ਬਰੈਂਪਟਨ : ਪਿਛਲੇ ਦਿਨੀਂ ਬਰੇਅਡਨ ਸੀਨੀਅਰ ਕਲੱਬ ਦੇ ਡਾਇਰੈਕਟਰਾਂ ਅਤੇ ਐਡਵਾਈਜ਼ਰਾਂ ਦੁਆਰਾ ਪ੍ਰਧਾਨ ਮਨਮੋਹਨ ਸਿੰਘ ਹੇਅਰ ਦੀ ਅਗਵਾਈ ਹੇਠ ਟ੍ਰੀਲਾਈਨ ਪਾਰਕ ਵਿਖੇ ਮੀਟਿੰਗ ਕੀਤੀ ਗਈ। ਪ੍ਰਧਾਨ ਸਾਹਿਬ ਨੇ ਦੱਸਿਆ ਕਿ ਕੋਵਿਡ-19 ਅਤੇ ਇਸ ਬਿਮਾਰੀ ਨਾਲ ਨਜਿੱਠਣ ਲਈ ਸਰਕਾਰੀ ਹਦਾਇਤਾਂ ਦਾ ਪਾਲਣ ਕਰਦਿਆਂ ਕਲੱਬ ਦੁਆਰਾ ਇਸ ਸਾਲ ਦੀਆਂ ਸਾਰੀਆਂ ਗਤੀਵਿਧੀਆਂ ਰੱਦ ਕਰਨੀਆਂ ਪਈਆਂ ਹਨ। ਕਲੱਬ ਕਮੇਟੀ ਦੇ ਦੋ ਸਾਲ ਦੀ ਟਰਮ ਪੂਰੀ ਹੋਣ ਸਦਕਾ ਪ੍ਰਧਾਨ ਸਾਹਿਬ ਆਪਣਾ ਅਸਤੀਫਾ ਮੀਤ ਪ੍ਰਧਾਨ ਨੂੰ ਪੇਸ਼ ਕਰ ਦਿੱਤਾ ਜਿਸ ਨੂੰ ਸੰਵਿਧਾਨਕ ਜਰੂਰਤ ਸਮਝਦਿਆਂ ਸਭ ਅਹੁਦੇਦਾਰਾਂ ਨੇ ਸਰਬ ਸੰਮਤੀ ਨਾਲ ਪ੍ਰਵਾਨ ਕਰ ਲਿਆ। ਹੋਰ ਅਹੁਦੇਦਾਰਾਂ ਨੂੰ ਵੀ ਟਰਮ ਪੂਰੀ ਹੋਣ ਸਦਕਾ ਅਸਤੀਫੇ ਦੇ ਦੇਣ ਦੀ ਬੇਨਤੀ ਕੀਤੀ ਗਈ। ਇਸ ਦੇ ਨਾਲ ਹੀ ਗੁਰਦੇਵ ਸਿੰਘ ਭੱਠਲ ਨੂੰ ਕਾਰਜਕਾਰੀ ਪ੍ਰਧਾਨ ਥਾਪ ਦਿੱਤਾ ਗਿਆ। ਦੱਸਿਆ ਗਿਆ ਕਿ ਕੋਵਿਡ-19 ਮਹਾਮਾਰੀ ਕਾਰਨ ਲੱਗੀਆਂ ਪਾਬੰਦੀਆਂ ਹਟਣ ਉਪਰੰਤ ਛੇਤੀ ਹੀ ਜਨਰਲ ਬਾਡੀ ਮੀਟਿੰਗ ਬੁਲਾਈ ਜਾਵੇਗੀ ਅਤੇ ਵਿਧਾਨ ਅਨੁਸਾਰ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ। ਇਸ ਤਰ੍ਹਾਂ ਸੰਵਿਧਾਨਕ ਕਾਨੂੰਨ ਦਾ ਪਾਲਨ ਕਰਦਿਆਂ ਕਲੱਬ ਨੂੰ ਸੰਤੋਸ਼ਜਨਕ ਤਰੀਕੇ ਨਾਲ ਚਲਾਉਣ ਦੇ ਉਪਰਾਲੇ ਨਾਲ ਸਭ ਦੇ ਸਹਿਯੋਗ ਦਾ ਧੰਨਵਾਦ ਕੀਤਾ ਗਿਆ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …