦੇ ਕੈਮਰੇ ਮੂਹਰੇ ਬਿਆਨ ਦਰਜ ਕੀਤੇ ਗਏ। ਇੰਜ ਜਾਪਦਾ ਹੈ ਕਿ ਉਸ ‘ਤੇ ਦਬਾਅ ਬਣਾ ਕੇ ਵੀਡੀਓ ਬਣਾਈ ਗਈ ਹੈ। ਸੂਤਰਾਂ ਨੇ ਕਿਹਾ ਕਿ ਵੀਡੀਓ ਵਿਚ ਬਹੁਤ ਸਾਰੇ ਕੱਟ ਹਨ ਅਤੇ ਇਸ ਨੂੰ ਐਡਿਟ ਕੀਤਾ ਗਿਆ ਹੈ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …