-0.3 C
Toronto
Thursday, January 8, 2026
spot_img
Homeਕੈਨੇਡਾਸਰਾਭਾ-ਵਾਸੀਆਂ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਸ਼ਤਾਬਦੀ ਤੇ ਗ਼ਦਰ ਲਹਿਰ...

ਸਰਾਭਾ-ਵਾਸੀਆਂ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਸ਼ਤਾਬਦੀ ਤੇ ਗ਼ਦਰ ਲਹਿਰ ਨੂੰ ਸਮਰਪਿਤ ਸਮਾਗ਼ਮ 25 ਨਵੰਬਰ ਨੂੰ

ਬਰੈਂਪਟਨ/ਡਾ. ਝੰਡ : ਜਸਵੀਰ ਸਿੰਘ ਸਰਾਭਾ ਤੇ ਮਨਦੀਪ ਸਿੰਘ ਸਰਾਭਾ ਤੋਂ ਪ੍ਰਾਪਤ ਸੂਚਨਾ ਅਨੁਸਾਰ ਬਰੈਂਪਟਨ ਅਤੇ ਇਸ ਦੇ ਆਸ-ਪਾਸ ਰਹਿੰਦੇ ਸਰਾਭਾ ਪਿੰਡ ਦੇ ਵਾਸੀਆਂ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਸ਼ਤਾਬਦੀ ਅਤੇ ਗ਼ਦਰ ਲਹਿਰ ਨਾਲ ਸਬੰਧਿਤ ਸਮੂਹ ਯੋਧਿਆਂ ਨੂੰ ਸਮਰਪਿਤ ਸਲਾਨਾ ਸਮਾਗ਼ਮ ਗੁਰਦੁਆਰਾ ਗੁਰੂ ਨਾਨਕ ਸਿੱਖ ਸੈਂਟਰ, ਗਲਿਡਨ ਰੋਡ ਵਿਖੇ 25 ਨਵੰਬਰ ਦਿਨ ਐਤਵਾਰ ਨੂੰ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸਵੇਰੇ 10.00 ਵਜੇ ਆਰੰਭ ਹੋਵੇਗਾ ਅਤੇ ਇਸ ਦਾ ਭੋਗ 11.00 ਵਜੇ ਪਾਇਆ ਜਾਏਗਾ। ਉਪਰੰਤ, 11.00 ਵਜੇ ਤੋਂ 11.45 ਤੱਕ ਗੁਰਬਾਣੀ ਦਾ ਕੀਰਤਨ ਅਤੇ 11.45 ਤੋਂ 12.20 ਤੱਕ ਕਥਾ ਅਤੇ ਵਿਖਿਆਨ ਹੋਣਗੇ ਜਿਨ੍ਹਾਂ ਵਿਚ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਗ਼ਦਰ ਲਹਿਰ ਨਾਲ ਸਬੰਧਿਤ ਹੋਰ ਸਿਰਲੱਥ ਯੋਧਿਆਂ ਦੀਆਂ ਮਹਾਨ ਜੀਵਨੀਆਂ ਅਤੇ ਭਾਰਤ ਦੀ ਅਜ਼ਾਦੀ ਲਈ ਉਨ੍ਹਾਂ ਵੱਲੋਂ ਪੀਤੇ ਗਏ ਸ਼ਹੀਦੀ ਜਾਮ ਬਾਰੇ ਚਰਚਾ ਹੋਵੇਗੀ। ਦੀਵਾਨ ਦੀ ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਟੁੱਟ ਵਰਤੇਗਾ। ਸਮੂਹ-ਸੰਗਤ ਨੂੰ ਇਸ ਸ਼ਹੀਦੀ ਸਮਾਗ਼ਮ ਵਿਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਸਮਾਗ਼ਮ ਸਬੰਧੀ ਵਧੇਰੇ ਜਾਣਕਾਰੀ ਲਈ ਜਸਬੀਰ ਸਿੰਘ ਸਰਾਭਾ ਨੂੰ 416-843-5330 ਜਾਂ ਮਨਦੀਪ ਸਿੰਘ ਸਰਾਭਾ ਨੂੰ 647-504-4949 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS