9 ਅਪ੍ਰੈਲ, 2016 ਦਿਨ ਸ਼ਨਿਚੱਰਵਾਰ ਬਾਅਦ ਦੁਪਿਹਰ 12:30 ਵਜੇ ਕੇਂਦਰੀ ਪੰਜਾਬੀ ਲੇਖਕ ਸਭਾ ਉਤੱਰੀ ਅਮਰੀਕਾ ਦਾ ਮਾਸਿਕ ਇਕੱਠ ਫ਼ਰੇਜ਼ਰ ਹਾਈ ਵੇ 15437 ਸਟੂਡੀਓ 7 ਸੁੱਖੀ ਬਾਠ ਮੋਟਰਜ਼ ਵਿਖੇ ਹੋਇਆ । ਆਰੰਭ ਵਿੱਚ ਕੁੱਝ ਜਰੂਰੀ ਸੂਚਨਾਵਾਂ ਅਤੇ ਸ਼ੋਕ ਮਤੇ ਵਿੱਚ ਸਸੰਥਾ ਦੇ ਪੁਰਾਣੇ ਮੈਂਬਰ ਮੇਜਰ ਸਿੰਘ ਭੁੱਲਰ ਦੇ ਸਪੁਤੱਰ ਦਵਿੰਦਰ ਸਿੰਘ ਭੁਲੱਰ ਦੀ ਅਚਾਨਕ ਮੌਤ ਤੇ ਸਭਾ ਵਲੋਂ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ । ਸਭਾ ਵਲੋਂ ਸਕਤੱਰ ਪ੍ਰਿਤਪਾਲ ਗਿੱਲ ਅੱਜ ਉਹਨਾਂ ਦੀ ਅਤਿੰਮ ਯਾਤਰਾ ਵਿੱਚ ਸ਼ਾਮਿਲ ਹੋਣ ਗਏ, ਸਟੇਜ ਦੀ ਕਰਵਾਈ ਡਾਇਰੈਕਟਰ ਰੁਪਿੰਦਰ ਖੈਰਾ ਰੂਪੀ ਵਲੋਂ ਨਿਭਾਈ ਗਈ । ਪ੍ਰਧਾਨਗੀ ਮੰਡਲ ਵਿੱਚ ਸਭਾ ਦੇ ਪ੍ਰਧਾਨ ਚਰਨ ਵਿਰਦੀ ਅਤੇ ਗਿੱਲ ਮਨਸੂਰ ਜੀ ਸ਼ਸ਼ੋਬਤ ਹੋਏ ।
ਆਰੰਭ ਵਿੱਚ ਅਜੈਬ ਸਿੰਘ ਸਿੱਧੂ ਨੇ ਕੁੱਝ ਜਰੂਰੀ ਵਿਚਾਰ ਸਾਂਝੇ ਕੀਤੇ । ਰੁਪਿੰਦਰ ਰੂਪੀ ਨੇ ਸਲਾਨਾ ਸਮਾਗਮ ਦੀ ਸਫਲਤਾ ਲਈ ਸਭ ਸਰੋਤਿਆਂ ਨੂੰ ਵਧਾਈ ਦਿੱਤੀ ਅਤੇ ਵਿਸਾਖੀ ਮੋਕੇ ਸਭ ਨੂੰ ਕੁੱਝ ਸਤੱਰਾਂ ਲੇਖਕ ਧਨੀਰਾਮ ਚਾਤ੍ਰਿਕ ਦੀ ਰਚਨਾ ( ਮਾਰਦਾ ਦਮਾਮੇਂ. ਜੱਟ ਮੇਲੇ ਆ ਗਿਆ.,.) ਚੋਂ ਤਰਨਮ ਚ ਸਾਂਝੀਆਂ ਕੀਤੀਆਂ । ਸਭਾ ਨਾਲ ਨਵੀ ਜੁੜੀ ਮੈਂਬਰ ਹਰਿੰਦਰ ਕੌਰ ਮਠਾਰੂ ਨੇ ਇੱਕ ਉਰਦੂ ਸ਼ੇਅਰ ਨਾਲ, ਅਤੇ ਸੁਖਜਿੰਦਰ ਢਿਲੋਂ ਨੇ ਆਪਣੀ ਕਵਿਤਾ ਨਾਲ ਜਾਣ ਪਛਾਣ ਕਰਵਾਈ ।
ਬਰਜਿੰਦਰ ਕੌਰ ਢਿਲੋਂ (ਚੁਟਕਲਾ, ਕਵਿਤਾ), ਹਰਬੰਸ ਕੌਰ ਬੈਂਸ (ਕਵਿਤਾ), ਇਦੰਰਪਾਲ ਸਿੰਘ ਸੰਧੂ (ਕਵਿਤਾ), ਡਾਇਰੈਕਟਰ ਪਲਵਿੰਦਰ ਰੰਧਾਵਾ (ਆਪਣਾ ਨਵਾਂ ਗੀਤ. ਚਾਹ ਦੀ ਬਰੇਕ ਤੋਂ ਬਾਅਦ ਡਾਇਰੈਕਟਰ ਦਰਸ਼ਨ ਸੰਘਾ ਨੇ ਸਭਾ ਦੀ ਛਪ ਰਹੀ ਕਿਤਾਬ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ।
ਦਲਜੀਤ ਕਲਿਆਣਪੁਰੀ (ਗੁਰਭਜਨ ਗਿੱਲ ਦੀ ਰਚਨਾ ਪੇਸ਼ ਕੀਤੀ), ਗੁਰਦਰਸ਼ਨ ਬਾਦਲ (ਗ਼ਜ਼ਲ), ਇਦੰਰਜੀਤ ਧਾਮੀ (ਪੰਜਾਬ ਦੇ ਸ਼ੇਰ), ਸ਼ਾਹਗੀਰ ਗਿੱਲ (ਪੰਜਾਬ ਦਾ ਮੋਹ), ਹਰਜੀਤ ਬੱਸੀ (ਕਵਿਤਾ), ਅਮਰੀਕ ਪਲਾਹੀ (ਮੈਂ ਇਕੱਲਾ ਨਹੀਂ ਹਾਂ) ਕੁਲਦੀਪ ਬਾਸੀ (ਮਿੰਨੀ ਕਹਾਣੀ), ਅਮਰੀਕ ਸਿੰਘ ਲੇਹਲ (ਕਵਿਤਾ), ਅੰਗਰੇਜ਼ ਸਿੰਘ ਬਰਾੜ (ਕੁਵਿੰਦਰ ਚਾਂਦ ਦਾ ਲਿਖਿਆ ਗੀਤ), ਸੁੱਚਾ ਸਿੰਘ ਕਲੇਰ (ਵਿਚਾਰ) ਪੇਸ਼ ਕੀਤੇ । ਉਪਰੰਤ ਪ੍ਰਧਾਨਗੀ ਭਾਸ਼ਨ ਵਿੱਚ ਚਰਨ ਵਿਰਦੀ ਜੀ ਨੇ ਸਲਾਨਾ ਸਮਾਗਮ ਦੀ ਸਫਲਤਾ ਦੀ ਸਭ ਨੂੰ ਵਧਾਈ ਦਿੱਤੀ ਅਤੇ ਆਪਣੇ ਵਿਚਾਰ ਸਾਂਝੇ ਕੀਤੇ । ਪ੍ਰਿਤਪਾਲ ਸੰਧੂ (ਗੀਤ), ਡਾਇਰੈਕਟਰ ਬਿੱਕਰ ਸਿੰਘ ਖੋਸਾ (ਗ਼ਜ਼ਲ), ਹਰਚੰਦ ਸਿੰਘ ਗਿੱਲ (ਅੰਨ੍ਹੀ ਦੋੜ ਦਾ ਦੁਖਾਂਤ), ਜਸਮਲਕੀਤ, ਪਰਮਿੰਦਰ ਬਾਗੜੀ, ਗੁਰਦੇਵ ਢਿਲੋਂ, ਗੁਰਚਰਨ ਸਿੰਘ ਟਲੇਵਾਲੀਆ ਸਰੋਤਿਆਂ ਵਿੱਚ ਹਾਜ਼ਰ ਸਨ । ਅੰਤ ਵਿੱਚ ਰੁਪਿੰਦਰ ਰੂਪੀ ਨੇ ਸੁੱਖੀ ਬਾਠ ਅਤੇ ਸਭ ਸਰੋਤਿਆਂ ਦਾ ਧਨੰਵਾਦ ਕੀਤਾ, ਇੱਕ ਗਰੁੱਪ ਫੋਟੋ ਨਾਲ ਪ੍ਰੋਗਰਾਮ ਦੀ ਸਮਾਪਤੀ ਹੋਈ । ਮਈ ਮਹੀਨੇ ਦੀ ਮੀਟਿੰਗ ਵਿੱਚ ਗਿੱਲ ਮੋਰਾਂ ਵਾਲੀ ਜੀ ਦੀਆਂ ਦੋ ਕਿਤਾਬਾਂ ਦਾ ਲੋਕ ਅਰਪਣ ਹੋਵੇਗਾ ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …