‘ਐੱਨਲਾਈਟ ਕਿੱਡਜ਼’ ਦਾ ਇਕ ਛੋਟਾ ਗਰੁੱਪ 18 ਅਕਤੂਬਰ ਨੂੰ ਕੈਲਾਡਨ ਟਰੇਲ ਵਿਖੇ ਦੌੜੇਗਾ
ਬਰੈਂਪਟਨ/ਡਾ. ਝੰਡ : ‘ਐੱਨਲਾਈਟ ਕਿੱਡਜ਼ ਫ਼ਾਰ ਐਜੂਕੇਸ਼ਨ’ ਦੇ ਸੰਚਾਲਕ ਪਾਲ ਬੈਂਸ ਤੋਂ ਪ੍ਰਾਪਤ ਸੂਚਨਾ ਅਨੁਸਾਰ ‘ਤੀਸਰੀ ਐੱਨਲਾਈਟ ਕਿੱਡਜ਼ ਫ਼ਾਰ ਐਜੂਕੇਸ਼ਨ’ ਇਸ ਵਾਰ ਕਰੋਨਾ ਦੇ ਚੱਲ ਰਹੇ ਪ੍ਰਕੋਪ ਦੇ ਕਾਰਨ ਵਰਚੂਅਲ ਰੂਪ ਵਿਚ ਕਰਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਪਾਠਕਾਂ ਨੂੰ ਯਾਦ ਹੋਵੇਗਾ ਕਿ ਇਸ ਤੋਂ ਪਹਿਲਾਂ ਸਾਲ 2018 ਅਤੇ 2019 ਵਿਚ ਇਹ ਦੌੜ ਕੈਲਾਡਨ ਟਰੇਲ ਅਤੇ ਬਰੈਂਪਟਨ ਦੇ ਚਿੰਗੂਆਕੂਜ਼ੀ ਪਾਰਕ ਵਿਖੇ ਸਫ਼ਲਤਾ ਪੂਰਵਕ ਕਰਵਾਈ ਗਈ ਹੈ ਜਿਸ ਵਿਚ ਸੈਂਕੜੇ ਬੱਚਿਆਂ ਅਤੇ ਬਾਲਗਾਂ ਨੇ ਭਾਗ ਲਿਆ ਸੀ ਅਤੇ ਦੋਵੇਂ ਵਾਰ ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਨੇ ਇਸ ਆਪਣਾ ਭਰਪੂਰ ਯੋਗਦਾਨ ਪਾਇਆ ਹੈ। ਇਸ ਵਾਰ ਵੀ ਇਸ ਕਲੱਬ ਦੇ ਕਾਫ਼ੀ ਮੈਂਬਰ ਇਸ ਵਿਚ ਵਰਚੂਅਲ ਜਾਂ ਅਸਲੀ ਰੂਪ ਵਿਚ ਭਾਗ ਲੈ ਰਹੇ ਹਨ।
ਇਸ ਸਬੰਧੀ ਗੱਲਬਾਤ ਕਰਦੇ ਹੋਏ ਪਾਲ ਬੈਂਸ ਨੇ ਦੱਸਿਆ ਕਿ ਇਹ ਤੀਸਰੀ ਐਨਲਾਈਟ ਕਿੱਡਜ਼ ਰੱਨ ਫ਼ਾਰ ਐਜੂਕੇਸ਼ਨ ਵਰਚੂਅਲ ਰੂਪ ਵਿਚ ਅਕਤੂਬਰ ਦੇ ਕਿਸੇ ਵੀ ਦਿਨ ਕੀਤੀ ਜਾ ਸਕਦੀ ਹੈ ਪ੍ਰੰਤੂ ਇਸ ਦਾ ਇਕ ਛੋਟਾ ਗਰੁੱਪ ਕੈਲਾਡਨ ਟਰੇਲ ਵਿਖੇ 18 ਅਕਤੂਬਰ ਵਾਲੇ ਦਿਨ ਐਤਵਾਰ ਨੂੰ ਇਹ ਦੌੜ ਲਗਾ ਰਿਹਾ ਹੈ। ਇਹ ਦੌੜ ਕੈਲਾਡਨ ਸਿਟੀ ਹਾਲ ਤੋਂ ਉਸ ਦਿਨ ਸਵੇਰੇ 9.00 ਵਜੇ ਸ਼ੁਰੂ ਹੋਵੇਗੀ। ਇਸ ਦੌੜ ਲਈ ਰਜਿਸਟ੍ਰੇਸ਼ਨ ਫ਼ੀਸ ਕੇਵਲ 20 ਡਾਲਰ ਰੱਖੀ ਗਈ ਹੈ ਅਤੇ ਇਸ ਵਿਚ ਸ਼ਾਮਲ ਹੋਣ ਦੇ ਚਾਹਵਾਨ ਇਹ ਰਜਿਸਟ੍ਰੇਸ਼ਨ www.enlightkids.ca ‘ਤੇ ਜਾ ਕੇ ਔਨ-ਲਾਈਨ ਕਰਵਾ ਸਕਦੇ ਹਨ ਜਾਂ ਫਿਰ ਉਹ ਇਹ ਫ਼ੀਸ ਅਤੇ ਆਪਣਾ ਨਾਂ, ਪਤਾ, ਈ-ਮੇਲ ਐੱਡਰੈੱਸ ਤੇ ਹੋਰ ਜਾਣਕਾਰੀ ਟੀ.ਪੀ.ਏ.ਆਰ.ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਨੂੰ ਭੇਜ ਸਕਦੇ ਹਨ। 18 ਅਕਤੂਬਰ ਨੂੰ ਦੌੜ ਤੋਂ ਬਾਅਦ ਰੀਫ਼ਰੈੱਸ਼ਮੈਂਟ ਵਗ਼ੈਰਾ ਦਾ ਵਧੀਆ ਪ੍ਰਬੰਧ ਹੋਵੇਗਾ।
ਉਨ੍ਹਾਂ ਹੋਰ ਦੱਸਿਆ ਕਿ ਵਰਚੂਅਲ ਰੱਨ ਦੌਰਾਨ ਦੌੜਾਕ ਕੋਈ ਵੀ ਮਿਥਿਆ ਹੋਇਆ ਟੀਚਾ ਕਿਸੇ ਵੀ ਸਮੇਂ ਵਿਚ ਪੂਰਾ ਕਰ ਸਕਦੇ ਹਨ ਅਤੇ ਉਹ ਇਸ ਸਬੰਧੀ ਜਾਣਕਾਰੀ (ਬੇਹਤਰ ਹੈ, ਜੇਕਰ ਇਸ ਨਾਲ ਸਬੰਧਿਤ ਫ਼ੋਟੋਆਂ ਵੀ ਸ਼ਾਮਲ ਕੀਤੀਆਂ ਜਾਣ) ਐੱਨਲਾਈਟ ਕਿੱਡਜ਼ ਸੰਸਥਾ ਦੇ ਪ੍ਰਬੰਧਕਾਂ ਨੂੰ ਭੇਜ ਸਕਦੇ ਹਨ। ਸੰਸਥਾ ਵੱਲੋਂ ਉਨ੍ਹਾਂ ਨੂੰ ਇਸ ਦੌੜ ਵਿਚ ਸ਼ਾਮਲ ਹੋਣ ਦੇ ਸਰਟੀਫ਼ੀਕੇਟ ਭੇਜੇ ਜਾਣਗੇ। ਇਸ ਦੌੜ ਦਾ ਮੁੱਖ-ਉੱਦੇਸ਼ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਬੱਚਿਆਂ ਦੀ ਪੜ੍ਹਾਈ ਲਈ ਮਦਦ ਕਰਨਾ ਹੈ। ਇਸ ਵਰਚੂਅਲ ਦੌੜ ਵਿਚ ਭਾਗ ਲੈਣ ਵਾਲਿਆਂ ਨੂੰ ਅਕਤੂਬਰ ਮਹੀਨੇ ਦੌਰਾਨ ਘੱਟੋ-ਘੱਟ 50 ਕਿਲੋਮੀਟਰ ਦੌੜ ਲਗਾਉਣੀ ਚਾਹੀਦੀ ਹੈ, ਪ੍ਰੰਤੂ ਉਹ ਆਪਣੀ ਵਿੱਤ ਤੇ ਮਰਜ਼ੀ ਮੁਤਾਬਿਕ ਜਿੰਨਾ ਚਾਹੁਣ ਦੌੜ ਸਕਦੇ ਹਨ। ਉਹ ਦੌੜ, ਵਾੱਕਿੰਗ, ਜੌਗਿੰਗ, ਸਾਈਕਲਿੰਗ, ਤੈਰਾਕੀ ਆਦਿ ਮਿਲਾ ਕੇ ਕਰ ਸਕਦੇ ਹਨ ਅਤੇ ਟਰੈੱਡ-ਮਿੱਲ ‘ਤੇ ਵੀ ਦੌੜ ਸਕਦੇ ਹਨ। ਇਸ ਦੇ ਨਾਲ ਹੀ ਉਹ ਇਸ ਦੌੜ ਨੂੰ ਰੌਚਕ ਬਨਾਉਣ ਲਈ ਆਪਣੇ ਮਾਪਿਆਂ ਅਤੇ ਪਾਲਤੂ ਜਾਨਵਰਾਂ ਨੂੰ ਵੀ ਸ਼ਾਮਲ ਕਰ ਸਕਦੇ ਹਨ। ਜਦੋਂ ਉਹ ਆਪਣੀ ਇਹ ਦੌੜ ਸਮਾਪਤ ਕਰ ਲੈਣ ਤਾਂ ਉਹ ਇਸ ਸਬੰਧੀ ਜਾਣਕਾਰੀ ਫ਼ੋਟੋਆਂ ਸਮੇਤ [email protected] ‘ਤੇ ਮੇਲ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਇਸ ਨਾਲ ਸਬੰਧਿਤ ਸਰਟੀਫ਼ੀਕੇਟ ਭੇਜ ਦਿੱਤੇ ਜਾਣਗੇ। ਸਾਰਿਆਂ ਨੂੰ ਸੁਰੱਖ਼ਿਅਤ ਰਹਿਣ ਦੀ ਕਾਮਨਾ ਕੀਤੀ ਜਾਂਦੀ ਹੈ ਅਤੇ ਐੱਨਲਾਈਟ ਕਿੱਡਜ਼ ਦੇ ਅਗਲੇਰੇ ਭਵਿੱਖਮਈ ਈਵੈਂਟਸ ਵਿਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …