ਅਨੁਰਾਗ ਠਾਕੁਰ ਬੋਲੇ : ਦਿੱਲੀ ’ਚ ਰੇਵੜੀ ਅਤੇ ਬੇਵੜੀ ਦੀ ਸਰਕਾਰ
ਮਨੀਸ਼ ਸਿਸੋਦੀਆ ਨੇ ਕਿਹਾ : ਇਹ ਮੈਨੂੰ ਜੇਲ੍ਹ ਭੇਜਣ ਦੀ ਤਿਆਰੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਪਏ ਸੀਬੀਆਈ ਛਾਪੇ ਤੋਂ ਬਾਅਦ ਭਾਜਪਾ ਅਤੇ ਆਮ ਆਦਮੀ ਪਾਰਟੀ ਆਹਮੋ-ਸਾਹਮਣੇ ਆ ਗਈਆਂ ਹਨ। ਅੱਜ ਕੇਂਦਰੀ ਸੂਚਨਾ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਸਾਧਿਆ ਹੈ। ਠਾਕੁਰ ਨੇ ਕੇਜਰੀਵਾਲ ਸਰਕਾਰ ਨੂੰ ਰੇਵੜੀ ਅਤੇ ਬੇਵੜੀ ਦੀ ਸਰਕਾਰ ਦੱਸਿਆ ਅਤੇ ਨਾਲ ਹੀ ਸ਼ਰਾਬ ਘੋਟਾਲੇ ’ਚ ਸਿਸੋਦੀਆ ਦਾ ਨਾਮ ਆਉਣ ’ਤੇ ਤੰਜ ਕਸਦਿਆਂ ਕਿਹਾ ਕਿ ਮਨੀਸ਼ ਸਿਸੋਦੀਆ ਦੇ ਸਪੈਲਿੰਗ ਵੀ ਹੁਣ ਐਮ ਓ ਐਨ ਈ ਵੀ ਅਤੇ ਐਸ ਐਚ ਐਚ ਹੋ ਗਏ ਹਨ ਅਰਥਾਤ ਪੈਸਾ ਕਮਾਓ ਅਤੇ ਚੁੱਪ ਰਹੋ। ਅਨੁਰਾਗ ਠਾਕੁਰ ਨੇ ਕਿਹਾ ਕਿ ਜੇਕਰ ਸ਼ਰਾਬ ਨੀਤੀ ਠੀਕ ਸੀ ਤਾਂ ਫਿਰ ਇਸ ਨੂੰ ਵਾਪਸ ਕਿਉਂ ਲਿਆ ਗਿਆ। ਆਮ ਆਦਮੀ ਪਾਰਟੀ ਦੀ ਹਾਲਤ ਤਾਂ ਅਜਿਹੀ ਹੈ ਕਿ ਚੋਰ ਦੀ ਦਾੜ੍ਹੀ ’ਚ ਤਿਣਕਾ ਦਿਖਿਆ ਤਾਂ ਉਨ੍ਹਾਂ ਨੇ ਦਾੜ੍ਹੀ ਹੀ ਕਟਵਾ ਦਿੱਤੀ। ਬਿਲਕੁਲ ਇਸੇ ਤਰ੍ਹਾਂ ਮਨੀਸ਼ ਸਿਸੋਦੀਆ ਅਤੇ ਅਰਵਿੰਦ ਕੇਜਰੀਵਾਲ ਨੂੰ ਜਦੋਂ ਸ਼ਰਾਬ ਨੀਤੀ ’ਚ ਭਿ੍ਰਸ਼ਟਾਚਾਰ ਨਜ਼ਰ ਆਇਆ ਤਾਂ ਉਨ੍ਹਾਂ ਨੀਤੀ ਵਾਪਸ ਲੈ ਲਈ। ਉਧਰ ਸਿਸੋਦੀਆ ਨੇ ਕਿਹਾ ਕਿ ਦਿੱਲੀ ਦੀ ਐਕਸਾਈਜ ਪਾਲਿਸੀ ਸਭ ਤੋਂ ਵਧੀਆ ਹੈ। ਦੇਸ਼ ’ਚ ਇਹ ਇਕ ਉਦਾਹਰਣ ਬਣ ਸਕਦੀ ਹੈ। ਕੱਲ੍ਹ ਮੇਰੇ ਘਰ ਸੀਬੀਆਈ ਦਾ ਛਾਪਿਆ ਸਾਰੇ ਅਫ਼ਸਰ ਵਧੀਆ ਸਨ ਜਿਨ੍ਹਾਂ ਤੋਂ ਮੈਨੂੰ ਕੋਈ ਤਕਲੀਫ਼ ਨਹੀਂ ਹੋਈ ਪ੍ਰੰਤੂ ਕੇਂਦਰ ਦੀ ਮੋਦੀ ਸਰਕਾਰ ਦੋ-ਚਾਰ ਦਿਨਾਂ ਮੈਨੂੰ ਗਿ੍ਰਫ਼ਤਾਰ ਕਰਕੇ ਜੇਲ੍ਹ ਭੇਜ ਸਕਦੀ ਹੈ।
Check Also
ਸੁਪਰੀਮ ਕੋਰਟ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦਿੱਤੀ ਨਸੀਹਤ
ਕਿਹਾ : ਹਾਈਵੇਅ ਨਾ ਰੋਕੇ ਅਤੇ ਲੋਕਾਂ ਦੀਆਂ ਸਹੂਲਤਾਂ ਦਾ ਰੱਖੋ ਧਿਆਨ ਨਵੀਂ ਦਿੱਲੀ/ਬਿਊਰੋ ਨਿਊਜ਼ …