-7.2 C
Toronto
Sunday, December 14, 2025
spot_img
Homeਭਾਰਤਡੇਰਾ ਸਿਰਸਾ ਮੁਖੀ ਰਾਮ ਰਹੀਮ ਇਕ ਮਹੀਨੇ ਦੀ ਪੈਰੋਲ ’ਤੇ ਆਇਆ ਬਾਹਰ

ਡੇਰਾ ਸਿਰਸਾ ਮੁਖੀ ਰਾਮ ਰਹੀਮ ਇਕ ਮਹੀਨੇ ਦੀ ਪੈਰੋਲ ’ਤੇ ਆਇਆ ਬਾਹਰ

ਜਬਰ ਜਨਾਹ ਦੇ ਦੋਸ਼ਾਂ ਤਹਿਤ ਜੇਲ੍ਹ ’ਚ ਬੰਦ ਹੈ ਡੇਰਾ ਸਿਰਸਾ ਮੁਖੀ
ਰੋਹਤਕ/ਬਿਊਰੋ ਨਿਊਜ਼
ਜਬਰ ਜਨਾਹ ਦੇ ਦੋਸ਼ਾਂ ਤਹਿਤ ਹਰਿਆਣਾ ’ਚ ਪੈਂਦੇ ਰੋਹਤਕ ਦੀ ਸੋਨਾਰੀਆ ਜੇਲ੍ਹ ਵਿਚ ਬੰਦ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਅੱਜ ਮੁੜ ਪੈਰੋਲ ’ਤੇ ਬਾਹਰ ਆਇਆ ਹੈ। ਗੁਰਮੀਤ ਰਾਮ ਰਹੀਮ ਸਵੇਰੇ 7:30 ਵਜੇ ਸੁਨਾਰੀਆ ਜੇਲ੍ਹ ਤੋਂ ਬਾਹਰ ਆਇਆ। ਜਾਣਕਾਰੀ ਮੁਤਾਬਕ ਡੇਰਾ ਮੁਖੀ ਉੱਤਰ ਪ੍ਰਦੇਸ਼ ਦੇ ਬਾਗਪਤ ਸਥਿਤ ਡੇਰੇ ਗਿਆ ਹੈ ਅਤੇ ਉਸ ਨੂੰ ਸਖਤ ਸੁਰੱਖਿਆ ਤਹਿਤ ਲਿਜਾਇਆ ਗਿਆ। ਰੋਹਤਕ ਜੇਲ੍ਹ ਪ੍ਰਸ਼ਾਸਨ ਨੇ ਇਕ ਮਹੀਨੇ ਲਈ ਪੈਰੋਲ ਨੂੰ ਮਨਜ਼ੂਰੀ ਦਿੱਤੀ ਸੀ। ਇਸੇ ਦੌਰਾਨ ਉੱਤਰ ਪ੍ਰਦੇਸ਼ ਪੁਲਿਸ ਨੇ ਉਸਦੀ ਸੁਰੱਖਿਆ ਸਬੰਧੀ ਅਦਾਲਤ ਨੂੰ ਐਨਓਸੀ ਵੀ ਦੇ ਦਿੱਤੀ ਸੀ, ਜਿਸ ਕਾਰਨ ਉਸ ਨੂੰ ਯੂਪੀ ’ਚ ਰਹਿਣ ਦੀ ਸ਼ਰਤ ’ਤੇ ਪੈਰੋਲ ਦਿੱਤੀ ਗਈ ਹੈ। ਡੇਰਾ ਮੁਖੀ ਨੇ 40 ਦਿਨਾਂ ਦੀ ਪੈਰੋਲ ਦੀ ਮੰਗ ਕੀਤੀ ਸੀ ਪਰ 30 ਦਿਨਾਂ ਦੀ ਪੈਰੋਲ ਹੀ ਮਨਜ਼ੂਰ ਹੋਈ। ਜ਼ਿਕਰਯੋਗ ਹੈ ਕਿ ਡੇਰਾ ਸਿਰਸਾ ਦਾ ਮੁਖੀ ਗੁਰਮੀਤ ਰਾਮ ਰਹੀਮ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਤਿਆ ਦੇ ਮਾਮਲੇ ਵਿੱਚ ਸੁਨਾਰੀਆ ਜੇਲ੍ਹ ’ਚ ਸਜ਼ਾ ਕੱਟ ਰਿਹਾ ਹੈ।

 

RELATED ARTICLES
POPULAR POSTS