4.5 C
Toronto
Friday, November 14, 2025
spot_img
Homeਕੈਨੇਡਾਟਰੱਕਿੰਗ ਇੰਡਸਟਰੀ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਟਾਊਨ ਹਾਲ ਮੀਟਿੰਗ ਦਾ ਆਯੋਜਨ

ਟਰੱਕਿੰਗ ਇੰਡਸਟਰੀ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਟਾਊਨ ਹਾਲ ਮੀਟਿੰਗ ਦਾ ਆਯੋਜਨ

ਬਰੈਂਪਟਨ : ਕੈਨੇਡਾ ਵਿਚ ਪੰਜਾਬੀਆਂ ਨੇ ਟਰੱਕਿੰਗ ਇੰਡਸਟਰੀ ‘ਚ ਬਹੁਤ ਮੱਲ੍ਹਾਂ ਮਾਰੀਆਂ ਹਨ। ਜਿੱਥੇ ਕਿ ਪੰਜਾਬੀਆਂ ਨੇ ਟਰੱਕਿੰਗ ਵਿਚ ਬਹੁਤ ਨਾਮਣਾ ਖੱਟਿਆ ਹੈ ਉਥੇ ਹੀ ਟਰੱਕਰਜ਼ ਨੂੰ ਬਹੁਤ ਮੁਸ਼ਕਿਲਾਂ ਵੀ ਆ ਰਹੀਆਂ ਹਨ। ਇਨ੍ਹਾਂ ਮੁਸ਼ਕਲਾਂ ਦਾ ਹੱਲ ਲੱਭਣ ਲਈ ਸਿਟੀ ਆਫ ਬਰੈਂਪਟਨ ਵਲੋਂ ਵਾਰਡ ਨੰਬਰ 9 ਅਤੇ 10 ਸਿਟੀ ਕੌਂਸਲਰ ਹਰਕੀਰਤ ਸਿੰਘ ਅਤੇ ਰੀਜ਼ਨਲ ਕੌਂਸਲਰ ਗੁਰਪ੍ਰੀਤ ਢਿੱਲੋਂ ਵਲੋਂ ਟਾਊਨ ਹਾਲ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿੱਥੇ ਟਰੱਕ ਕੰਪਨੀਆਂ ਅਤੇ ਟਰੱਕਰਜ਼ ਨੂੂੰੰ ਆ ਰਹੀਆਂ ਪ੍ਰੇਸ਼ਾਨੀਆਂ ਸੁਣਕੇ ਹੱਲ ਕੱਢਣ ਦੀ ਕੋਸ਼ਿਸ ਕੀਤੀ ਗਈ। ਜਿੱਥੇ ਟਰੱਕ ਕੰਪਨੀਆਂ ਅਤੇ ਟਰੱਕਰਜ਼ ਨੂੰ ਰਹੀਆਂ ਮੁਸ਼ਕਿਲਾਂ ਜਿਵੇ ਪਾਰਕਿੰਗ PROBLEMS, ਟਰੈਫ਼ਿਕ ਦਾ ਸਮੱਸਿਆ, ਘੱਟ ਰਹੇ ਰੇਟ, ਯਾਰਡ ਪਾਰਕਿੰਗ, ਡ੍ਰਾਈਵਿੰਗ INSURANCE ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦੇ ਹੱਲ ਲੱਭਣ ਦੀ ਕੋਸ਼ਿਸ ਕੀਤੀ ਗਈ। ਅਤੇ ਕੁਝ ਮੁਸ਼ਕਲਾਂ ਦਾ ਮੌਕੇ ‘ਤੇ ਨਿਪਟਾਰਾ ਕੀਤਾ ਗਿਆ। ਇਸ ਟਾਊਨ ਹਾਲ ਮੀਟਿੰਗ ਦੇ ਵਿੱਚ ਟਰੱਕ ਡਰਾਈਵਰ ਦੇ ਨਾਲ OWNER OPRATERS ਵਲੋਂ ਵੀ ਆਪਣੀਆਂ ਮੁਸ਼ਕਿਲਾਂ ਸਾਂਝੀਆਂ ਕੀਤੀਆਂ ਗਈਆਂ , ਇਸ ਟਾਊਨ ਹਾਲ ਮੀਟਿੰਗ ਦੇ ਵਿਚ ਬਹੁਤ ਸਾਰੇ ਟਰੱਕ ਡਰਾਈਵਰ ਅਤੇ ਟਰੱਕ ਕੰਪਨੀਆਂ ਦੇ ਮਲਿਕ ਸਮੇਤ OWNER OPRATERS ਪੁੱਜੇ , ਕੰਮ ਵਿੱਚ ਮਸਰੂਫ ਹੋਣ ਕਾਰਨ ਜੋ ਟਰੱਕਰਜ਼ ਇਥੇ ਨਹੀਂ ਪਹੁੰਚ ਸਕੇ ਉਹ ਆਪਣੇ ਮਸਲੇ ਸਿਟੀ ਆਫ ਬਰੈਂਪਟਨ ਦੀ ਵੈੱਬਸਾਈਟ ‘ਤੇ ਜਾ ਲੈ ਦਰਜ ਕਰਵਾ ਸਕਦੇ ਹਨ।

RELATED ARTICLES
POPULAR POSTS