Breaking News
Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਜ਼ੂਮ-ਮੀਟਿੰਗ ਵਿਚ ਪੰਜਾਬੀ ਬੋਲੀ ਤੇ ਭਾਸ਼ਾ ਦੀ ਅਜੋਕੀ ਹਾਲਤ ਬਾਰੇ ਹੋਈਆਂ ਵਿਚਾਰਾਂ, ਕਵੀ-ਦਰਬਾਰ ਵੀ ਹੋਇਆ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਜ਼ੂਮ-ਮੀਟਿੰਗ ਵਿਚ ਪੰਜਾਬੀ ਬੋਲੀ ਤੇ ਭਾਸ਼ਾ ਦੀ ਅਜੋਕੀ ਹਾਲਤ ਬਾਰੇ ਹੋਈਆਂ ਵਿਚਾਰਾਂ, ਕਵੀ-ਦਰਬਾਰ ਵੀ ਹੋਇਆ

ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 20 ਸਤੰਬਰ ਨੂੰ ਹੋਈ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਜ਼ੂਮ-ਮੀਟਿੰਗ ਵਿਚ ਪੰਜਾਬੀ ਬੋਲੀ ਅਤੇ ਪੰਜਾਬੀ ਭਾਸ਼ਾ ਦੀ ਅਜੋਕੀ ਹਾਲਤ ਤੇ ਇਸ ਨੂੰ ਦਰਪੇਸ਼ ਚੁਣੌਤੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੀ ਕਾਰਵਾਈ ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਹਾਜ਼ਰ ਮੈਂਬਰਾਂ ਨੂੰ ਰਸਮੀ ઑਜੀ-ਆਇਆਂ਼ ਕਹਿਣ ਤੋਂ ਬਾਅਦ ਸੰਚਾਲਕ ਤਲਵਿੰਦਰ ਮੰਡ ਨੇ ਕੋਆਰਡੀਨੇਟਰ ਮਲੂਕ ਸਿੰਘ ਕਾਹਲੋਂ ਨੂੰ ਪੰਜਾਬੀ ਬੋਲੀ ਦੀ ਅਜੋਕੀ ਹਾਲਤ ਬਾਰੇ ਆਪਣੇ ਵਿਚਾਰ ਪੇਸ਼ ਕਰਨ ਲਈ ਕਿਹਾ। ਉਨ੍ਹਾਂ ਨੇ ਦੱਸਿਆ ਕਿ ਜੰਮੂ-ਕਸ਼ਮੀਰ ਵਿਚ ਪੰਜਾਬੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਇਸ ਸਮੁੱਚੀ ਰਿਆਸਤ ਵਿਚ ਬੋਲੀ ਜਾਂਦੀ ਸੀ ਪਰ ਅੱਜ ਪੰਜਾਬੀ ਨੂੰ ਇਸ ਦੇ ਵਰਤਮਾਨ ਛੇਵੇਂ ਸਥਾਨ ਤੋਂ ਵੀ ਲਾਂਭੇ ਕਰ ਦਿੱਤਾ ਗਿਆਾ ਹੈ। ਏਸੇ ਤਰ੍ਹਾਂ ਰਾਜਸਥਾਨ ਵਿਚ ਇਸ ਨੂੰ ਇਸ ਦੇ ਮੌਜੂਦਾ ਤੀਸਰੇ ਦਰਜੇ ਤੋਂ ਵੀ ਹਟਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ-ਮੰਤਰੀ ਫ਼ਰੂਕ ਅਬਦੁੱਲਾ, ਉਮਰ ਅਬਦੁੱਲਾ ਅਤੇ ਹੋਰ ਕਈ ਹੋਰ ਲੀਡਰ ਚੰਗੀ ਭਲੀ ਪੰਜਾਬੀ ਬੋਲਦੇ ਹਨ ਪਰ ਇਸ ਰਾਜ ਜਿਸ ਨੂੰ ਹੁਣ ਕੇਂਦਰ ਸਰਕਾਰ ਵੱਲੋਂ ਤਿੰਨ ਭਾਗਾਂ ਵਿਚ ਵੰਡ ਦਿੱਤਾ ਗਿਆ ਹੈ, ਵਿਚ ਇਸ ਬੋਲੀ ਨੂੰ ਲਾਂਭੇ ਕੀਤਾ ਜਾ ਰਿਹਾ ਹੈ। ਡਾ. ਸੁਖਦੇਵ ਸਿੰਘ ਝੰਡ ਨੇ ਪੰਜਾਬੀ ਬੋਲੀ ਸਬੰਧੀ ਹੋ ਰਹੇ ਵਿਤਕਰੇ ਸਬੰਧੀ ਗੱਲ ਕਰਦਿਆਂ ਕਿਹਾ ਕਿ ਅੱਜ ਜਦੋਂ ਪੰਜਾਬ ਦੇ ਮੁੱਖ-ਮੰਤਰੀ ਆਪਣੇ ਅਹੁਦੇ ਦੀ ਸਹੁੰ ਅੰਗਰੇਜ਼ੀ ਵਿਚ ਚੁੱਕਦੇ ਹਨ ਅਤੇ ਪੰਜਾਬੀਆਂ ਦੇ ਨਾਲ ਉਹ ਆਪਣੇ ਸੰਪਰਕ ਪ੍ਰੋਗਰਾਮਾਂ ਦੇ ਨਾਂ ਵੀ ‘ਕੌਫ਼ੀ ਵਿੱਦ ਕੈਪਟਨ’ ਵਰਗੇ ਅੰਗਰੇਜ਼ੀ ਵਿਚ ਹੀ ਰੱਖਦੇ ਹਨ ਤਾਂ ਫਿਰ ਉਨ੍ਹਾਂ ਦਾ ਆਪਣੀ ਮਾਂ- ਬੋਲੀ ਦੀ ਬੇਹਤਰੀ ਵੱਲ ਕਿੰਨਾ ਕੁ ਧਿਆਨ ਹੌ ਸਕਦਾ ਹੈ। ਉਨ੍ਹਾਂ ਪੰਜਾਬੀ ਦੇ ਸਿਰਮੌਰ ਗਾਇਕ ਕਲਾਕਾਰ ਗੁਰਦਾਸ ਮਾਨ ਵੱਲੋਂ ਮਾਤ-ਭਾਸ਼ਾ ਪੰਜਾਬੀ ਨਾਲੋਂ ઑਮਾਸੀ-ਬੋਲ਼ੀ ਹਿੰਦੀ ਨੂੰ ਤਰਜੀਹ ਦੇਣ ਅਤੇ ਪੰਜਾਬ ਦੇ ਕਈ ਪ੍ਰਾਈਵੇਟ ਸਕੂਲਾਂ ਵਿਚ ਪੰਜਾਬੀ ਨਾ ਪੜ੍ਹਾਉਣ ਅਤੇ ਵਿਦਿਆਰਥੀਆਂ ਨੂੰ ਸਕੂਲ ਵਿਚ ਪੰਜਾਬੀ ਬੋਲਣ ‘ઑਤੇ ਜੁਰਮਾਨੇ ਕਰਨ ਦੀ ਵੀ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਸਾਰੀ ਦੁਨੀਆਂ ਵਿਚ ਇਸ ਸਮੇਂ ਸੱਤ ਹਜ਼ਾਰ ਤੋਂ ਵਧੇਰੇ ਬੋਲੀਆਂ ਬੋਲੀਆਂ ਜਾ ਰਹੀਆਂ ਹਨ ਅਤੇ ਪੰਜਾਬੀ ਉਨ੍ਹਾਂ ਵਿਚਲੀਆਂ ਅਹਿਮ ਭਾਸ਼ਾਵਾਂ ਵਿੱਚੋਂ ਇਕ ਹੈ। ਡਾ. ਝੰਡ ਵੱਲੋਂ ਉਠਾਏ ਗਏ ਮਾਂ ਤੇ ਮਾਸੀ-ਬੋਲੀ ਵਾਲੇ ਨੁਕਤੇ ਨੂੰ ਅੱਗੇ ਵਧਾਉਂਦਿਆਂ ਕਰਨ ਅਜਾਇਬ ਸਿੰਘ ਸੰਘਾ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਮਾਸੀ ਵੀ ਪਿਆਰੀ ਹੁੰਦੀ ਹੈ ਪਰ ਜਦੋਂ ਉਹ ਮਾਂ ਦੀ ਭੇਣ ਨਾ ਰਹਿ ਕੇ ਉਸ ਦੀ ਸ਼ੌਕਣ ਬਣਨ ਦਾ ਯਤਨ ਕਰਦੀ ਹੈ ਤਾਂ ਘਰਾਂ ਵਿਚ ਮੁਸ਼ਕਲ ਉਦੋਂ ਹੀ ਆਰੰਭ ਹੁੰਦੀ ਹੈ। ਉਨ੍ਹਾਂ ਕਿਹਾ ਕਿ ਚੜ੍ਹਦੇ ਪੰਜਾਬ ਵਿਚ ਹਿੰਦੀ ਨੇ ਅਤੇ ਲਹਿੰਦੇ ਪੰਜਾਬ ਵਿਚ ਉਰਦੂ ਨੇ ਪੰਜਾਬੀ ਬੋਲੀ ਦੀਆਂ ਸੌਂਕਣਾਂ ਬਣਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਹੋਰ ਕਿਹਾ ਕਿ ਪੰਜਾਬੀ ਨੂੰ ਸਿੱਖ ਧਰਮ ਦੇ ਨਾਲ ਜੋੜ ਕੇ ਇਸ ਨੂੰ ਕੇਵਲ ਸਿੱਖਾਂ ਦੀ ਭਾਸ਼ਾ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਦੇ ਕਾਰਨ ਬੀਤੇ ਸਮੇਂ ਵਿਚ ਬਹੁਤ ਸਾਰੇ ਹਿੰਦੂ ਭਰਾਵਾਂ ਨੇ ਆਪਣੇ ਆਪ ਨੂੰ ਇਸ ਦੂਰ ਰੱਖ ਕੇ ਹਿੰਦੀ ਨਾਲ ਆਪਣੀ ਵਧੇਰੇ ਨੇੜਤਾ ਜਤਾਈ ਜੋਂ ਇਨ੍ਹਾਂ ਦੋਹਾਂ ਕੌਮਾਂ ਵਿਚ ਪਾੜ ਪੈਣ ਦਾ ਮੁੱਖ ਕਾਰਨ ਬਣਿਆਂ।
ਕੰਪਿਊਟਰ-ਧਨੰਤਰ ਕ੍ਰਿਪਾਲ ਸਿੰਘ ਪੰਨੂੰ ਨੇ ਇਸ ਮੌਕੇ ਪੰਜਾਬੀ ਫ਼ੌਂਟਸ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਪੰਜਾਬੀ ਵਿਚ ਪ੍ਰਚੱਲਤ ਫ਼ੌਟ ਕਈ ਕਿਸਮ ਦੇ ਹਨ ਅਤੇ ਇਨ੍ਹਾਂ ਵਿਚ ਵਖਰੇਵਾਂ ਬਹੁਤ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚ ਆਪਸੀ ਸਾਂਝ ਹੋਣੀ ਬਹੁਤ ਜ਼ਰੂਰੀ ਹੈ ਜੋ ਕੇਵਲ ਤੇ ਕੇਵਲ ਯੂਨੀਕੋਡ ਫ਼ੌਟਸ ਦੀ ਕੰਪਿਊਟਰ ઑਤੇ ਵਰਤੋਂ ਕਰਨ ਨਾਲ ਹੀ ਹੋ ਸਕਦੀ ਹੈ। ਡਾ. ਜਗਮੋਹਨ ਸਿੰਘ ਸੰਘਾ ਨੇ ਪੰਜਾਬੀ ਬੋਲੀ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸੰਸਾਰ ਪੱਧਰ ‘ઑਤੇ ਬੋਲੀਆਂ ਜਾਣ ਵਾਲੀਆਂ ਬੋਲੀਆਂ ਵਿਚ ਪੰਜਾਬੀ ਦਸਵੇਂ ਸਥਾਨ ‘ઑਤੇ ਹੈ, ਹਾਲਾਂਕਿ ਪੰਜਾਬ ਅਤੇ ਕੈਨੇਡਾ ਵਰਗੇ ਦੇਸ਼ ਵਿਚ ਪੰਜਾਬੀਆਂ ਦੀ ਵਸੋਂ 2 ਫੀਸਦੀ ਦੇ ਲੱਗਭੱਗ ਹੀ ਹੈ ਪਰ ਇੱਥੇ ਪੰਜਾਬੀ ਦਾ ਬੋਲ-ਬਾਲਾ ਹੈ। ਇਸ ਦਾ ਭਾਵ ਇਹ ਹੈ ਕਿ ਕਈਆਂ ਦੇਸ਼ਂ ਵਿਚ ਪੰਜਾਬੀਆਂ ਤੋਂ ਇਲਾਵਾ ਕਈ ਹੋਰ ਨਾਨ-ਪੰਜਾਬੀ ਵੀ ਇਹ ਬੋਲੀ ਬੋਲਦੇ ਹਨ। ਲਹਿੰਦੇ ਪੰਜਾਬ ਦੇ ਕਵੀ ਮਕਸੂਦ ਚੌਧਰੀ ਨੇ ਦੱਸਿਆ ਕਿ ਪੱਛਮੀ ਪੰਜਾਬ ਵਿਚ ਪੰਜਾਬੀ ਨੂੰ ਉਰਦੂ ਦੀ ਕਾਫ਼ੀ ਮਾਰ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਬੇਸ਼ਕ ਉੱਥੇ ਪੰਜਾਬੀ ਸ਼ਾਹਮੁਖੀ ਲਿਪੀ ਵਿਚ ਲਿਖੀ ਵੀ ਜਾਂਦੀ ਹੈ ਪਰ ਉਰਦੂ ਬੋਲਣ ਵਾਲੇ ਆਪਣੇ ਆਪ ਨੂੰ ਵਧੇਰੇ ਤਹਿਜ਼ੀਬ-ਯਾਫ਼ਤਾ ਮੰਨਦੇ ਹਨ ਅਤੇ ਪੰਜਾਬੀ ਬੋਲਣ ਵਾਲਿਆਂ ਨੂੰ ਉਹ ਅਨਪੜ੍ਹ ਤੇ ਘਟੀਆ ਦਰਜੇ ਦੇ ਸ਼ਹਿਰੀ ਸਮਝਦੇ ਹਨ। ਪਰਮਜੀਤ ਗਿੱਲ ਦਾ ਇਸ ਮੌਕੇ ਕਹਿਣਾ ਸੀ ਕਿ ਸਰਕਾਰੀ ਸਰਪ੍ਰਸਤੀ ਤੋਂ ਬਿਨਾਂ ਕੋਈ ਵੀ ਬੋਲੀ ਜਾਂ ਭਾਸ਼ਾ ਤਰੱਕੀ ਨਹੀਂ ਕਰ ਸਕਦੀ ਅਤੇ ਬਦਕਿਸਮਤੀ ਨਾਲ ਪੰਜਾਬ ਵਿਚ ਕਿਸੇ ਵੀ ਰਾਜਨੀਤਕ ਪਾਰਟੀ ਵੱਲੋਂ ਵੀ ਪੰਜਾਬੀ ਨੂੰ ਸਹੀ ਸਰਪ੍ਰਸਤੀ ਨਹੀਂ ਮਿਲ ਸਕੀ। ਸਰਕਾਰੀ ਦਫ਼ਤਰਾਂ ਵਿਚ ਇਸ ਦੀ ਵਰਤੋਂ ਸਹੀ ਰੂਪ ਵਿਚ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਸਾਨੂੰ ਘਰਾਂ ਵਿਚ ਆਪਣੇ ਬੱਚਿਆਂ ਨੂੰ ਪੰਜਾਬੀ ਮਾਂ-ਬੋਲੀ ਨਾਲ ਜੋੜਨਾ ਚਾਹੀਦਾ ਹੈ। ਹਰਜਸਪ੍ਰੀਤ ਗਿੱਲ ਨੇ ਬੋਲੀ ਅਤੇ ਭਾਸ਼ਾ ਦਾ ਵੱਖਰੇਵਾਂ ਕਰਦਿਆਂ ਹੋਇਆਂ ਇਸ ਗੱਲ ‘ઑਤੇ ਜ਼ੋਰ ਦਿੱਤਾ ਕਿ ਕਿਸੇ ਵੀ ਭਾਸ਼ਾ ਨੂੰ ਠੀਕ ਲਿਖਿਆ ਜਾਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਵਿਚ ਲਗਾਂ-ਮਾਤਰਾਂ ਦੀਆਂ ਗ਼ਲਤੀਆਂ ਬੜੀਆਂ ਅੱਖੜਦੀਆਂ ਹਨ। ਇਨ੍ਹਾਂ ਤੋਂ ਇਲਾਵਾ ਇਕਬਾਲ ਬਰਾੜ ਅਤੇ ਤਲਵਿੰਦਰ ਮੰਡ ਵੱਲੋਂ ਵੀ ਇਸ ਸਬੰਧੀ ਆਪਣੇ ਵਿਚਾਰ ਰੱਖੇ ਗਏ। ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਨੇ ਇਸ ਸਮੁੱਚੀ ਕਾਰਵਾਈ ਨੂੰ ਸਮੇਟਦਿਆਂ ਹੋਇਆਂ ਕਿਹਾ ਕਿ ਬੋਲੀ ਨੂੰ ਲਿਖਤ ਰੂਪ ਵਿਚ ਪੇਸ਼ ਕਰਨ ਦੀ ਕਲਾ ਭਾਸ਼ਾ ਹੈ ਅਤੇ ਪੰਜਾਬੀ ਬੋਲੀ ਤੇ ਭਾਸ਼ਾ ਦੀ ਆਪਣੀ ਹੀ ਵਿਲੱਖਣਤਾ ਹੈ। ਇਸ ਵਿਚ ਲਿਖੇ ਤੇ ਗਾਏ ਗਏ ਗੀਤ ਤੇ ਰਚੀਆਂ ਗਈਆਂ ਕਵਿਤਾਵਾਂ ਇਸ ਨੂੰ ਅਮੀਰ ਬਣਾਉਂਦੀਆਂ ਹਨ ਅਤੇ ਸਾਡੇ ਦਿਲਾਂ ਨੂੰ ਟੁੰਬਦੀਆਂ ਹਨ। ਪਰ ਅਫ਼ਸੋਸ ਦੀ ਗੱਲ ਹੈ ਕਿ ਅੱਜ ਦੀ ਪੀੜ੍ਹੀ ਵੱਲੋਂ ਇਸ ਦਾ ਮੁਹਾਂਦਰਾ ਵਿਗਾੜਿਆ ਜਾ ਰਿਹਾ ਹੈ। ਕੈਨੇਡਾ ਵਿਚ ਪੰਜਾਬੀ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਵੈਨਕੂਵਰ (ਬੀ.ਸੀ) ਵਿਚ ਬਣੀ ਸੰਸਥਾ ઑਪਲ਼ੀ ਨੇ ਪੰਜਾਬੀ ਨੂੰ ਸਕੂਲਾਂ ਤੇ ਕਾਲਜਾਂ ਵਿਚ ਇਕ ਵਿਸ਼ੇ ਵਜੋਂ ਪੜ੍ਹਾਏ ਜਾਣ ਵਿਚ ਵੱਡਮੁੱਲਾ ਯੋਗਦਾਨ ਪਾਇਆ ਹੈ। ਜਿਸ ਸਦਕਾ ਅੱਜ ਉੱਥੇ ਪੰਜਾਬੀ ਭਾਸ਼ਾ ਨੂੰ ਦੂਸਰਾ ਸਥਾਨ ਪ੍ਰਾਪਤ ਹੈ ਅਤੇ ਓਨਟਾਰੀਓ ਸੂਬੇ ਵਿਚ ਵੀ ਇਹ ਤੀਸਰੇ ਸਥਾਨ ‘ઑਤੇ ਹੈ। ਉਨ੍ਹਾਂ ਯੁਨੈੱਸਕੋ ਵੱਲੋਂ ਆਉਂਦੇ 50 ਸਾਲਾਂ ਵਿਚ ਪੰਜਾਬੀ ਬੋਲੀ ਦੇ ਖ਼ਤਰੇ ਨੂੰ ਨਿਰਮੂਲ ਦੱਸਦਿਆਂ ਕਿਹਾ ਕਿ ਕਿਸੇ ਵੀ ਬੋਲੀ ਜਾਂ ਭਾਸ਼ਾ ਦਾ ਸਰੂਪ ਬਦਲ ਸਕਦਾ ਹੈ ਪਰ ਜਿੰਨਾ ਚਿਰ ਲੋਕ ਕੋਈ ਬੋਲੀ ਬੋਲਦੇ ਹਨ, ਉਹ ਮਰਦੀ ਨਹੀਂ। ਉਨ੍ਹਾਂ ਸਾਰੇ ਬੁਲਾਰਿਆਂ ਦਾ ਇਸ ਗੱਲਬਾਤ ਵਿਚ ਭਾਗ ਲੈਣ ਲਈ ਧੰਨਵਾਦ ਕੀਤਾ। ਇਸ ਜ਼ੂਮ-ਮੀਟਿੰਗ ਦੇ ਦੂਸਰੇ ਹਿੱਸੇ ਵਿਚ ਕਵੀ-ਦਰਬਾਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਮੀਟਿੰਗ ਦੇ ਸੰਚਾਲਕ ਵੱਲੋਂ ਸੱਭ ਤੋਂ ਪਹਿਲਾਂ ਮਕਸੂਦ ਚੌਧਰੀ ਨੂੰ ਆਪਣੀ ਕਵਿਤਾ ਸੁਨਾਉਣ ਲਈ ਸੱਦਾ ਦਿੱਤਾ ਗਿਆ। ਉਨ੍ਹਾਂ ਤੋਂ ਬਾਅਦ ਇਕਬਾਲ ਬਰਾੜ ਨੇ ਆਪਣੀ ਸੁਰੀਲੀ ਆਵਾਜ਼ ਵਿਚ ਗੀਤ ਦੀਵਾ ਬਲੇ ਸਾਰੀ ਰਾਤ, ਵੇ ਮੇਰੇ ਮੇਰਿਆ ਮਹਿਰਮਾਂ਼ ਬੜੇ ਰੂਹ ਨਾਲ ਗਾਇਆ। ਬਲਰਾਜ ਚੀਮਾ ਜੀ ਦੀ ਫ਼ਰਮਾਇਸ਼ ‘ઑਤੇ ਉਨ੍ਹਾਂ ਸਾਹਿਰ ਲੁਧਿਆਣਵੀ ਦਾ ਲਿਖਿਆ ਫ਼ਿਲਮ ઑਹਮ ਦੋਨੋ਼ ਦਾ ਸਵ. ਮਹਿੰਦਰ ਕਪੂਰ ਵੱਲੋਂ ਗਾਇਆ ਗਿਆ ਗੀਤ ઑਚਲੋ ਇਕ ਬਾਰ ਫਿਰ ਸੇ ਅਜਨਬੀ ਬਨ ਜਾਏਂ ਹਮ ਦੋਨੋ਼ ਵੀ ਸੁਣਾਇਆ। ਉਪਰੰਤ, ਸੁਖਦੇਵ ਝੰਡ ਨੇ ਆਪਣੀ ਕਵਿਤਾ ઑਮੱਕੜਜਾਲ ਸੁਣਾਈ। ਮਲੂਕ ਿਿਸੰਘ ਕਾਹਲੋਂ ਵੱਲੋਂ ਗੀਤ ઑਲੋਕੋ ਜਾਗ ਪਓ਼ ਅਤੇ ਸੁੰਦਰਪਾਲ ਰਾਜਾਸਾਂਸੀ ਵੱਲੋਂ ਗੀਤ ઑਅੱਜ ਸੜਕ ‘ઑਤੇ ਬਹਿ ਕੇ ਰੋਂਦੀਆਂ ਮਾਵਾਂ਼ ਪੇਸ਼ ਕੀਤੇ ਗਏ। ਰਿੰਟੂ ਭਾਟੀਆ ਨੇ ਆਪਣੀ ਮਧੁਰ ਆਵਾਜ਼ ਵਿਚ ਬਾਬਾ ਬੁੱਲੇ ਸ਼ਾਹ ਦੀ ਕਾਫ਼ੀ ”ਮੈਂ ਕਿਉਂ ਜਾਵਾਂ ਫਿਰ ਕਾਅਬੇ ਨੂੰ, ਮੈਂ ਤਾਂ ਜਾਣਾ ਤਖ਼ਤ ਹਜ਼ਾਰੇ ਨੂੰ” ਬਾਖ਼ੂਬੀ ਪੇਸ਼ ਕੀਤਾ। ਕਰਨ ਅਜਾਇਬ ਸਿੰਘ ਸੰਘਾ ਵੱਲੋਂ ਗੀਤ ઑਪੱਗੜੀ ਸੰਭਾਲ ਜੱਟਾ਼ ਤਰੰਨਮ ਵਿਚ ਗਾਇਆ ਗਿਆ। ਇਸ ਮੌਕੇ ਡਾ. ਜਗਮੋਹਨ ਸੰਘਾ, ਤਲਵਿੰਦਰ ਮੰਡ ਅਤੇ ਰਮਿੰਦਰ ਵਾਲੀਆ ਵੱਲੋਂ ਆਪਣੀਆਂ ਕਵਿਤਾਵਾਂ ਤੇ ਗ਼ਜ਼ਲਾਂ ਪੇਸ਼ ਕੀਤੀਆਂ ਗਈਆਂ। ਅਖ਼ੀਰ ‘ਚ ਬਲਰਾਜ ਚੀਮਾ ਵੱਲੋਂ ਸਾਰੇ ਕਵੀਆਂ ਤੇ ਗਾਇਕਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …