Breaking News
Home / ਕੈਨੇਡਾ / ਰਾਜ ਮਿਊਜ਼ਿਕ ਅਕੈਡਮੀ ਵੱਲੋਂ ਸਲਾਨਾ ਕੀਰਤਨ ਤੇ ਧਾਰਮਿਕ ਸਮਾਗਮ ਕਰਵਾਇਆ

ਰਾਜ ਮਿਊਜ਼ਿਕ ਅਕੈਡਮੀ ਵੱਲੋਂ ਸਲਾਨਾ ਕੀਰਤਨ ਤੇ ਧਾਰਮਿਕ ਸਮਾਗਮ ਕਰਵਾਇਆ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਰਾਜ ਮਿਊਜ਼ਿਕ ਅਕੈਡਮੀ ਬਰੈਂਪਟਨ ਅਤੇ ਉੱਘੇ ਸੰਗੀਤਕਾਰ ਰਾਜਿੰਦਰ ਸਿੰਘ ਰਾਜ ਵੱਲੋਂ ਸਲਾਨਾ ਕੀਰਤਨ ਸਮਾਗਮ ਬਰੈਂਪਟਨ ਦੇ ਗੁਰੂਦੁਆਰਾ ਜੋਤ ਪ੍ਰਕਾਸ਼ ਵਿਖੇ ਕਰਵਾਇਆ ਗਿਆ। ਜਿਸ ਵਿੱਚ ਰਾਜ ਮਿਊਜ਼ਿਕ ਅਕੈਡਮੀ ਦੇ ਸਿੱਖਿਆਰਥੀਆਂ ਨੇ ਹਿੱਸਾ ਲੈ ਕੇ ਜਿੱਥੇ ਵੱਖ-ਵੱਖ ਰਾਗਾਂ ਵਿੱਚ ਆਨੰਦਮਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਉੱਥੇ ਹੀ ਇਹਨਾਂ ਸਿੱਖਿਆਰਥੀਆਂ ਵੱਲੋਂ ਸਿੱਖ ਇਤਿਹਾਸ ਦੀ ਬਾਤ ਪਾਉਂਦੇ ਅਤੇ ਮਹਿਮਾਂ ਕਰਦੇ ਗੀਤ ਵੀ ਪੇਸ਼ ਕੀਤੇ ਗਏ। ਇਸ ਮੌਕੇ ਰਾਜਿੰਦਰ ਸਿੰਘ ਰਾਜ ਨੇ ਦੱਸਿਆ ਕਿ ਜਿੱਥੇ ਉਹਨਾਂ ਦੀ ਅਕੈਡਮੀ ਦੇ ਸਿੱਖਿਅਰਥੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਕੁਝ ਰਾਗਾਂ ‘ਤੇ਼ ਅਧਾਰਿਤ ਸ਼ਬਦ ਗਾਇਨ ਕਰਕੇ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਗਈ ਹੈ ਉੱਥੇ ਹੀ ਬਹੁਤੇ ਪੇਸ਼ਕਾਰਾਂ ਵੱਲੋਂ ਪ੍ਰਸਿੱਧ ਰਾਗੀ ਜਥਿਆਂ ਅਤੇ ਗਾਇਕਾਂ ਦੇ ਧਾਰਮਿਕ ਸ਼ਬਦਾਂ ਅਤੇ ਗੀਤਾਂ ਦਾ ਗਾਇਨ ਹੀ ਕੀਤਾ ਹੈ। ਇਸ ਮੌਕੇ ਹਰਮੋਨੀਅਮ ਉੱਤੇ ਰਵਨੀਤ ਸਿੰਘ ਰਾਜ, ਗਗਨਦੀਪ ਸਿੰਘ ਰਾਜ ਅਤੇ ਤਬਲੇ ‘ਤੇ ਬਲਜੀਤ ਬੱਲ ਵੱਲੋਂ ਸਾਥ ਦਿੱਤਾ ਗਿਆ ਜਦੋਂ ਕਿ ਸਟੇਜ ਦੀ ਜ਼ਿੰਮੇਵਾਰੀ ਮਨਦੀਪ ਕਮਲ ਨੇ ਸੰਭਾਲੀ। ਤਿੰਨ ਭਾਗਾਂ ਵਿੱਚ ਵੰਡ ਕੇ ਕੀਤੇ ਗਏ ਇਸ ਸਮਾਗਮ ਦੇ ਪਹਿਲੇ ਭਾਗ ਵਿੱਚ ਪੰਥ ਦੇ ਪ੍ਰਵਾਨਤ ਰਾਗੀਆਂ ਦੇ ਧਾਰਮਿਕ ਸ਼ਬਦਾਂ ਨਾਲ ਹਾਜ਼ਰੀ ਲੱਗੀ,ਦੂਜਾ ਭਾਗ ਕਲਾਸੀਕਲ ਸ਼ਬਦਾਂ ਦਾ ਰਿਹਾ ਜਦੋਂ ਕਿ ਤੀਸਰੇ ਅਤੇ ਆਖਰੀ ਭਾਗ ਵਿੱਚ ਧਾਰਮਿਕ ਗਾਇਕੀ ਪੇਸ਼ ਕੀਤੀ ਗਈ। ਇਸ ਸਮਾਗਮ ਦੌਰਾਨ ਦੇਵਾ ਸਿੰਘ ਧਾਲੀਵਾਲ, ਐਨਾ ਸੈਣੀ, ਗੁਰਮਨ ਸਿੰਘ ਜੌਹਲ ਦੀ ਟੀਮ, ਅੰਮ੍ਰਿਤ ਪਨੇਸਰ, ਗਿਆਨਜੋਤ ਕਾਹਲੋਂ, ਗੁਰੂਵਰਦਾਨ ਸਿੰਘ ਪੁਰਬਾ ਦੀ ਟੀਮ, ਮਨਪ੍ਰਤਾਪ ਸਿੰਘ ਗਿੱਲ, ਆਸੀਸ ਕੌਰ ਗਿੱਲ ਦੀ ਟੀਮ, ਦਵਿੰਦਰਜੀਤ ਕੌਰ, ਸਿਮਰਨਜੀਤ ਕੌਰ ਦੀ ਟੀਮ, ਪਾਲ ਧੰਜ਼ਲ, ਜਸਕਰਨ ਸਿੰਘ, ਅਰਸ਼ਦੀਪ ਕੌਰ ਦੀ ਟੀਮ, ਹਰਮਨਦੀਪ ਸਿੰਘ, ਸ਼ੀਨਾਂ ਟੰਡਨ, ਰਾਜੀਵ ਟੰਡਨ ਆਦਿ ਵੱਲੋਂ ਜਿੱਥੇ ਸ਼ਬਦ ਗਾਇਨ ਕੀਤਾ ਗਿਆ, ਉੱਥੇ ਹੀ ਕਰਨਜੋਤ ਸਿੰਘ ਮੱਕੜ, ਹਰਸਿਮਰ ਕੌਰ ਗਿੱਲ, ਪ੍ਰਭਸਿਮਰ ਕੌਰ ਗਿੱਲ, ਜਸਵਿੰਦਰ ਸਿੰਘ ਮੁਕੇਰੀਆਂ, ਪਰਮਜੀਤ ਸਿੰਘ ਮੱਕੜ, ਅਸ਼ੀਮਾ ਮਡਾਰ, ਜੈਸਮੀਨ ਮਡਾਰ, ਧਰੁੱਵ ਮਡਾਰ, ਪ੍ਰਨੀਤ ਕੌਰ, ਸਿਮਰਲੀਨ ਕੌਰ ਵੱਲੋਂ ਕਲਾਸੀਕਲ ਸ਼ੈਲੀ ਵਿੱਚ ਸ਼ਬਦਾਂ ਦੀ ਪੇਸ਼ਕਾਰੀ ਕੀਤੀ ਗਈ। ਜਦੋਂ ਕਿ ਸੁਖਮਨ ਸਿੰਘ, ਸੁਖਦੀਪ ਸਿੰਘ, ਮਲਿਕਾ ਬੈਂਸ, ਕਰਨਵੀਰ ਸਿੰਘ, ਅਮਨਦੀਪ, ਜਸਪ੍ਰੀਤ ਸਿੰਘ, ਗੁਰਲਾਭ ਸਿੰਘ ਸਿੱਧੂ, ਅਰਜਣ ਮਜੀਠਾ, ਹਰਮਨਪ੍ਰੀਤ ਕੌਰ, ਚਰਨਪ੍ਰੀਤ ਕੌਰ, ਰਣਵੀਰ ਸਿੰਘ, ਅਰਸ਼ਦੀਪ ਸਿੰਘ, ਰੂਪ ਸਿੰਘ ਅਤੇ ਜਸ਼ਨ ਲਲਤੋਂ ਵੱਲੋਂ ਧਾਰਮਿਕ ਗੀਤਾਂ ਅਤੇ ਸ਼ਹੀਦਾਂ ਦੀਆਂ ਵਾਰਾਂ ਨਾਲ ਹਾਜ਼ਰੀ ਲੁਆਈ ਗਈ। ਇਸ ਮੌਕੇ ਇਸ ਸਮਾਗਮ ਵਿੱਚ ਹਿੱਸਾ ਲੈਣ ਵਾਲਿਆਂ ਦਾ ਵਿਸ਼ੇਸ਼ ਤੌਰ ‘ਤੇ਼ ਸਨਮਾਨ ਵੀ ਕੀਤਾ ਗਿਆ।

 

Check Also

ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ

ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …