ਖੁਫੀਆ ਜਾਂ ਸੁਰੱਖਿਆ ਵਿਭਾਗ ਦਾ ਕੋਈ ਵੀ ਅਧਿਕਾਰੀ ਵਿਭਾਗ ਨਾਲ ਸਬੰਧਤ ਜਾਣਕਾਰੀ ਨਹੀਂ ਕਰ ਸਕਦਾ ਜਨਤਕ
ਨਵੀਂ ਦਿੱਲੀ/ਬਿਊਰੋ ਨਿਊਜ਼
ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਭਾਰਤ ਸਰਕਾਰ ਨਵੇਂ ਨਿਯਮ ਲੈ ਕੇ ਆਈ ਹੈ। ਇਨ੍ਹਾਂ ਨਵੇਂ ਨਿਯਮਾਂ ਤਹਿਤ ਸਰਕਾਰ ਨੇ ਕਿਹਾ ਹੈ ਕਿ ਖੁਫੀਆ ਏਜੰਸੀਆਂ ਜਾਂ ਸੁਰੱਖਿਆ ਨਾਲ ਜੁੜੇ ਮਹਿਕਮਿਆਂ ਦੇ ਰਿਟਾਇਰ ਅਧਿਕਾਰੀ ਆਪਣੇ ਵਿਭਾਗ ਜਾਂ ਕਿਸੇ ਅਧਿਕਾਰੀ ਨਾਲ ਜੁੜੀ ਗੱਲ ਹੁਣ ਜਨਤਕ ਨਹੀਂ ਕਰ ਸਕਣਗੇ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੇ ਵਿਭਾਗ ਜਾਂ ਸਬੰਧਤ ਅਧਿਕਾਰੀਆਂ ਕੋਲੋਂ ਆਗਿਆ ਲੈਣੀ ਹੋਵੇਗੀ। ਸੁਰੱਖਿਆ ਨਾਲ ਸਬੰਧਤ ਸੰਗਠਨ ਦੇ ਅਧਿਕਾਰੀਆਂ ਨੇ ਜੇਕਰ ਕੁਝ ਲਿਖਣਾ ਹੈ ਤਾਂ ਉਸ ਵਿਚ ਕੋਈ ਵੀ ਸੰਵੇਦਨਸ਼ੀਲ ਜਾਂ ਅਜਿਹੀ ਜਾਣਕਾਰੀ ਨਹੀਂ ਹੋਣੀ ਚਾਹੀਦੀ ਜਿਸ ਨਾਲ ਦੇਸ਼ ਦੀ ਸੁਰੱਖਿਆ ਜਾਂ ਸਨਮਾਨ ਨੂੰ ਠੇਸ ਪੁੱਜੇ। ਜੇਕਰ ਕੋਈ ਵੀ ਅਧਿਕਾਰੀ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਦੀ ਪੈਨਸ਼ਨ ਰੋਕੀ ਜਾ ਸਕਦੀ ਹੈ।