13.5 C
Toronto
Saturday, April 18, 2026
spot_img
Homeਕੈਨੇਡਾਪੰਜਾਬੀ ਪ੍ਰੈਸ ਕਲੱਬ ਵੱਲੋਂ ਬੀਸੀ ਦੇ ਮੁੱਖ ਮੰਤਰੀ ਡੇਵਿਡ ਈਬੀ ਨਾਲ ਭਾਰਤ...

ਪੰਜਾਬੀ ਪ੍ਰੈਸ ਕਲੱਬ ਵੱਲੋਂ ਬੀਸੀ ਦੇ ਮੁੱਖ ਮੰਤਰੀ ਡੇਵਿਡ ਈਬੀ ਨਾਲ ਭਾਰਤ ਫੇਰੀ ਤੇ ਹੋਰਨਾਂ ਨੂੰ ਮੁੱਦਿਆਂ ‘ਤੇ ਭਖਵੀਂ ਚਰਚਾ

ਸਰੀ/ਬਿਊਰੋ ਨਿਊਜ਼ : ਪੰਜਾਬੀ ਪ੍ਰੈੱਸ ਕਲੱਬ ਆਫ ਬੀਸੀ ਵੱਲੋਂ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਅਤੇ ਉਹਨਾਂ ਦੇ ਮੰਤਰੀਆਂ ਨਾਲ ਤਾਜ ਕਨਵੈਂਸ਼ਨ ਸੈਂਟਰ ਸਰੀ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ‘ਤੇ ਮੁੱਖ ਮੰਤਰੀ ਦੀ ਭਾਰਤ ਫੇਰੀ ਨਾਲ ਸੰਬੰਧਿਤ ਗੰਭੀਰ ਮਸਲਿਆ ‘ਤੇ ਤਿਖੀ ਚਰਚਾ ਹੋਈ। ਪ੍ਰੀਮੀਅਰ ਨੇ ਕਿਹਾ ਕਿ ਉਹਨਾਂ ਬ੍ਰਿਟਿਸ਼ ਕੋਲੰਬੀਆ ਵਿੱਚ ਲੁੱਟਾਂ-ਖੋਹਾਂ, ਫਿਰੌਤੀਆਂ, ਕਤਲਾਂ ਦੀਆਂ ਵਾਰਦਾਤਾਂ ਅਤੇ ਆਰਥਿਕ-ਕਾਰੋਬਾਰੀ ਮਾਮਲਿਆਂ ਬਾਰੇ, ਉਥੋਂ ਦੇ ਅਧਿਕਾਰੀਆਂ ਨਾਲ ਚਰਚਾ ਕੀਤੀ। ਇਸ ਤੋਂ ਇਲਾਵਾ ਬੀਸੀ ਪ੍ਰੀਮੀਅਰ ਡੇਵਿਡ ਈਬੀ ਨੇ ਸੂਬੇ ਵਿੱਚ ਆਰਥਿਕ ਚੁਣੌਤੀਆਂ ਬਾਰੇ ਅਗਲੇਰੇ ਕਦਮਾਂ ਦੀ ਸਾਂਝ ਪਾਈ, ਜਦ ਕਿ ਬਜਟ ਵਿੱਚ ਕੀਤੀਆਂ ਜਾ ਰਹੀਆਂ ਨਵੀਆਂ ਯੋਜਨਾਵਾਂ ਬਾਰੇ ਵੀ ਦੱਸਿਆ। ‘ਫੀਫਾ ਕੱਪ’ ਦੇ ਆਯੋਜਨ, ਬੀਸੀ ‘ਚ ਰਿਜ਼ਰਵ ਲੈਂਡ ਦੇ ਮੁੱਦੇ ਅਤੇ ‘ਏਆਈ’ ਦੇ ਖਤਰਿਆਂ ਬਾਰੇ ਪੁੱਛੇ ਸਵਾਲਾਂ ‘ਚ ਪ੍ਰੀਮੀਅਰ ਨੇ ਆਪਣੀਆਂ ਨੀਤੀਆਂ ਬਾਰੇ ਜਾਣਕਾਰੀ ਦਿੱਤੀ।
ਮੁੱਖ ਮੰਤਰੀ ਡੇਵਿਡ ਈਬੀ ਨੇ ਖਾਲਸਾ ਦਿਹਾੜੇ ‘ਤੇ ਸਰੀ ਨਗਰ ਕੀਰਤਨ ਅਤੇ ਵੈਨਕੂਵਰ ਨਗਰ ਕੀਰਤਨ ਵਿੱਚ ਮੰਤਰੀਆਂ ਅਤੇ ਵਿਧਾਇਕਾਂ ਸਮੇਤ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਅਤੇ ਇਸ ਮੌਕੇ ‘ਤੇ ਸਿੱਖ ਸੰਗਤਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰੈਸ ਕਾਨਫੰਰਸ ਵਿੱਚ ਬੀਸੀ ਮਾਈਨਿੰਗ ਵਿਭਾਗ ਦੇ ਮੰਤਰੀ ਜਗਰੂਪ ਸਿੰਘ ਬਰਾੜ, ਨਸਲਵਾਦ ਵਿਰੋਧੀ ਮਾਮਲਿਆਂ ਦੇ ਪਾਰਲੀਮੈਂਟ ਸਕੱਤਰ ਅਮਾਨਾ ਸ਼ਾਹ ਅਤੇ ਸਰੀ ਦੇ ਬੁਨਿਆਦੀ ਢਾਂਚੇ ਲਈ ਪਾਰਲੀਮੈਂਟ ਸਕੱਤਰ ਗੈਰੀ ਬਿੱਗ ਸ਼ਾਮਿਲ ਹੋਏ, ਜਦਕਿ ਭਾਰਤ ਫੇਰੀ ‘ਤੇ ਪ੍ਰੀਮੀਅਰ ਨਾਲ ਗਏ ਮੰਤਰੀ ਰਵੀ ਕਾਹਲੋਂ ਦੀ ਗੈਰ-ਹਾਜ਼ਰੀ ਰੜਕਦੀ ਰਹੀ। ਪੰਜਾਬੀ ਪ੍ਰੈਸ ਕਲੱਬ ਬੀਸੀ ਦੇ ਪ੍ਰਧਾਨ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਪ੍ਰੀਮੀਅਰ ਵੱਲੋਂ ਭਾਰਤ ਫੇਰੀ ਤੋਂ ਪਰਤਣ ‘ਤੇ ਪੰਜਾਬੀ ਪ੍ਰੈਸ ਕਲੱਬ ਨਾਲ ਗੱਲਬਾਤ ਕਰਨ ਦੇ ਵਾਅਦੇ ਦੀ ਪੂਰਤੀ ਲਈ ਧੰਨਵਾਦ ਕੀਤਾ। ਪ੍ਰੈਸ ਕਾਨਫਰੰਸ ਮੌਕੇ ਸਕੱਤਰ ਅਮਰਪਾਲ ਸਿੰਘ ਤੋਂ ਇਲਾਵਾ ਗੁਰਪ੍ਰੀਤ ਸਿੰਘ ਸਹੋਤਾ, ਬਲਦੇਵ ਸਿੰਘ ਮਾਨ, ਪ੍ਰੋ. ਸੀ ਜੇ ਸਿੱਧੂ, ਪ੍ਰੋ ਗੁਰਬਾਜ਼ ਸਿੰਘ ਬਰਾੜ, ਗੁਰਸੇਵ ਸਿੰਘ ਪੰਧੇਰ, ਲਵਿੰਦਰ ਕੌਰ ਪੰਨੂ, ਰਮਨ ਸ਼ਰਮਾ ਸ਼ਾਮਿਲ ਹੋਏ, ਜਦਕਿ ਪ੍ਰੀਮੀਅਰ ਦੀ ਮੀਡੀਏ ਟੀਮ ਦੇ ਪ੍ਰਤੀਨਿਧ ਹਰੂਨ ਗੁਫਾਰ, ਸ਼ੁਰੂਤੀ ਜੋਸ਼ੀ ਅਤੇ ਹੋਰ ਸਹਾਇਕ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਰਹੇ।

RELATED ARTICLES
POPULAR POSTS