11.9 C
Toronto
Wednesday, October 15, 2025
spot_img
Homeਕੈਨੇਡਾਸੀਨੀਅਰਜ਼ ਐਸੋਸੀਏਸ਼ਨ ਵਲੋਂ 28 ਜੁਲਾਈ ਦੇ ਸਲਾਨਾ ਮਲਟੀਕਲਚਰਲ ਪ੍ਰੋਗਰਾਮ ਵਿਚ ਸਾਰੇ ਸੀਨੀਅਰਜ਼...

ਸੀਨੀਅਰਜ਼ ਐਸੋਸੀਏਸ਼ਨ ਵਲੋਂ 28 ਜੁਲਾਈ ਦੇ ਸਲਾਨਾ ਮਲਟੀਕਲਚਰਲ ਪ੍ਰੋਗਰਾਮ ਵਿਚ ਸਾਰੇ ਸੀਨੀਅਰਜ਼ ਨੂੰ ਖੁੱਲ੍ਹਾ ਸੱਦਾ

ਚਾਹ ਪਾਣੀ ਦਾ ਪ੍ਰੋਗਰਾਮ 11:00 ਤੋਂ 2:00 ਵਜੇ ਤੱਕ
ਬਰੈਂਪਟਨ/ਹਰਜੀਤ ਬੇਦੀ : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਵਲੋਂ ਪਿਛਲੇ ਸਾਲਾਂ ਦੀ ਤਰ੍ਹਾਂ ਸਾਲਾਨਾ ਮਲਟੀਕਲਚਰ ਮੇਲਾ 28 ਜੁਲਾਈ ਦਿਨ ਐਤਵਾਰ ਨੂੰ ਬਰੈਂਪਟਨ ਸ਼ੌਕਰ ਸੈਂਟਰ ਵਿੱਚ 11:00 ਵਜੇ ਤੋਂ 4:00 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਪਿਛਲੇ ਐਤਵਾਰ ਪ੍ਰੋਗਰਾਮ ਦੀ ਤਿਆਰੀ ਸਬੰਧੀ ਕਾਰਜਕਾਰਣੀ ਕਮੇਟੀ ਦੀ ਮੀਟਿੰਗ ਪਰਮਜੀਤ ਬੜਿੰਗ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕਾਰਜਕਾਰਣੀ ਮੈਂਬਰਾਂ ਨੇ ਪ੍ਰੋਗਰਾਮ ਨੂੰ ਸਫਲਤਾ ਨਾਲ ਨੇਪਰੇ ਚਾੜ੍ਹਣ ਲਈ ਬਣਾਈਆਂ ਕਮੇਟੀਆਂ ਦੁਆਰਾ ਪ੍ਰੋਗਰਾਮ ਦੀ ਹੋ ਚੁੱਕੀ ਤਿਆਰੀ ਦੀ ਰਿਪੋਰਟ ਸਾਂਝੀ ਕੀਤੀ।
ਮਿਲੀ ਰਿਪੋਰਟ ਅਨੁਸਾਰ ਕਮੇਟੀਆਂ ਨੇ ਆਪਣੇ ਜਿੰਮੇ ਲੱਗੀਆਂ ਡਿਊਟੀਆਂ ਨਿਭਾਉਣ ਲਈ ਹਰ ਤਰ੍ਹਾਂ ਨਾਲ ਪੂਰੀ ਤਿਆਰੀ ਕਰ ਲਈ ਹੈ। ਰਿਪੋਰਟ ਤੇ ਕਾਰਜਕਾਰਣੀ ਦੁਆਰਾ ਪੂਰੀ ਤਸੱਲੀ ਪ੍ਰਗਟ ਕੀਤੀ ਗਈ। ਐਸੋਸੀਏਸ਼ਨ ਵਿੱਚ ਸ਼ਾਮਲ ਕਲੱਬਾਂ ਨੇ ਆਪਣੇ ਮੈਂਬਰਾਂ ਨੂੰ ਪ੍ਰੋਗਰਾਮ ਵਿੱਚ ਸ਼ਾਮਲ ਕਰਾਉਣ ਲਈ ਪ੍ਰਬੰਧ ਮੁਕੰਮਲ ਕਰ ਲਏ ਹਨ। ਤਿਆਰੀ ਸਬੰਧੀ ਪੇਸ਼ ਰਿਪੋਰਟ ਤੇ ਕਾਰਜਕਾਰਣੀ ਵਲੋਂ ਤਸੱਲੀ ਪ੍ਰਗਟ ਕੀਤੀ ਗਈ।
ਐਸੋਸੀਏਸ਼ਨ ਵਲੋਂ ਸਬੰਧਤ ਕਲੱਬਾਂ ਦੇ ਮੈਂਬਰਾਂ ਤੋਂ ਬਿਨਾਂ ਸਮੂਹ ਸੀਨੀਅਰਜ਼ ਨੂੰ ਇਸ ਪ੍ਰੋਗਰਾਮ ਵਿੱਚ ਪਹੁੰਚਣ ਲਈ ਖੁੱਲ੍ਹਾ ਸੱਦਾ ਹੈ ਕਿਉਂਕਿ ਐਸੋਸੀਏਸ਼ਨ ਸਮੂਹ ਸੀਨੀਅਰਜ਼ ਦੀ ਭਲਾਈ ਲਈ ਪ੍ਰੋਗਰਾਮ ਉਲੀਕਦੀ ਹੈ। ਇਸ ਲਈ ਗੈਰ ਮੈਂਬਰ ਨੂੰ ਇਸ ਵਿੱਚ ਸ਼ਾਮਲ ਹੋਣ ਤੇ ਉਹਨਾਂ ਦਾ ਸਵਾਗਤ ਕੀਤਾ ਜਾਵੇਗਾ। ਸਾਰੇ ਸੀਨੀਅਰਜ਼ ਨੂੰ ਇਥੇ ਪਹੁੰਚ ਕੇ ਵਿਚਾਰ ਸੁਣਨ ਅਤੇ ਮਨੋਰੰਜਨ ਦਾ ਭਰਪੂਰ ਪ੍ਰੋਗਰਾਮ ਵਿੱਚ ਸ਼ਾਮਲ ਹੋਣਾ ਚਾਹੀਦ ਹੈ। ਇਸ ਪ੍ਰੋਗਰਾਮ ਵਿੱਚ ਸਿਟੀ, ਪਰੋਵਿੰਸ ਅਤੇ ਫੈਡਰਲ ਨੁਮਾਇੰਦਿਆਂ ਨੂੰ ਸੱਦਾ ਦਿੱਤਾ ਗਿਆ ਹੈ ਤਾਂ ਕਿ ਉਹ ਸੀਨੀਅਰਜ਼ ਦੇ ਮਸਲਿਆਂ ਬਾਰੇ ਜਾਣੂ ਹੋਣ ਤੇ ਸੀਨੀਅਰਜ਼ ਦੀ ਆਵਾਜ਼ ਬਣ ਕੇ ਲੋੜੀਂਦੇ ਉਪਰਾਲੇ ਕਰਨ। ਇਸ ਪ੍ਰੋਗਰਾਮ ਵਿੱਚ ਸੰਖੇਪ ਵਿਚਾਰ ਵਟਾਂਦਰੇ ਤੋਂ ਬਿਨਾਂ ਸੀਨੀਅਰਜ਼ ਦੇ ਮਨੋਰੰਜਨ ਲਈ ਲੋਕ ਨਾਚ ਗਿੱਧਾ, ਡਾਂਸ ਅਤੇ ਉੱਚ ਪਾਏ ਦੇ ਗੀਤ ਸੰਗੀਤ ਦਾ ਪ੍ਰਬੰਧ ਕੀਤਾ ਗਿਆ ਹੈ। ਚਾਹ ਪਾਣੀ ਦਾ ਖੁੱਲ੍ਹਾ ਪ੍ਰਬੰਧ ਹੋਵੇਗਾ ਜੋ 11:00 ਵਜੇ ਸ਼ੁਰੂ ਹੋ ਕੇ 2:00 ਵਜੇ ਤੱਕ ਚਲਦਾ ਰਹੇਗਾ। ਪਿਛਲੇ ਸਾਲ ਹੋਏ ਇਕੱਠ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਸ ਵਾਰ ਮਹਿਮਾਨਾਂ ਦੇ ਬੈਠਣ ਲਈ ਵਧੇਰੇ ਕੁਰਸੀਆਂ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਕਿਸੇ ਨੂੰ ਕੋਈ ਮੁਸ਼ਕਲ ਨਾ ਆਵੇ। ਪ੍ਰੋਗਰਾਮ ਨੂੰ ਠੀਕ ਢੰਗ ਨਾਲ ਮਾਣਨ ਲਈ ਪ੍ਰਬੰਧਕਾਂ ਵਲੋਂ ਸਮੇਂ ਸਿਰ ਪਹੁੰਚਣ ਦੀ ਪੁਰਜੋਰ ਬੇਨਤੀ ਹੈ।
ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣ ਲਈ ਪਰਮਜੀਤ ਬੜਿੰਗ 647-963-0331,, ਬਲਵਿੰਦਰ ਬਰਾੜ 647-262-4026, ਨਿਰਮਲ ਧਾਰਨੀ 416-670-5874, ਜੰਗੀਰ ਸਿੰਘ ਸੈਂਭੀ 416-409-0126,ਦੇਵ ਸੂਦ 416-553-0722, ਕਰਤਾਰ ਚਾਹਲ 647-854-8746, ਪਰੀਤਮ ਸਰਾਂ 416-833-0567 ਜਾਂ ਹਰਦਿਆਲ ਸੰਧੂ 647-686-4201 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES

ਗ਼ਜ਼ਲ

POPULAR POSTS